ਸਮਾਰਟਫੋਨ ''ਤੇ ਪਾਰਨ ਦੇਖਣਾ ਖਤਰਨਾਕ, ਤੇਜ਼ੀ ਨਾਲ ਵਧੇ ਸਾਈਬਰ ਅਟੈਕ ਦੇ ਮਾਮਲੇ

06/20/2020 9:22:12 PM

ਗੈਜੇਟ ਡੈਸਕ—ਸਮਾਰਟਫੋਨ 'ਤੇ ਪਾਰਨ ਦੇਖਣ ਵਾਲੇ ਯੂਜ਼ਰਸ ਹੈਕਰਸ ਦਾ ਸਭ ਤੋਂ ਆਸਾਨ ਟਾਰਗੇਟ ਹੋ ਗਏ ਹਨ। ਪਿਛਲੇ ਸਾਲ ਮੋਬਾਇਲ ਪਾਰਨ ਨਾਲ ਜੁੜੇ ਸਾਈਬਰ ਅਟੈਕਸ ਦੀ ਗਿਣਤੀ ਸਾਲ 2018 ਦੇ ਮੁਕਾਬਲੇ ਦੋਗੁਣੀ ਹੋ ਗਈ ਸੀ। ਹੈਕਰਸ ਨੇ ਯੂਜ਼ਰਸ ਨਾਲ ਜੁੜੇ ਮਸ਼ਹੂਰ ਟੈਗਸ ਦਾ ਇਸਤੇਮਾਲ ਕੀਤਾ। ਸ਼ਨੀਵਾਰ ਨੂੰ ਆਈ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2019 'ਚ ਮੋਬਾਇਲ ਪਾਰਨ ਅਤੇ ਉਸ ਨਾਲ ਜੁੜੇ ਖਤਰਿਆਂ ਦੇ ਸ਼ਿਕਾਰ ਯੂਜ਼ਰਸ ਦੀ ਗਿਣਤੀ 42,973 ਹੋ ਗਈ ਸੀ, ਜੋ ਸਾਲ 2018 'ਚ ਸਿਰਫ 19,699 ਹੀ ਸੀ।

ਕੰਪਿਊਟਰ 'ਤੇ ਪਾਰਨ ਸਾਈਬਰ ਅਟੈਕ 'ਚ ਕਮੀ
Kaspersky ਮੁਤਾਬਕ 2018 ਤੋਂ 2019 'ਚ ਪਰਸਨਲ ਕੰਪਿਊਟਰ 'ਤੇ ਪਾਰਨ ਸਾਈਬਰ ਅਟੈਕ ਦੇ ਮਾਮਲਿਆਂ 'ਚ 40 ਫੀਸਦੀ ਦੀ ਕਮੀ ਆਈ ਹੈ। ਰਿਸਰਚ ਫਰਮ ਨੇ ਦੱਸਿਆ ਕਿ ਡਿਵਾਈਸੇਜ 'ਚ ਮਾਲਵੇਅਰ ਜਾਂ ਵਾਇਰਸ ਪਹੁੰਚਾਉਣ ਲਈ ਅਡਲਟ ਕਾਨਟੈਂਟ, ਐਂਟਰਟੇਨਮੈਂਟ ਜਾਂ ਦੂਜੇ ਕਾਨਟੈਂਟ ਜਿੰਨਾ ਹੀ ਮਸ਼ਹੂਰ ਹੈ।

ਲਾਕਡਾਊਨ ਦੇ ਕਾਰਣ ਇਸ ਸਾਲ ਵਧੀ ਯੂਜ਼ਰਸ ਦੀ ਗਿਣਤੀ
ਲਾਕਡਾਊਨ ਦੇ ਕਾਰਣ ਇਸ ਸਾਲ ਕਾਫੀ ਯੂਜ਼ਰਸ ਘਰ 'ਚ ਹੀ ਹਨ ਅਤੇ ਇਸ ਕਾਰਣ ਅਡਲਟ ਕਾਨਟੈਂਟ ਪਲੇਟਫਾਰਮਸ 'ਤੇ ਵਿਡਿਟਿਰਸ ਦੀ ਗਿਣਤੀ ਕਾਫੀ ਵਧ ਗਈ ਹੈ। ਇਸ ਨਾਲ ਯੂਜ਼ਰਸ ਸਕਿਓਰਟੀ ਤੇ ਵੀ ਖਤਰਾ ਵਧਿਆ ਹੈ ਅਤੇ ਹੈਕਰਸ ਇਸ ਦਾ ਫਾਇਦਾ ਲੈ ਸਕਦੇ ਹਨ। ਰਿਸਰਚਰਸ ਨੇ ਅਜਿਹੀਆਂ ਕਈ ਫਾਇਲਸ ਦੀ ਪਛਾਣ ਕੀਤੀ ਹੈ ਜੋ ਐਂਡ੍ਰਾਇਡ ਓ.ਐੱਸ. ਲਈ ਫਰਜ਼ਨ ਪਾਰਨ ਵੀਡੀਓ ਅਤੇ ਅਡਲਟ ਕਾਨਟੈਂਟ ਨਾਲ ਜੁੜੇ ਇੰਸਟਾਲੇਸ਼ਨ ਪੈਕੇਜ ਦੇ ਤੌਰ 'ਤੇ ਯੂਜ਼ਰਸ ਨੂੰ ਆਪਣੇ ਜਾਲ 'ਚ ਫਸਾਉਂਦੇ ਹਨ।

ਡਾਟਾਬੇਸ ਨੂੰ ਕੀਤਾ ਜਾਂਦਾ ਹੈ ਐਕਸੈੱਸ
ਇਸ 'ਚ 200 ਮਸ਼ਹੂਰ ਪਾਰਨ ਟੈਗਸ ਨੂੰ ਇਸਤੇਮਾਲ ਕਰਕੇ ਡਾਟਾਬੇਸ ਨੂੰ ਐਕਸੈੱਸ ਕੀਤਾ ਜਾਂਦਾ ਹੈ। ਰਿਸਰਚਸ ਨੇ ਪਾਇਆ ਹੈ ਕਿ ਸਾਲ 2018 'ਚ 105 ਟੈਗਸ ਅਤੇ 2019 'ਚ 99 ਪਾਰਨ ਟੈਗਸ ਦਾ ਇਸਤੇਮਾਲ ਕੀਤਾ ਗਿਆ। ਇਸ ਦਾ ਮਤਲਬ ਇਹ ਹੋਇਆ ਕਿ ਸਾਈਬਰ ਕ੍ਰਿਮਿਸਨਲ ਯੂਜ਼ਰਸ ਦੇ ਡਿਵਾਈਸ ਨੂੰ ਹੈਕ ਕਰਨ ਲਈ ਸਾਰੇ ਪਾਰਨ ਟੈਗਸ ਦਾ ਇਸਤੇਮਾਲ ਨਹੀਂ ਕਰਦੇ ਹਨ।

ਮੋਬਾਇਲਸ ਮਾਲਵੇਅਰ ਡਿਸਟ੍ਰੀਬਿਊਸ਼ਨ 'ਚ ਆਈ ਤੇਜ਼ੀ
ਇਸ ਦੇ ਬਾਰੇ 'ਚ ਕੈਸਪਰਸਕਾਈ ਦੇ ਸਕਿਓਰਟੀ ਰਿਸਰਚਰ ਦਿਮਿਤਰੀ ਗੌਲਾਵ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ-ਕੱਲ ਜ਼ਿਆਦਾ ਮੋਬਾਇਲ ਯੂਜ਼ਰ ਹੋ ਰਹੇ ਹਨ, ਠੀਕ ਉਸੇ ਤਰ੍ਹਾਂ ਸਾਈਬਰ ਕ੍ਰਿਮਿਨਲਸ ਵੀ ਮੋਬਾਇਲ ਨੂੰ ਹੀ ਟਾਰਗੇਟ ਕਰ ਰਹੇ ਹਨ। ਅਸੀਂ ਪਾਇਆ ਹੈ ਕਿ ਹਾਲ ਦੇ ਦਿਨਾਂ 'ਚ ਪੀ.ਸੀ. ਮਾਲਵੇਅਰ ਡਿਸਟ੍ਰੀਬਿਊਸ਼ਨ 'ਚ ਕਮੀ ਆਈ ਹੈ ਅਤੇ ਮੋਬਾਇਲ ਮਾਲਵੇਅਰ ਡਿਸਟ੍ਰੀਬਿਊਸ਼ਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।


Karan Kumar

Content Editor

Related News