ਸੈਮਸੰਗ ਦੀ ਕੁਆਲਕਾਮ ਨੂੰ ਜ਼ਬਰਦਸਤ ਟੱਕਰ, ਪੇਸ਼ ਕੀਤਾ ਸਨੈਪਡ੍ਰੈਗਨ 865+ ਤੋਂ ਵੀ ਬਿਹਤਰ ਪ੍ਰੋਸੈਸਰ

Saturday, Oct 10, 2020 - 11:38 AM (IST)

ਸੈਮਸੰਗ ਦੀ ਕੁਆਲਕਾਮ ਨੂੰ ਜ਼ਬਰਦਸਤ ਟੱਕਰ, ਪੇਸ਼ ਕੀਤਾ ਸਨੈਪਡ੍ਰੈਗਨ 865+ ਤੋਂ ਵੀ ਬਿਹਤਰ ਪ੍ਰੋਸੈਸਰ

ਗੈਜੇਟ ਡੈਸਕ– ਸੈਮਸੰਗ ਨੇ ਅਧਿਕਾਰਤ ਤੌਰ ’ਤੇ ਨਵੇਂ ਪ੍ਰੋਸੈਸਰ Exynos 1080 ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਪ੍ਰਦਰਸ਼ਨ ਦੇ ਮਾਮਲੇ ’ਚ ਇਸ ਪਾਵਰਫੁਲ ਪ੍ਰੋਸੈਸਰ ਨੇ ਕੁਆਲਕਾਮ ਸਨੈਪਡ੍ਰੈਗਨ 865+ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਨਵੇਂ Exynos 1080 ਪ੍ਰੋਸੈਸਰ ਨੂੰ ਸੈਮਸੰਗ ਨੇ 5nm ਮੈਨਿਊਫੈਕਚਰਿੰਗ ਪ੍ਰੋਸੈਸ ਨਾਲ ਤਿਆਰ ਕੀਤਾ ਹੈ। ਇਹ ਪਹਿਲਾ ਪ੍ਰੋਸੈਸਰ ਹੈ ਜਿਸ ਵਿਚ Cortex-A78 ਪ੍ਰੋਸੈਸਰ ਕੋਰ ਅਤੇ Mali-G78 GPU ਨੂੰ ਇਕੱਠੇ ਇਸਤੇਮਾਲ ਕੀਤਾ ਗਿਆ ਹੈ। ਯਾਨੀ ਗੇਮਿੰਗ ਨੂੰ ਇਹ ਪ੍ਰੋਸੈਸਰ ਨਵੀਂ ਉਚਾਈ ’ਤੇ ਲੈ ਜਾਵੇਗਾ। 

PunjabKesari

ਸੈਮਸੰਗ ਦੇ R&D ਡਿਪਾਰਟਮੈਂਟ ’ਚ ਡਾ. ਯੀਮਾਓ ਸਾਈ ਵਲੋਂ ਇਸ ਚਿਪਸੈੱਟ ਦਾ ਐਲਾਨ ਕੀਤਾ ਗਿਆ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ AnTuTu ਬੈਂਚਮਾਰਕ ਟੈਸਟ ਐਪਲੀਕੇਸ਼ਨ ’ਚ ਸੈਮਸੰਗ ਦੇ ਨਵੇਂ ਚਿਪਸੈੱਟ ਦਾ ਸਕੋਰ 650.000 ਪੁਆਇੰਟ ਤੋਂ ਜ਼ਿਆਦਾ ਹੈ। ਇਸ ਪ੍ਰੋਸੈਸਰ ਦੀ ਆਪਟੀਮਾਈਜੇਸ਼ਨ ਤੋਂ ਬਾਅਦ ਕਿਤੇ ਬਿਹਤਰ ਨਤੀਜੇ ਸਾਹਮਣੇ ਆਉਣਗੇ। ਇਸ ਦੇ ਮੁਕਾਬਲੇ ਕੁਆਲਕਾਮ ਦੇ ਫਲੈਗਸ਼ਿਪ ਪ੍ਰੋਸੈਸਰ ਨਾਲ ਆਏ ਫੋਨ ਬੈਂਚਮਾਰਕ ਟੈਸਟ ’ਚ ਕਮਜ਼ੋਰ ਸਾਬਤ ਹੁੰਦੇ ਹਨ। 

PunjabKesari

ਦੱਸ ਦੇਈਏ ਕਿ ਸੈਮਸੰਗ ਆਪਣੇ ਫਲੈਗਸ਼ਿਪ ਡਿਵਾਈਸਿਜ਼ ’ਚ ਦੋ ਤਰ੍ਹਾਂ ਦੇ ਹੀ ਪ੍ਰੋਸੈਸਰ ਦੇ ਰਹੀ ਹੈ। ਕੁਝ ਬਾਜ਼ਾਰਾਂ ’ਚ ਸਨੈਪਡ੍ਰੈਗਨ ਤਾਂ ਉਥੇ ਹੀ ਬਾਕੀਆਂ ’ਚ Exynos ਪ੍ਰੋਸੈਸਰ ਵਾਲਾ ਫੋਨ ਗਾਹਕਾਂ ਨੂੰ ਮਿਲਦਾ ਹੈ। ਸਾਹਮਣੇ ਆਇਆ ਸੀ ਕਿ Exynos  ਪ੍ਰੋਸੈਸਰ ਦੇ ਨਾਲ ਆਉਣ ਵਾਲੇ ਮਾਡਲ ਦਾ ਪ੍ਰਦਰਸ਼ਨ ਸਨੈਪਡ੍ਰੈਗਨ ਮਾਡਲ ਦੇ ਮੁਕਾਬਲੇ ਕਮਜ਼ੋਰ ਹੈ। ਅਜਿਹੇ ’ਚ ਇਹ ਬਹੁਤ ਜ਼ਰੂਰੀ ਹੋ ਗਿਆ ਸੀ ਕਿ ਸੈਮਸੰਗ ਕੁਆਲਕਾਮ ਦੀ ਟੱਕਰ ਦਾ Exynos ਪ੍ਰੋਸੈਸਰ ਲੈ ਕੇ ਆਏ। ਜੇਕਰ ਕੰਪਨੀ ਅਜਿਹਾ ਨਾ ਕਰਦੀ ਤਾਂ ਸੈਮਸੰਗ ਨੂੰ ਆਪਣਾ ਯੂਜ਼ਰਬੇਸ ਗੁਆਉਣਾ ਪੈ ਸਕਦਾ ਸੀ। 


author

Rakesh

Content Editor

Related News