CES 2019 : ਦੁਨੀਆ ਦੀ ਪਹਿਲੀ 4TB ਮੈਮੋਰੀ ਵਾਲੀ ਸਭ ਤੋਂ ਛੋਟੀ USB ਡਰਾਈਵ ਪੇਸ਼

01/11/2019 9:01:35 AM

ਗੈਜੇਟ ਡੈਸਕ- ਫ਼ਲੈਸ਼ ਮੈਮਰੀ ਨਿਰਮਾਤਾ ਕੰਪਨੀ ਸੈਂਡਿਸਕ ਨੇ ਬਾਜ਼ਾਰ 'ਚ ਇਕ ਨਵਾਂ ਹੀ ਕਾਰਨਾਮਾ ਕਰਦੇ ਹੋਏ CES 2019 'ਚ ਆਪਣੇ 4ਟੀਬੀ ਫ਼ਲੈਸ਼ ਸਟੋਰੇਜ ਦਾ ਪ੍ਰੋਟੋਟਾਈਪ ਲਾਂਚ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਲਗਭਗ 4ਟੀ.ਬੀ. ਸਟੋਰੇਜ਼ ਦੇ ਨਾਲ ਆਉਣ ਵਾਲੀ ਇਹ ਸਟੋਰੇਜ ਡਿਵਾਈਸ ਇਕ ਰੈਗੂਲਰ ਸਾਈਜ਼ ਦੇ ਥੰਬ ਡਰਾਈਵ 'ਚ ਮੌਜੂਦ ਹੈ। ਅਜਿਹਾ ਵੀ ਕਿਹਾ ਜਾ ਸਕਦਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਛੋਟਾ USB ਡਰਾਈਵ ਹੈ, ਜੋ 4 ਟੀ. ਬੀ. ਦੀ ਸਟੋਰੇਜ ਦੇ ਨਾਲ ਵਿਖਾਇਆ ਗਿਆ ਹੈ। 

CES 2019 ਦੀ ਇਸ ਕਨਫਰੰਸ 'ਚ SanDisk ਵਲੋਂ ਜਿਸ ਪੈਨ ਡਰਾਈਵ ਦਾ ਪ੍ਰੋਟੋਟਾਇਪ ਵਿਖਾਇਆ ਗਿਆ ਹੈ, ਇਸ 'ਚ ਇਕ USB Type C ਇੰਟਰਫ਼ੇਸ ਹੈ,  ਜਿਸ ਦੇ ਰਾਹੀਂ ਤੋਂ ਤੁਸੀਂ ਡਿਵਾਈਸ ਆਦਿ ਨੂੰ ਇਸ ਤੋਂ ਵੱਡੀ ਅਸਾਨੀ ਤੋਂ ਕੁਨੈੱਕਟ ਕਰ ਸਕਦੇ ਹੋ।  

ਹਾਲਾਂਕਿ ਜੇਕਰ ਅਸੀਂ The Verge ਦੀ ਇਕ ਰਿਪੋਰਟ 'ਤੇ ਧਿਆਨ ਦੇਈਏ ਤਾਂ ਕੰਪਨੀ ਨੇ ਅਜੇ ਇਸ ਡਿਵਾਈਸ ਨੂੰ ਕੋਈ ਨਾਂ ਨਹੀਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਦੀ ਕੀਮਤ ਦੇ ਬਾਰੇ 'ਚ ਕਿਸੇ ਤਰਾਂ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਡਿਵਾਇਸ ਸੇਲ ਲਈ ਕਦੋਂ ਤੋਂ ਆਉਣ ਵਾਲਾ ਹੈ ਇਸ ਦੇ ਬਾਰੇ 'ਚ ਵੀ ਕੋਈ ਜਾਣਕਾਰੀ ਮੌਜੂਦ ਨਹੀਂ ਹੈ।PunjabKesari ਹਾਲਾਂਕਿ ਇਸ ਸਟੋਰੇਜ਼ ਡਿਵਾਈਸ ਨੂੰ ਇੱਥੇ ਸ਼ੋਅਕੇਸ ਕਰਕੇ ਕੰਪਨੀ ਨੇ ਇਸ ਗੱਲ ਨੂੰ ਸਭ ਤੋਂ ਸਾਹਮਣੇ ਰੱਖ ਦਿੱਤਾ ਹੈ ਕਿ ਆਉਣ ਵਾਲੇ ਪੋਰਟੇਬਲ ਸਟੋਰੇਜ ਸੈਕਟਰ 'ਚ ਭਵਿੱਖ 'ਚ ਕਿਸ ਤਰ੍ਹਾਂ ਦੇ ਵੱਡੇ ਬਦਲਾਅ ਦੇਖਣ ਨੂੰ ਮਿਲਣ ਵਾਲਾ ਹੈ।  

ਜਿਵੇਂ ਕਿ‌ ਅਸੀਂ ਜਾਣਦੇ ਹਾਂ ਕਿ 2TB ਦਾ ਸਟੋਰੇਜ ਡਿਵਾਇਸ ਦੀ ਕੀਮਤ ਲਗਭਗ 1000 ਡਾਲਰ ਦੇ ਕਰੀਬ ਹੈ, ਤਾਂ ਇਸ ਦਾ ਮਤਲਬ ਹੈ ਕਿ ਇਸ ਨਵੇਂ ਡਿਵਾਇਸ ਦੀ ਕੀਮਤ ਕਿਉਂਕਿ ਇਸ ਦੀ ਸਟੋਰੇਜ ਦੁਗਣੀ ਹੈ ਤਾਂ ਨਿਸ਼ਚਿਤ ਤੌਰ 'ਤੇ ਹੀ ਜ਼ਿਆਦਾ ਹੋਣ ਵਾਲੀ ਹੈ। ਹਾਲਾਂਕਿ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਇਹ ਡਿਵਾਇਸ ਅਜੇ ਤੱਕ ਬਾਜ਼ਾਰ 'ਚ ਨਹੀਂ ਆਇਆ ਹੈ। ਪਰ ਜਦੋਂ ਇਹ ਬਾਜ਼ਾਰ 'ਚ ਆਉਂਦਾ ਹੈ ਤਾਂ ਵੇਖਣਾ ਹੋਵੇਗਾ ਕਿ ਅਖੀਰ ਇਸ ਦੀ ਕੀਮਤ ਕੀ ਰਹਿੰਦੀ ਹੈ।


Related News