ਐਪਲ ਦੀ ਰਾਹ ’ਤੇ ਸੈਮਸੰਗ, ਇਸ ਫੋਨ ਨਾਲ ਨਹੀਂ ਮਿਲੇਗਾ ਚਾਰਜਰ!
Tuesday, Dec 08, 2020 - 06:15 PM (IST)
ਗੈਜੇਟ ਡੈਸਕ– ਐਪਲ ਨੇ ਜਦੋਂ ਆਈਫੋਨ 12 ਸੀਰੀਜ਼ ਨਾਲ ਚਾਰਜਰ ਅਤੇ ਈਅਰਫੋਨ ਨਾ ਦੇਣ ਦਾ ਫੈਸਲਾ ਲਿਆ ਸੀ ਉਦੋਂ ਸ਼ਾਓਮੀ, ਵਨਪਲੱਸ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਨੇ ਐਪਲ ਦਾ ਮਜ਼ਾਕ ਉਡਾਇਆ ਸੀ ਪਰ ਹੁਣ ਇਕ ਮਹੀਨੇ ਬਾਅਦ ਖ਼ਬਰ ਹੈ ਕਿ ਸੈਮਸੰਗ ਵੀ ਐਪਲ ਦੀ ਰਾਹ ’ਤੇ ਚੱਲਣ ਦੀ ਤਿਆਰੀ ’ਚ ਹੈ। ਰਿਪੋਰਟ ਮੁਤਾਬਕ, ਕਈ ਦੇਸ਼ਾਂ ’ਚ ਹੁਣ ਸੈਮਸੰਗ ਗਲੈਕਸੀ S21 ਸਮਾਰਟਫੋਨ ਬਿਨਾਂ ਚਾਰਜਰ ਦੇ ਹੀ ਵਿਕੇਗਾ।
ਇਹ ਵੀ ਪੜ੍ਹੋ– IMC 2020: ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ, 2021 ’ਚ 5G ਲਾਂਚ ਕਰੇਗਾ ਰਿਲਾਇੰਸ ਜੀਓ
xda ਡਿਵੈਲਪਜ਼ ਦੀ ਰਿਪੋਰਟ ਮੁਤਾਬਕ, ਬ੍ਰਾਜ਼ੀਲ ’ਚ ਗਲੈਕਸੀ S21 ਦੀ ਵਿਕਰੀ ਹੁਣ ਬਿਨਾਂ ਚਾਰਜਰ ਦੇ ਹੀ ਹੋਵੇਗੀ। ਹਾਲਾਂਕਿ, ਸੈਮਸੰਗ ਵਲੋਂ ਇਸ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਪਰ ਜੇਕਰ ਇਹ ਸੱਚ ਹੈ ਤਾਂ ਐਪਲ ਤੋਂ ਬਾਅਦ ਸੈਮਸੰਗ ਦੂਜੀ ਅਜਿਹੀ ਕੰਪਨੀ ਹੋਵੇਗੀ ਜੋ ਫੋਨ ਨਾਲ ਬਾਕਸ ’ਚ ਚਾਰਜਰ ਨਹੀਂ ਦੇਵੇਗੀ।
ਇਹ ਵੀ ਪੜ੍ਹੋ– ਸਮਾਰਟਫੋਨ ਨਾਲ ਸਿਰਫ਼ 30 ਮਿੰਟਾਂ ’ਚ ਹੋਵੇਗੀ ਕੋਵਿਡ-19 ਦੀ ਸਹੀ ਜਾਂਚ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੈਮਸੰਗ ਨੇ ਆਪਣੇ ਫੇਸਬੁੱਕ ਪੇਜ ’ਤੇ ਬਿਨਾਂ ਚਾਰਜਰ ਵਾਲੇ ਆਈਫੋਨ ਦਾ ਮਜ਼ਾਕ ਉਡਾਇਆ ਸੀ। ਹਾਲਾਂਕਿ, ਬਾਅਦ ’ਚ ਪੇਜ ਤੋਂ ਪੋਸਟ ਡਿਲੀਟ ਕਰ ਦਿੱਤਾ ਗਿਆ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸੈਮਸੰਗ ਨੇ ਐਪਲ ਦਾ ਮਜ਼ਾਕ ਉਡਾਇਆ ਹੋਵੇ। ਜਦੋਂ ਐਪਲ ਨੇ ਆਈਫੋਨ ਨਾਲ ਹੈੱਡਫੋਨ ਜੈੱਕ ਦੇਣਾ ਬੰਦ ਕੀਤਾ ਸੀ, ਉਦੋਂ ਵੀ ਸੈਮਸੰਗ ਨੇ ਐਪਲ ਦਾ ਮਜ਼ਾਕ ਉਡਾਇਆ ਸੀ ਪਰ ਬਾਅਦ ’ਚ ਸੈਮਸੰਗ ਨੇ ਖ਼ੁਦ ਹੀ ਗਲੈਕਸੀ ਨੋਟ 10 ਸੀਰੀਜ਼ ਨੂੰ ਬਿਨਾਂ ਹੈੱਡਫੋਨ ਜੈੱਕ ਦੇ ਲਾਂਚ ਕਰ ਦਿੱਤਾ।
ਇਹ ਵੀ ਪੜ੍ਹੋ– ਟਾਟਾ ਦੀ ਕਾਰ ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੇ ਜ਼ਬਰਦਸਤ ਆਫਰ
ਹੁਣ ਗਲੈਕਸੀ S21 ਨੂੰ ਬ੍ਰਾਜ਼ੀਲ ’ਚ ਤਾਂ ਬਿਨਾਂ ਚਾਰਜਰ ਦੇ ਵੇਖਿਆ ਗਿਆ ਹੈ ਪਰ ਇਹ ਅਜੇ ਸਾਫ ਨਹੀਂ ਹੈ ਕਿ ਹੋਰ ਦੇਸ਼ਾਂ ’ਚ ਵੀ ਸੈਮਸੰਗ ਬਿਨਾਂ ਚਾਰਜਰ ਦੇ ਹੀ ਗਲੈਕਸੀ S21 ਵੇਚੇਗੀ ਜਾਂ ਨਾਲ ਚਾਰਜਰ ਦੇਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਫਰਾਂਸ ਤੋਂ ਬਾਅਦ ਬ੍ਰਾਜ਼ੀਲ ’ਚ ਐਪਲ ਨੂੰ ਆਈਫੋਨ 12 ਅਤੇ ਹੋਰ ਸੀਰੀਜ਼ ਦੇ ਨਾਲ ਬਾਕਸ ’ਚ ਚਾਰਜਰ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ।