ਸੈਮਸੰਗ ਭਾਰਤ ''ਚ ਜਲਦ ਲਾਂਚ ਕਰੇਗਾ ਇਹ ਸਮਾਰਟਫੋਨ, ਜਾਣੋਂ ਕੀਮਤ

Monday, Apr 19, 2021 - 12:34 AM (IST)

ਸੈਮਸੰਗ ਭਾਰਤ ''ਚ ਜਲਦ ਲਾਂਚ ਕਰੇਗਾ ਇਹ ਸਮਾਰਟਫੋਨ, ਜਾਣੋਂ ਕੀਮਤ

ਗੈਜੇਟ ਡੈਸਕ-ਸੈਮਸੰਗ ਇਕ ਅਫਾਰਡੇਬਲ 5ਜੀ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਇਸ ਨੂੰ ਗਲੈਕਸੀ ਏ22 ਦੇ ਨਾਂ ਨਾਲ ਭਾਰਤ 'ਚ ਜਲਦ ਲਾਂਚ ਕੀਤਾ ਜਾਵੇਗਾ। ਸੈਮਸੰਗ ਗਲੈਕਸੀ ਏ22 5ਜੀ ਦੇ ਨਾਲ ਹੀ 4ਜੀ ਵਰਜ਼ਨ ਨੂੰ ਵੀ ਲਾਂਚ ਕੀਤਾ ਜਾਵੇਗਾ। ਗਲੈਕਸੀ ਏ22 ਸਮਾਰਟਫੋਨ ਦੀ ਲਾਂਚਿੰਗ ਦਾ ਖੁਲਾਸਾ ਬਿਊਰੋ ਆਫ ਇੰਡੀਅਨ ਸਟੈਂਡਰਡ (ਬੀ.ਆਈ.ਐੱਸ.) ਵੈੱਬਸਾਈਟ ਤੋਂ ਹੋਇਆ ਹੈ। ਬੀ.ਆਈ.ਐੱਸ. ਦੀ ਲਿਸਟਿੰਗ ਮੁਤਾਬਕ ਗਲੈਕਸੀ ਏ22 ਸਮਾਰਟਫੋਨ ਨੂੰ ਮਾਡਲ ਨੰਬਰ  SM-A226B ਨਾਲ ਲਿਸਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਅਮਰੀਕਾ ਨੇ ਭਾਰਤ, ਚੀਨ, ਜਾਪਾਨ ਸਮੇਤ 11 ਦੇਸ਼ਾਂ ਨੂੰ ਕਰੰਸੀ ਵਿਹਾਰ ਨਿਗਰਾਨੀ ਸੂਚੀ ’ਚ ਰੱਖਿਆ

ਸਪੈਸੀਫਿਕੇਸ਼ਨਸ
ਗਲੈਕਸੀ ਏ22 ਸਮਾਰਟਫੋਨ 'ਚ ਕਵਾਡ ਰੀਅਰ ਕੈਮਰਾ ਸੈਟਅਪ ਦਿੱਤਾ ਜਾਵੇਗਾ। ਇਸ ਦਾ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟਰਾ-ਵਾਇਡ ਸੈਂਸਰ ਨਾਲ 2 ਮੈਗਾਪਿਕਸਲ ਦੇ ਦੋ ਹੋਰ ਲੈਂਸ ਮਿਲਣਗੇ। ਲੀਕ ਰਿਪੋਰਟ ਮੁਤਾਬਕ ਗਲੈਕਸੀਨ ਏ22 ਸਮਾਰਟਫੋਨ ਘੱਟ ਰੈਮ ਅਤੇ ਸਟੋਰੇਜ਼ ਵੈਰੀਐਂਟ 'ਚ ਆਵੇਗਾ। ਫੋਨ ਚਾਰ ਕਲਰ ਆਪਸ਼ਨ ਗ੍ਰੇ, ਵ੍ਹਾਈਟ, ਲਾਈਟ ਗ੍ਰੀਨ ਅਤੇ ਪਰਪਲ 'ਚ ਆਵੇਗਾ। ਜੇਕਰ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਫੋਨ 'ਚ ਮੀਡੀਆਟੈਕ 700 ਸੀਰੀਜ਼ ਦੇ ਚਿੱਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ। ਉਥੇ ਫੋਨ ਦਾ 5ਜੀ ਵੈਰੀਐਂਟ ਕੁਆਲਕਾਮ 480 ਚਿੱਪਸੈੱਟ ਨਾਲ ਆਵੇਗਾ।

ਇਹ ਵੀ ਪੜ੍ਹੋ-'ਘਰ ਦੇ ਬਾਹਰ' ਮਾਸਕ ਲਗਾਉਣਾ ਜ਼ਰੂਰੀ ਨਹੀਂ

ਸੰਭਾਵਿਤ ਕੀਮਤ
ਸੈਮਸੰਗ ਗਲੈਕਸੀ ਏ22 ਸਮਾਰਟਫੋਨ ਐਂਡ੍ਰਾਇਡ 11 ਆਊਟ ਆਫ ਦਿ ਬਾਕਸ 'ਤੇ ਕੰਮ ਕਰੇਗਾ। ਜੇਕਰ ਕੀਮਤ ਦੀ ਗੱਲ ਕਰੀਏ ਤਾਂ ਫੋਨ ਨੂੰ 229 ਯੂਰੋ (ਕਰੀਬ 20,000 ਰੁਪਏ) 'ਚ ਲਾਂਚ ਕੀਤਾ ਜਾ ਸਕਦਾ ਹੈ। ਗਲੈਕਸੀ ਏ22 ਸਮਾਰਟਫੋਨ ਇਸ ਤੋਂ ਪਹਿਲਾਂ ਲਾਂਚ ਹੋਏ ਗਲੈਕਸੀ ਏ32 ਸਮਾਰਟਫੋਨ ਦੇ ਮੁਕਾਬਲੇ ਵਧੇਰੇ ਅਫੋਰਡੇਬਲ ਹੋਵੇਗਾ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News