ਫੋਲਡੇਬਲ ਤੋਂ ਬਾਅਦ ਸਟ੍ਰੈਚਏਬਲ ਸਮਾਰਟਫੋਨ ਲਾਂਚ ਕਰੇਗੀ ਸੈਮਸੰਗ

Tuesday, Dec 31, 2019 - 09:38 PM (IST)

ਫੋਲਡੇਬਲ ਤੋਂ ਬਾਅਦ ਸਟ੍ਰੈਚਏਬਲ ਸਮਾਰਟਫੋਨ ਲਾਂਚ ਕਰੇਗੀ ਸੈਮਸੰਗ

ਗੈਜੇਟ ਡੈਸਕ—ਸਾਊਥ ਕੋਰੀਆਈ ਕੰਪਨੀ ਸੈਮਸੰਗ ਨਵੇਂ ਸਟ੍ਰੈਚਏਬਲ ਡਿਸਪਲੇਅ ਵਾਲੇ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਇਸ ਦੀ ਖਾਸੀਅਤ ਇਹ ਹੈ ਕਿ ਯੂਜ਼ਰ ਸਕਰੀਨ ਸਾਈਜ਼ ਨੂੰ ਸੁਵਿਧਾ ਮੁਤਾਬਕ ਵੱਡਾ-ਛੋਟਾ ਕਰ ਸਕਣਗੇ। ਇਕ ਰਿਪੋਰਟ ਮੁਤਾਬਕ ਕੰਪਨੀ ਨੇ ਜੂਨ 2019 'ਚ ਯੂ.ਐੱਸ. ਪੇਟੈਂਟ ਅਤੇ ਟਰੇਡਮਾਰਕ ਆਫਿਸ 'ਚ ਨਵੀਂ ਸਟ੍ਰੈਚਏਬਲ ਡਿਸਪਲੇਅ ਡਿਜ਼ਾਈਨ ਦਾ ਪੇਟੈਂਟ ਫਾਇਲ ਕਰਵਾਇਆ।य़ਪਿਛਲੇ ਹਫਤੇ ਸਾਹਮਣੇ ਆਈਆਂ ਇਸ ਦੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਫੋਨ ਦੀ ਸਕਰੀਨ ਨੂੰ ਬਿਨਾਂ ਕਿਸੇ ਨੁਕਸਾਨ ਦੇ ਕੁਝ ਇੰਚ ਤਕ ਵਧਾਇਆ ਜਾ ਸਕੇਗਾ ਭਾਵ ਹੋਰ ਫੋਲਡੇਬਲ ਫੋਨ ਦੀ ਤਰ੍ਹਾਂ ਇਸ ਦੇ ਟੁੱਟਣ ਦੀ ਸੰਭਾਵਨਾ ਘੱਟ ਹੋਵੇਗੀ।

ਸੈਮਸੰਗ ਲਗਾਤਾਰ ਸਮਾਰਟਫੋਨ ਦੀ ਸਕਰੀਨ ਨਾਲ ਐਕਸਪੈਰੀਮੈਂਟ ਕਰਦੀ ਨਜ਼ਰ ਆ ਰਹੀ ਹੈ। ਰਿਪੋਰਟ ਮੁਤਾਬਕ ਸੈਮਸੰਗ ਟੈਲੀਸਕੋਪਿਕ ਸਕਰੀਨ, ਫੋਲਡਿੰਗ ਸਕਰੀਨ ਅਤੇ ਫਲੈਕਸੀਬਲ ਸਕਰੀਨ ਦੇ ਨਵੇਂ ਡਿਜ਼ਾਈਨ 'ਤੇ ਕੰਮ ਕਰ ਰਹੀ ਹੈ। ਕੰਪਨੀ ਜਲਦ ਹੀ ਇਸ ਦੇ ਪੇਟੈਂਟ ਫਾਈਲ ਕਰਵਾਉਣ ਦੀ ਤਿਆਰੀ 'ਚ ਹੈ। ਕੁਝ ਹਫਤੇ ਪਹਿਲਾਂ ਹੀ ਸੈਮਸੰਗ ਨੇ ਆਪਣਾ ਪਹਿਲਾਂ ਫੋਲਡੇਬਲ ਫੋਨ ਬਾਜ਼ਾਰ 'ਚ ਪੇਸ਼ ਕੀਤਾ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ, ਜਲਦ ਹੀ ਕੰਪਨੀ ਆਪਣਾ ਵਰਟੀਕਲ ਫੋਲਡੇਬਲ ਫੋਨ ਵੀ ਭਾਰਤ ਸਮੇਤ ਹੋਰ ਬਾਜ਼ਾਰਾਂ 'ਚ ਲਾਂਚ ਕਰੇਗੀ।


author

Karan Kumar

Content Editor

Related News