ਵਿਅਰੇਬਲ ਡਿਵਾਈਸਿਸ ਲਈ ਖਾਸ ਬਣਾਏ ਗਏ ਸਭ ਤੋਂ ਪਤਲੇ ਸੋਲਰ ਸੈੱਲਜ਼

Wednesday, Jun 22, 2016 - 01:05 PM (IST)

ਵਿਅਰੇਬਲ ਡਿਵਾਈਸਿਸ ਲਈ ਖਾਸ ਬਣਾਏ ਗਏ ਸਭ ਤੋਂ ਪਤਲੇ ਸੋਲਰ ਸੈੱਲਜ਼
ਜਲੰਧਰ-ਵਿਗਿਆਨਿਕਾਂ ਨੇ ਬੇਹੱਦ ਪਤਲੇ ਅਤੇ ਲਚਕੀਲੇ ਸੌਰ ਸੈੱਲ ਬਣਾਉਣ ''ਚ ਸਫਲਤਾ ਹਾਸਿਲ ਕੀਤੀ ਹੈ। ਇਹ ਸੈੱਲ ਇੰਨੇ ਲਚਕੀਲੇ ਹਨ ਕਿ ਇਨ੍ਹਾਂ ਨੂੰ ਆਰਾਮ ਨਾਲ ਕਿਸੇ ਪੈਂਸਿਲ ''ਤੇ ਲਪੇਟਿਆ ਜਾ ਸਕਦਾ ਹੈ। ਫਿੱਟਨੈੱਸ ਟ੍ਰੈਕਰ ਅਤੇ ਸਮਾਰਟ ਗਲਾਸ ਵਰਗੇ ਪਹਿਣੇ ਜਾਣ ਵਾਲੇ ਇਲੈਕਟ੍ਰਾਨਿਕ ਉਪਕਰਣਾਂ ''ਚ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੱਖਣ ਕੋਰੀਆ ਦੇ ਗਵਾਂਗਜੂ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਜੌਂਗੋ ਲੀ ਨੇ ਕਿਹਾ ਕਿ ਇਹ ਸੌਰ ਸੈੱਲ ਇਕ ਮਾਈਕ੍ਰੋਮੀਟਰ ਮੋਟਾ ਹੈ ਜੋ ਕਿ ਮਨੁੱਖ ਦੇ ਵਾਲਾਂ ਤੋਂ ਵੀ ਪਤਲਾ ਹੈ। 
 
ਹੁਣ ਤੱਕ ਦੇ ਬਣਾਏ ਗਏ ਸੈੱਲ 2 ਤੋਂ 4 ਗੁਣਾ ਪਤਲੇ ਹੋ ਸਕਦੇ ਹਨ ਪਰ ਇਹ ਸੈੱਲ 100 ਗੁਣਾ ਪਤਲਾ ਸੈੱਲ ਹੈ ਜਿਸ ਨੂੰ ਕਿਸੇ ਵੀ ਪਹਿਣੇ ਜਾਣ ਵਾਲੇ ਡਿਵਾਈਸ ''ਚ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਵਿਗਿਆਨੀਆਂ ਨੇ ਇਸ ਸੈੱਲ ਦਾ ਨਿਰਮਾਣ ਸੈਮੀਕੰਡਕਟਰ ਗੈਲੀਅੰਸ ਅਰਸਨਾਇਟ ਨਾਲ ਕੀਤਾ ਹੈ। ਇਹ ਸੂਰਜ ਦੀ ਰੌਸ਼ਨੀ ''ਚ ਫੋਟੋਵਾਲਟਿਕ ਸੈੱਲ ਜਿੰਨੀ ਹੀ ਊਰਜਾ ਪੈਦਾ ਕਰਦਾ ਹੈ। ਵਿਗਿਆਨੀਆਂ ਨੇ ਇਸ ਦੀ 1.4 ਮਿਲੀਮੀਟਰ ਪਤਲੀ ਪਰਤ ''ਤੇ ਲਪੇਟ ਕੇ ਇਸ ਦੀ ਜਾਂਚ ਕੀਤੀ ਹੈ।

Related News