OnePlus 6T ’ਚ ਸਕਿਓਰਿਟੀ ਬਗ, ਬਿਨਾਂ ਫਿੰਗਰਪ੍ਰਿੰਟ ਰਜਿਸਟਰ ਕੀਤੇ ਓਪਨ ਹੋ ਰਿਹੈ ਸਮਾਰਟਫੋਨ

Monday, Nov 19, 2018 - 06:04 PM (IST)

OnePlus 6T ’ਚ ਸਕਿਓਰਿਟੀ ਬਗ, ਬਿਨਾਂ ਫਿੰਗਰਪ੍ਰਿੰਟ ਰਜਿਸਟਰ ਕੀਤੇ ਓਪਨ ਹੋ ਰਿਹੈ ਸਮਾਰਟਫੋਨ

ਗੈਜੇਟ ਡੈਸਕ– ਵਨਪਲੱਸ ਨੇ ਹਾਲ ਹੀ ’ਚ ਆਪਣਾ ਨਵਾਂ ਸਮਾਰਟਫੋਨ OnePlus 6T ਲਾਂਚ ਕੀਤਾ ਸੀ। ਕੁਝ ਦਿਨਾਂ ਦੇ ਅੰਦਰ ਹੀ ਇਸ ਵਿਚ ਅਜਿਹੇ ਸਕਿਓਰਿਟੀ ਬਗ ਦਾ ਪਤਾ ਲਗਾਇਆ ਗਿਆ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਹ ਫੋਨ ਬਿਨਾਂ ਯੂਜ਼ਰ ਦੇ ਫਿੰਗਰਪ੍ਰਿੰਟ ਦੇ ਰਜਿਸਟਰ ਹੋਏ ਵੀ ਓਪਨ ਹੋ ਰਿਹਾ ਹੈ ਜੋ ਕਿ ਸਕਿਓਰਿਟੀ ਨੂੰ ਲੈ ਕੇ ਇਕ ਬਹੁਤ ਹੀ ਗੰਭੀਰ ਸਮੱਸਿਆ ਹੈ। ਵਨਪਲੱਸ 6ਟੀ ਦੇ ਯੂਜ਼ਰ needikunn ਨੇ ਰੈਡਿਟ ’ਤੇ ਪੋਸਟ ਕਰਦੇ ਹੋਏ ਦੱਸਿਆ ਹੈ ਕਿ ਉਸ ਨੇ ਫੋਨ ਦੇ ਫੇਸ ਡਿਟੈਕਸ਼ਨ ਫੀਚਰ ਅਤੇ ਫਿੰਗਰਪ੍ਰਿੰਟਜ਼ ਨੂੰ ਸੈੱਟ ਕੀਤਾ ਸੀ। ਖਰੀਦਾਰੀ ਦੇ ਕੁਝ ਦਿਨਾਂ ਦੇ ਅੰਦਰ ਹੀ ਉਨ੍ਹਾਂ ਦੇ ਦੋਸਤ ਨੇ ਆਪਣੀ ਫਿੰਗਰ ਸਕੈਨ ਕਰਕੇ ਇਸ ਨੂੰ ਓਪਨ ਕਰਕੇ ਦਿਖਾਇਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਦੀ ਫਿੰਗਰ ਨੂੰ ਰਜਿਸਟਰ ਹੀ ਨਹੀਂ ਕੀਤਾ ਗਿਆ ਸੀ।

PunjabKesari

ਆਸਾਨੀ ਨਾਲ ਓਪਨ ਹੋ ਜਾਂਦਾ ਹੈ OnePlus 6T
needikunn ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਕੁਝ ਦਿਨਾਂ ਤੋਂ ਉਹ ਵਨਪਲੱਸ 6ਟੀ ਇਸਤੇਮਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਹ ਕਾਫੀ ਪਸੰਦ ਵੀ ਆਇਆ ਹੈ ਪਰ ਉਨ੍ਹਾਂ ਦੇ ਦੋਸਤ ਨੇ ਇਸ ਨੂੰ ਚੈਕ ਕਰਦੇ ਹੋਏ ਫਿੰਗਰਪ੍ਰਿੰਟ ਸਕੈਨਰ ਨਾਲ ਆਪਣੀ ਫਿੰਗਰ ਨੂੰ ਸਕੈਨ ਕਰਕੇ ਓਪਨ ਕਰਕੇ ਦਿਖਾਇਆ ਹੈ। ਮੈਨੂੰ ਕਿਸੇ ਤੋਂ ਕੁਝ ਪੁੱਛਣ ਦੀ ਲੋੜ ਨਹੀਂ ਹੈ ਪਰ ਇਸ ਗੱਲ ਨੂੰ ਲੈ ਕੇ ਹੈਰਾਨ ਹਾਂ ਕਿ ਕੋਈ ਕਿਵੇਂ ਇਸ ਗੈਜੇਟ ਨੂੰ ਆਸਾਨੀ ਨਾਲ ਓਪਨ ਕਰ ਸਕਦਾ ਹੈ। ਇਸ ਸਮਾਰਟਫੋਨ ਨੂੰ ਲੈ ਕੇ ਵਾਰ-ਵਾਰ ਟੈਸਟ ਕੀਤਾ ਗਿਆ ਜਿਸ ਵਿਚ ਉਨ੍ਹਾਂ ਦੇ ਦੋਸਤ ਦੁਆਰਾ 5 ਵਾਰ ’ਚੋਂ 2 ਵਾਰ ਸਕੈਨ ਕਰਨ ’ਤੇ ਇਹ ਓਪਨ ਹੋ ਗਿਆ।

PunjabKesari

ਸਕਰੀਨ ’ਤੇ ਰਹਿ ਜਾਂਦੇ ਹਨ ਫਿੰਗਰਪ੍ਰਿੰਟ ਦੇ ਨਿਸ਼ਾਨ
en.gizchina.it ਦੀ ਰਿਪੋਰਟ ਮੁਤਾਬਕ ਵਨਪਲੱਸ 6ਟੀ ਦੇ ਮਾਲਕ ਨੇ ਕਿਹਾ ਹੈ ਕਿ ਇਸ ਵਿਚ ਇੰਨ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਮੈਨੂੰ ਲੱਗਦਾ ਹੈ ਕਿ ਸਕਰੀਨ ’ਤੇ ਯੂਜ਼ਰ ਦੇ ਫਿੰਗਰਪ੍ਰਿੰਟ ਰਹਿ ਜਾਂਦੇ ਹਨ ਸ਼ਾਇਦ ਇਸ ਕਾਰਨ ਹੀ ਇਹ ਅਨਲਾਕ ਹੋ ਰਿਹਾ ਹੈ। ਉਥੇ ਹੀ ਕੁਝ ਯੂਜ਼ਰਜ਼ ਦਾ ਕਹਿਣਾ ਹੈ ਕਿ ਮਾਲਕ ਅਤੇ ਉਸ ਦੇ ਦੋਸਤ ਦੇ ਚਿਹਰੇ ਅਤੇ ਫਿੰਗਰਪ੍ਰਿੰਟ ਕੁਝ-ਕੁਝ ਮਿਲਦੇ ਵੀ ਹੋ ਸਕਦੇ ਹਨ ਅਤੇ ਇਹ ਇਕ ਬਗ ਕਾਰਨ ਵੀ ਹੋ ਸਕਦਾ ਹੈ। ਵਨਪਲੱਸ ਨੇ ਇਸ ਸਮੱਸਿਆ ਨੂੰ ਲੈ ਕੇ ਮਾਲਕ ਦੇ ਨਾਲ ਕਾਨਟੈਕਟ ਕੀਤਾ ਹੈ ਅਤੇ ਇਸ ਦੀ ਜਾਂਚ ਜਾਰੀ ਹੈ।

PunjabKesari

ਆਪਣੀਆਂ ਗਲਤੀਆਂ ਤੋਂ ਸਿੱਖ ਨਹੀਂ ਰਹੀ ਵਨਪਲੱਸ
ਵਨਪਲੱਸ ਆਪਣੇ ਦੁਆਰਾ ਕੀਤੀਆਂ ਗਈਆਂ ਗਲਤੀਆਂ ਤੋਂ ਸਿੱਖ ਨਹੀਂ ਲੈ ਰਹੀ। 6ਟੀ ਤੋਂ ਪਹਿਲਾਂ ਵਨਪਲੱਸ 6 ਦੇ ਫੇਸ ਅਨਲਾਕ ਫੀਚਰ ’ਚ ਵੀ ਇਸ ਤਰ੍ਹਾਂ ਦੀ ਹੀ ਖਾਮੀ ਪਾਈ ਗਈ ਸੀ। ਉਸ ਸਮੇਂ ਜਦੋਂ ਯੂਜ਼ਰ ਦੀ ਫੋਟੋ ਨੂੰ ਪ੍ਰਿੰਟ ਕਰਕੇ ਸਮਾਰਟਫੋਨ ਦੇ ਸਾਹਮਣੇ ਰੱਖਿਆ ਜਾਂਦਾ ਸੀ ਤਾਂ ਇਸ ਨਾਲ ਸਮਾਰਟਫੋਨ ਓਪਨ ਹੋ ਰਿਹਾ ਸੀ। ਅਜਿਹੇ ’ਚ ਵਨਪਲੱਸ 6ਟੀ ’ਚ ਆਈ ਸਕਿਓਰਿਟੀ ਬਗ ਦੀ ਸਮੱਸਿਆ ਨੂੰ ਠੀਕ ਕਰਨ ਦੀ ਲੋੜ ਹੈ।


Related News