ਵਿਗਿਆਨੀਆਂ ਨੇ ਬਣਾਈ ਇਨਸਾਨੀ ਖੂਨ ਨਾਲ ਕੰਮ ਕਰਨ ਵਾਲੀ ਲੇਜ਼ਰ
Tuesday, Sep 06, 2016 - 01:03 PM (IST)
ਜਲੰਧਰ : ਜੀ ਹਾਂ ਇਹ ਕਿਸੇ ਸਾਈ-ਫਾਈ ਫਿਲਮ ਦਾ ਕਾਂਸੈਪਟ ਨਹੀਂ ਹੈ, ਇਹ ਇਕ ਅਸਲ ਪ੍ਰਾਜੈਕਟ ਹੈ ਜਿਸ ਨੂੰ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਰਿਸਰਚਰਾਂ ਨੇ ਡਿਵੈੱਲਪ ਕੀਤਾ ਹੈ। ਇਸ ''ਚ ਉਨ੍ਹਾਂ ਇਕ ਮੈਡੀਕਲ ਆਬਜ਼ਰਵੇਸ਼ਨ ਲੇਜ਼ਰ ਤਿਆਰ ਕੀਤੀ ਹੈ ਜਿਸ ਦੀ ਮੁੱਖ ਸਮੱਗਰੀ ਇਨਸਾਨੀ ਖੂਨ ਹੈ। ਜਦੋਂ ਰਿਸਰਚਰਾਂ ਨੇ ਇਕ ਛੋਟੀ ਜਿਹੀ ਕੈਵਿਟੀ ''ਚੋਂ ਡਾਈ ਨਾਲ ਸੰਚਾਰਿਤ ''ਚੋਂ ਨਾਲ ਲੇਜ਼ਨ ਨੂੰ ਗੁਜ਼ਾਰਿਆ ਤਾਂ ਉਨ੍ਹਾਂ ਪਤਾ ਲਗਾਇਆ ਕਿ ਇਸ ਤਰ੍ਹਾਂ ਉਹ ਆਪਣੀ ਜ਼ਰੂਰਤ ਦੇ ਮੁਤਾਬਿਕ ਲੇਜ਼ਰ ਨੂੰ ਪ੍ਰੋਸੈਸ ਕਰ ਸਕਦੇ ਹਨ। ਇਸ ਦੀ ਮਦਦ ਨਾਲ ਲਾਈਟ ਨੂੰ ਐਂਪਲੀਫਾਈ ਕਰ ਕੇ ਸੈੱਲ ਦੀ ਐਕਟੀਵਿਟੀ ''ਚ ਛੋਟੇ-ਛੋਟੇ ਬਦਲਾਅ ਕੀਤੇ ਜਾ ਸਕਦੇ ਹਨ ਜਾਂ ਫਿਲਟਰ ਕਰ ਕੇ ਬੈਕਗ੍ਰਾਊਂਡ ਨੁਆਇਸ ਨੂੰ ਘੱਟ ਕੀਤਾ ਜਾ ਸਕਦਾ ਹੈ। ਵਰਤਮਾਨ ''ਚ ਜੋ ਤਰੀਕਾ ਅਪਣਾਇਆ ਜਾਂਦਾ ਹੈ ਉਸ ''ਚ ਡਾਈ ਨੂੰ ਇਨਫ੍ਰਾਰੈੱਡ ਜਾਂ ਵਿਜ਼ੀਬਲ ਲਾਈਟ ਨਾਲ ਕੰਬਾਈਨ ਕੀਤਾ ਜਾਂਦਾ ਹੈ, ਜਿਸ ਨਾਲ ਛੋਟੇ-ਛੋਟੇ ਅੰਤਰ ਦਾ ਪਤਾ ਲਗਾਉਣਾ ਮੁਸ਼ਕਿਲ ਹੁੰਦਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਤਰ੍ਹਾਂ ਦੀ ਬਾਇਓਲਾਜੀਕਲ ਲੇਜ਼ਰ ਦਾ ਨਿਰਮਾਣ ਕੀਤਾ ਗਿਆ ਹੋਵੇ। 2011 ''ਚ ਹਾਰਵਰਡ ਯੂਨੀਵਰਸਿਟੀ ਦੇ ਰਿਸਰਚਰਾਂ ਨੇ ਪ੍ਰੋਟੀਨ ਤੇ ਕਿਡਨੀ ਦੇ ਟਿਸ਼ੂ ਦੀ ਮਦਦ ਨਾਲ ਇਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਵਰਤਮਾਨ ''ਚ ਇਸ ਲੇਜ਼ਰ ਦੀ ਮਦਦ ਨਾਲ ਮੈਡੀਕਲ ਲਾਈਨ ''ਚ ਬਹੁਤ ਮਦਦ ਮਿਲ ਸਕਦੀ ਹੈ, ਉਦਾਹਰਣ ਲਈ ਡਾਕਟਰ ਸੈੱਲ ਦੀ ਛੋਟੀ ਤੋਂ ਛੋਟੀ ਐਕਟੀਵਿਟੀ ਪਤਾ ਲਗਾਉਣ ਦੇ ਨਾਲ ਨਾਲ ਕਿਸੇ ਟਿਊਮਰ ਬਾਰੇ ਬਾਰੀਕੀ ਨਾਲ ਪਤਾ ਲਗਾ ਸਕਨਗੇ।
