Sanyo ਨੇ ਲਾਂਚ ਕੀਤੇ 3 ਨਵੇਂ 4K ਐਂਡਰਾਇਡ ਟੀਵੀ, ਜਾਣੋ ਕੀਮਤ

10/18/2019 12:47:18 PM

ਗੈਜੇਟ ਡੈਸਕ– ਪੈਨਾਸੋਨਿਕ ਦੇ ਆਨਲਾਈਨ ਬ੍ਰਾਂਡ Sanyo ਨੇ 29,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ 3 ਨਵੇਂ Kaizen Series Android TVs ਲਾਂਚ ਕੀਤੇ ਹਨ। ਨਵੀਂ ਟੀਵੀ ਰੇਂਜ ’ਚ 49 ਇੰਚ ਮਾਡਲ ਦੀ ਕੀਮਤ 29,999 ਰੁਪਏ, 55 ਇੰਚ ਮਾਡਲ ਦੀ ਕੀਮਤ 34,999 ਰੁਪਏ ਅਤੇ 65 ਇੰਚ ਸਕਰੀਨ ਸਾਈਜ਼ ਮਾਡਲ ਦੀ ਕੀਮਤ 55,999 ਰੁਪਏ ਹੈ। ਐਮਾਜ਼ੋਨ ਇੰਡੀਆ ’ਤੇ ਸਾਰੇ ਤਿੰਨੇ ਮਾਡਲਸ 20 ਅਕਤੂਬਰ ਤੋਂ ਉਪਲੱਬਧ ਹੋਣਗੇ। Sanyo Kaizen Android ਟੀਵੀ ਪਹਿਲਾਂ 32 ਇੰਚ ਅਤੇ 43 ਇੰਚ ਸਕਰੀਨ ਸਾਈਜ਼ ’ਚ ਲਾਂਚ ਕੀਤੇ ਗਏ ਸਨ। 

ਨਵੀਂ Kaizen ਸੀਰੀਜ਼ ਟੀਵੀ ’ਚ ਬੇਜ਼ਲ-ਲੈੱਸ ਡਿਜ਼ਾਈਨ ਅਤੇ 4ਕੇ ਰੈਜ਼ੋਲਿਊਸ਼ਨ ਦੇ ਨਾਲ ਆਈ.ਪੀ.ਐੱਸ. ਸੁਪਰ ਬ੍ਰਾਈਟ ਐੱਲ.ਈ.ਡੀ. ਡਿਸਪਲੇਅ ਹੈ। ਟੀਵੀ ਦਾ ਡਿਸਪਲੇਅ ਪੈਨਲਸ ਡਾਲਬੀ ਵਿਜ਼ਨ ਨੂੰ ਸਪੋਰਟ ਕਰਦੇ ਹਨ ਅਤੇ ਇਹ ਫਲੇਮ ਰਿਟਾਰਡੇਂਟ VO ਮਟੀਰੀਅਲ ਨਾਲ ਬਣਿਆ ਹੈ। ਸਾਰੇ ਟੀਵੀ ਇਕ ਕੁਆਡ-ਕੋਰ ਪ੍ਰੋਸੈਸਰ ਦੇ ਨਾਲ ਚੱਲਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ’ਚ ਡਿਜੀਟਲ ਸਿਗਨਲ ਪ੍ਰੋਸੈਸਿੰਗ, ਡਾਲਬੀ ਡਿਜੀਟਲ ਅਤੇ DTS TruSurround ਦੇ ਨਾਲ 20W ਬਾਕਸ ਸਪੀਕਰਜ਼ ਦੀ ਸੁਵਿਧਾ ਮਿਲਦੀ ਹੈ। 

Sanyo ਦੇ ਨਵੇਂ Kaizen ਟੀਵੀ ਗੂਗਲ ਸਰਟੀਫਾਇਡ ਐਂਡਰਾਇਡ 9 ਪਾਈ ਆਪਰੇਟਿੰਗ ਸਿਸਟਮ ’ਤੇ ਚੱਲਦੇ ਹਨ ਅਤੇ ਇਸ ਵਿਚ ਕੰਟੈਂਟ ਕਾਸਟਿੰਗ ਲਈ ਬਿਲਟ-ਇਨ ਕ੍ਰੋਮਕਾਸਟ ਹੈ। ਇਸ ਵਿਚ ਗੂਗਲ ਪਲੇਅ ਸਟੋਰ ’ਚ ਇੰਟੈਲੀਜੈਂਟ ਵਾਇਸ ਸਰਚ ਅਤੇ ਐਪਸ ਸਰਚ ਦੀ ਸੁਵਿਧਾ ਹੈ। 

ਟੀਵੀ ਰਿਮੋਟ ’ਤੇ ਨੈੱਟਫਲਿਕਸ ਅਤੇ ਗੂਗਲ ਅਸਿਸਟੈਂਟ ਲਈ ਡੈਡੀਕੇਟਿਡ ਬਟਨਸ ਹਨ, ਜਿਸ ਨਾਲ ਯੂਜ਼ਰਜ਼ ਵਾਇਸ ਕਮਾਂਡ ਰਾਹੀਂ ਟੀਵੀ ਨੂੰ ਕੰਟਰੋਲ ਕਰ ਸਕਦੇ ਹਨ। ਯੂਜ਼ਰਜ਼ ਨਵੀਂ ਮੂਵੀਜ਼, ਗੇਮਸ ਪਲੇਅ ਕਰ ਸਕਦੇ ਹਨ, ਮੈਚ ਸਕੋਰ ਦੇਖ ਸਕਦੇ ਹਨ ਜਾਂ ਲਾਈਟ ਨੂੰ (dim) ਘੱਟ ਕਰ ਸਕਦੇ ਹਨ। 


Related News