ਇਸ ਕੰਪਨੀ ਨੇ ਕੀਤਾ ਦੁਨੀਆ ਦੀ ਸਭ ਤੋਂ ਵੱਡੀ ਹਾਰਡ-ਡ੍ਰਾਈਵ ਦਾ ਖੁਲਾਸਾ
Friday, Aug 12, 2016 - 04:41 PM (IST)

ਜਲੰਧਰ- ਕੰਪਿਊਟਰ ਹਾਰਡ ਡਿਸਕ ਨਿਰਮਾਤਾ ਕੰਪਨੀ Seagate ਨੇ ਕੈਲੀਫੋਰਨੀਆ ਦੇ ਸਾਂਤਾ ਕਲਾਰਾ ''ਚ ਇਕ ਕਾਨਫ੍ਰੈਂਸ ਦੌਰਾਨ ਨਵੀਂ 60TB ਸੀਰੀਅਲ ਅਟੈਚਡ SCSI (SAS) SSD ਅਤੇ 8TB Nytro XP7200 NVMe SSD ਡ੍ਰਾਈਵ ਦਾ ਖੁਲਾਸਾ ਕੀਤਾ ਹੈ। ਇਸ ਤੋਂ ਪਹਿਲਾਂ ਸੈਮਸੰਗ ਦੀ 15.36TB ਸਮਰੱਥਾ ਵਾਲੀ SSD ਬਾਜ਼ਾਰ ''ਚ ਮੌਜੂਦ ਹੈ।
Seagate’s 60TB SSD -
ਇਸ ਡ੍ਰਾਈਵ ਨੂੰ 3.5-ਇੰਚ HDD ਫਾਰਮ ਫੈੱਕਟਰ ਦੇ ਤਹਿਤ ਬਣਾਇਆ ਗਿਆ ਹੈ। ਇਹ ਡ੍ਰਾਈਵ 12,000 ਮੂਵੀਜ਼ ਅਤੇ 400 ਮਿਲੀਅਨ ਇਮੇਜਿਸ ਦਾ ਰਿਕਾਰਡ ਰੱਖਣ ਦੀ ਸਮਰੱਥਾ ਰੱਖਦੀ ਹੈ।
Seagate 8TB Nytro XP7200 NVMe SSD-
ਇਸ ਡ੍ਰਾਈਵ ਨੂੰ ਹਾਈ-ਪਰਫਾਰਮੈਂਸ ਕੰਪਿਊਟਿੰਗ ਐਕਸਪੀਰੀਅੰਸ ਦੇਣ ਲਈ ਖਾਸਤੌਰ ''ਤੇ ਬਣਾਇਆ ਗਿਆ ਹੈ। ਇਸ ਨੂੰ ਕੰਪਨੀ ਨੇ PCLe ਇੰਟਰਫੇਸ ਤਕਨੀਕ ਦੇ ਤਹਿਤ ਬਣਾਇਆ ਹੈ ਤਾਂ ਜੋ ਇਹ ਹਾਈ-ਸਪੀਡ ਡਾਟਾ ਟ੍ਰਾਂਸਫਰ ਕਰ ਸਕੇ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੂੰ ਬਾਜ਼ਾਰ ''ਚ ਵਿਕਰੀ ਲਈ ਅਗਲੇ ਸਾਲ ਤੋਂ ਉਪਲੱਬਧ ਕੀਤਾ ਜਾਵੇਗਾ।