iOS 13 ਦੇ ਲਾਂਚ ਤੋਂ ਪਹਿਲਾਂ ਸਾਹਮਣੇ ਆਏ ਡਾਰਕ ਮੋਡ ਫੀਚਰ ਦੇ ਸਕਰੀਨਸ਼ਾਟਸ

Friday, May 31, 2019 - 12:03 PM (IST)

iOS 13 ਦੇ ਲਾਂਚ ਤੋਂ ਪਹਿਲਾਂ ਸਾਹਮਣੇ ਆਏ ਡਾਰਕ ਮੋਡ ਫੀਚਰ ਦੇ ਸਕਰੀਨਸ਼ਾਟਸ

ਗੈਜੇਟ ਡੈਸਕ– ਐਪਲ ਆਪਣੇ ਆਪਰੇਟਿੰਗ ਸਿਸਟਮ ਆਈ.ਓ.ਐੱਸ. ਦੇ ਅਗਲੇ ਵਰਜਨ ਦਾ ਐਲਾਨ ਐਨੁਅਲ ਡਿਵੈਲਪਰ ਕਾਨਫਰੰਸ WWDC ਦੌਰਾਨ 3 ਜੂਨ ਨੂੰ ਕਰਨ ਜਾ ਰਹੀ ਹੈ। ਨਵੇਂ iOS 13 ’ਚ ਯੂਜ਼ਰਜ਼ ਨੂੰ ਕਿਹੜੇ-ਕਿਹੜੇ ਫੀਚਰਜ਼ ਮਿਲਣਗੇ, ਇਨ੍ਹਾਂ ਨਾਲ ਜੁੜੀ ਸਾਰੀ ਡਿਟੇਲਸ ਤਾਂ 3 ਜੂਨ ਨੂੰ ਸਾਹਮਣੇ ਆਉਣਗੇ ਪਰ ਕੁਝ ਫੀਚਰਜ਼ ਨੂੰ ਲੈ ਕੇ ਪਹਿਲਾਂ ਦੀ ਕਿਆਸ ਲਗਾਏ ਜਾ ਰਹੇ ਹਨ। ਇਸ ਸਾਲ ਸਤੰਬਰ ’ਚ ਲੇਟੈਸਟ iOS 13 ਨੂੰ ਐਪਲ ਡਿਵਾਈਸਿਜ਼ ਲਈ ਰੋਲ ਆਊਟ ਕੀਤਾ ਜਾ ਸਕਦਾ ਹੈ। ਸਾਹਮਣੇ ਆਇਆ ਸੀ ਕਿ ਨਵੇਂ ਓ.ਐੱਸ. ਅਪਡੇਟ ’ਚ ਯੂਜ਼ਰਜ਼ ਨੂੰ ਡਾਰਕ ਮੋਡ ਵੀ ਮਿਲੇਗਾ ਅਤੇ ਹੁਣ ਇਸ ਦੇ ਸਕਰੀਨਸ਼ਾਟਸ ਸਾਹਮਣੇ ਆਏ ਹਨ। 

9to5Mac ਦੀ ਰਿਪੋਰਟ ’ਚ iOS 13 ’ਚ ਐਪਲ ਵਲੋਂ ਮਿਲਣ ਵਾਲੇ ਡਾਰਕ ਮੋਡ ਦੇ ਸਕਰੀਨਸ਼ਾਟਸ ਸ਼ੇਅਰ ਕੀਤੇ ਗਏ ਹਨ। ਇਨ੍ਹਾਂ ਸਕਰੀਨਸ਼ਾਟਸ ’ਚ ਬਲੈਕ ਥੀਮ ਦਿਸ ਰਹੀ ਹੈ, ਜਿਸ ਵਿਚ ਐਪਲ ਮਿਊਜ਼ਕ ਵਰਗੀ ਨੈਟਿਵ ਐਪਸ ਵੀ ਪੂਰੀ ਤਰ੍ਹਾਂ ਸਫੇਦ ਬੈਕਗ੍ਰਾਊਂਡ ਦੇ ਨਾਲ ਨਜ਼ਰ ਆ ਰਹੀ ਹੈ। ਐਪਲ ਦੇ ਨਵੇਂ ਓ.ਐੱਸ. ’ਚ ਮਿਲਣ ਵਾਲਾ ਮਾਡਰ ਮੋਡ ਟਵਿਟਰ ਦੀ ਡਾਰਕ-ਗ੍ਰੇਅ ਵਰਗੀ ਥੀਮ ਤੋਂ ਬਹੁਤ ਅਲੱਗ ਹੈ ਅਤੇ ਪੂਰੀ ਤਰ੍ਹਾਂ ਬਲੈਕ ਕਲਰ ’ਤੇ ਆਧਾਰਤ ਦਿਸ ਰਿਹਾ ਹੈ। ਇਸ ਡਾਰਕ ਮੋਡ ਦੀ ਮਦਦ ਨਾਲ OLED ਡਿਸਪਲੇਅ ਦੇ ਨਾਲ ਆਉਣ ਵਾਲੇ ਆਈਫੋਨਜ਼ ਦੀ ਬੈਟਰੀ ਲਾਈਫ ਵਧੇਗੀ, ਇਸ ਦੀ ਉਮੀਦ ਵੀ ਕੀਤੀ ਜਾ ਰਹੀ ਹੈ। 

ਐਪਲ ਵਲੋਂ ਅਜੇ ਕੋਈ ਕਨਫਰਮੇਸ਼ਨ ਨਹੀਂ ਮਿਲੀ ਪਰ ਕਿਹਾ ਜਾ ਰਿਹਾ ਹੈ ਕਿ ਕੰਟਰੋਲ ਸੈਂਟਰ ’ਚ ਸਿਰਫ ਇਕ ਟੈਪ ਨਾਲ ਹੀ ਡਾਰਕ ਮੋਡ ਨੂੰ ਆਨ ਕੀਤਾ ਜਾ ਸਕੇਗਾ। iOS 13 ਦੇ ਯੂਜ਼ਰ ਇੰਟਰਫੇਸ ’ਚ ਦਿਸਣ ਵਾਲਾ ਇਕ ਹੋਰ ਬਦਲਾਅ ਸਕਰੀਨਸ਼ਾਟਸ ਲੈਣ ਨਾਲ ਜੁੜਿਆ ਹੈ। ਇਹ ਹੁਣ ਤੁਹਾਡੇ ਵਾਲਪੇਪਰ ਦਾ ਬਲੱਰ ਵਰਜਨ ਦਿਖਾਉਂਦੇ ਹੋਏ ਕੁਝ ਟੂਲਸ ਵੀ ਹੇਠਾਂ ਦੇਵੇਗਾ, ਜਿਸ ਨਾਲ ਸਕਰੀਨਸ਼ਾਟਸ ’ਚ ਕੁਝ ਮਾਰਕ ਕੀਤਾ ਜਾ ਸਕੇ ਜਾਂ ਇਸ ’ਤੇ ਕੁਝ ਲਿਖਿਆ ਜਾ ਸਕੇ। ਉਥੇ ਹੀ ਆਈਪੈਡ ’ਤੇ ਇਹ ਇੰਟਰਫੇਸ ਗੋਲ ਟ੍ਰੇਅ ਦੀ ਤਰ੍ਹਾਂ ਸਕਰੀਨ ’ਤੇ ਸਭ ਤੋਂ ਹੇਠਾਂ ਦਿਸੇਗਾ, ਜਿਸ ਨੂੰ ਯੂਜ਼ਰਜ਼ ਸਕਰੀਨ ’ਤੇ ਬਾਕੀ ਕਿਨਾਰਿਆਂ ’ਤੇ ਡਰੈਗ ਕਰ ਸਕਣਗੇ। 

ਬਾਈਕ ਸਕਰੀਨਸ਼ਾਟਸ ’ਚ ਦਿਖਾਈ ਦੇ ਰਿਹਾ ਹੈ ਕਿ iOS 13 ਇਕ ਰੀਡਿਜ਼ਾਇੰਡ ਰਿਮਾਇੰਡਰ ਐਪ ਦੇ ਨਾਲ ਆ ਸਕਦਾ ਹੈ। ਆਈਪੈਡ ’ਤੇ ਦਿਸ ਰਹੇ ਇਸ ਐਪ ’ਚ ਇਕ ਸਾਈਡ ਬਾਰ ਦਿਸ ਰਹੀ ਹੈ ਅਤੇ ਟੁਡੇ, ਸ਼ਡਿਊਲ, ਫਲੈਗਡ ਅਤੇ ਆਲ ਵਰਗੀਆਂ ਵੱਖ-ਵੱਖ ਕੈਟਾਗਿਰੀਜ਼ ਦੇ ਨਾਲ ਬਾਕਸ ਬਣੇ ਦਿਸ ਰਹੇ ਹਨ। ਸਾਈਡ ਬਾਰ ’ਚ ਪਿਛਲੇ ਰਿਮਾਇੰਡਰ ਸਰਚ ਕਰਨ ਲਈ ਸਰਚ ਦਾ ਆਪਸ਼ਨ ਵੀ ਦਿੱਤਾ ਗਿਆ ਹੈ। 


Related News