ਸੈਮਸੰਗ ਅਗਲੇ ਸਾਲ ਲਾਂਚ ਕਰੇਗੀ ਫੋਲਡੇਬਲ ਸਮਾਰਟਫੋਨ

Tuesday, Sep 12, 2017 - 05:44 PM (IST)

ਸੈਮਸੰਗ ਅਗਲੇ ਸਾਲ ਲਾਂਚ ਕਰੇਗੀ ਫੋਲਡੇਬਲ ਸਮਾਰਟਫੋਨ

ਜਲੰਧਰ-ਸੈਮਸੰਗ ਦੇ ਫੋਲਡੇਬਲ ਸਮਾਰਟਫੋਨ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀਂ ਹੈ, ਪਰ ਹੁਣ ਰਿਪੋਰਟ ਅਨੁਸਾਰ ਕੰਪਨੀ ਇਸ ਸਮਾਰਟਫੋਨ 'ਤੇ ਕੰਮ ਕਰ ਰਹੀਂ ਹੈ। ਇਸ ਨੂੰ ਕੰਪਨੀ ਗੈਲੇਕਸੀ X1 ਅਤੇ ਗੈਲੇਕਸੀ X1 Plus ਨਾਂ ਨਾਲ ਬਾਜ਼ਾਰ 'ਚ ਪੇਸ਼ ਕਰ ਸਕਦੀ ਹੈ। ਇਨ੍ਹਾਂ ਫੋਲਡੇਬਲ ਸਮਾਰਟਫੋਨ ਦੇ ਬਾਰੇ 'ਚ ਹੁਣ ਤੱਕ ਕਈ ਲੀਕ ਖਬਰਾਂ, ਜਾਣਕਾਰੀਆਂ ਅਤੇ ਇਮੇਜ਼ ਸਾਹਮਣੇ ਆ ਚੁੱਕੀਆ ਹਨ। ਹੁਣ ਕੰਪਨੀ ਨੇ ਸਪੱਸ਼ਟ ਤੌਰ ਤੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਟੀਚਾ ‘Galaxy Note’  ਬ੍ਰਾਂਡ ਦੇ ਅੰਦਰੂਨੀ ਫੋਲਡੇਬਲ ਸਮਾਰਟਫੋਨ ਨੂੰ ਅਗਲੇ ਸਾਲ ਤੱਕ ਬਾਜ਼ਾਰ 'ਚ ਪੇਸ਼ ਕਰ ਸਕਦੀ ਹੈ।

ਸੈਮਸੰਗ ਇਲੈਕਟ੍ਰੋਨਿਕਸ ਦੇ ਮੋਬਾਇਲ ਬਿਜ਼ਨੈੱਸ ਪ੍ਰੈਜ਼ੀਡੈਂਟ Koh Dong-jin ਦਾ ਕਹਿਣਾ ਹੈ ਕਿ ਕੰਪਨੀ 2018 'ਚ ਇਕ ਬੇਂਡੇਬਲ ਡਿਸਪਲੇਅ ਵਾਲੇ ਸਮਾਰਟਫੋਨ ਨੂੰ ਰੀਲੀਜ਼ ਕਰਨ ਦੀ ਯੋਜਨਾ ਬਣਾ ਰਹੀਂ ਹੈ। ਦੂਜੇ ਪਾਸੇ ਉਨ੍ਹਾਂ ਨੇ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਕੰਪਨੀ ਕੋਲ ਕਈ ਰੁਕਾਵਟਾਂ ਹਨ, ਜੋ ਕਿ ਕੰਪਨੀ ਨੇ ਦੂਰ ਕਰਨੀ ਹੈ ਅਤੇ ਜੇਕਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾ ਹੋਵੇ ਤਾਂ ਇਸ ਦੇ ਕਾਰਣ ਲਾਂਚ ਦੀ ਤਾਰੀਖ ਅੱਗੇ ਵਧਾਈ ਜਾ ਸਕਦੀ ਹੈ।

ਸੈਮਸੰਗ ਨੇ ਸਾਲ 2013 'ਚ ਪਹਿਲੀ ਵਾਰ ਫਲੈਕਸੀਬਲ ਡਿਸਪਲੇਅ ਪ੍ਰੋਟੋਟਾਇਪ ਫਾਇਲ ਕੀਤਾ ਸੀ, ਜਿਸ ਤੋਂ ਬਾਅਦ ਲਗਭਗ ਦੋ ਸਾਲ ਬਾਅਦ ਤੱਕ ਅਫਵਾਹਾਂ ਸੀ ਕਿ ਸੈਮਸੰਗ ਆਪਣੇ ਪਹਿਲੇ ਸਮਾਰਟਫੋਨ ਨੂੰ ਬੰਦ ਕਰਨ ਦੇ ਨੇੜੇ ਹੈ, ਜੋ ਕਿ ਫੋਲਡ ਕੀਤਾ ਜਾ ਸਕਦਾ ਹੈ। ਜਿਸ 'ਚ ਸੈਮਸੰਗ ਗੈਲੇਕਸੀ X1 ਅਤੇ ਗੈਲੇਕਸੀ X1 ਪਲੱਸ ਨਾਂ ਦਿੱਤਾ ਜਾ ਸਕਦਾ ਹੈ । MWC 2017 'ਚ ਲਾਂਚ ਕਰਨ ਦੀ ਅਫਵਾਹ ਸੀ , ਜੋ ਸਪੱਸ਼ਟ ਰੂਪ 'ਚ ਨਹੀਂ ਹੋਇਆ। ਹਾਲ 'ਚ ਸੈਮਸੰਗ ਨੇ Galaxy X moniker ਲਈ ਇਕ ਟ੍ਰੇਡਮਾਰਕ ਫਾਇਲ ਕੀਤਾ ਹੈ। ਇਹ ਸੁਝਾਅ ਦਿੰਦੇ ਹੋਏ ਕਿ ਕੌਨਸੈਪਟ ਜਲਦੀ ਹੀ ਇਕ ਅਸਲੀਅਤ ਬਣਾਉਣ ਲਈ ਤਿਆਰ ਹੋ ਗਈ ਹੈ। ਸੈਮਸੰਗ Galaxy X1 ਅਤੇ Galaxy X1 Plus ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀਂ ਹੈ , ਤਾਂ ਸਾਡੇ ਕੋਲ ਪਹਿਲਾਂ ਤੋਂ ਹੀ ਉਪਕਰਣਾ ਦੇ ਨੇੜੇ ਅਫਵਾਹਾਂ ਦਾ ਇਕ ਬੰਚ ਮੌਜ਼ੂਦ ਹੈ।

ਅਫਵਾਹਾਂ 'ਚ ਸਾਹਮਣੇ ਆਈ ਜਾਣਕਾਰੀ ਅਨੁਸਾਰ ਫਾਇਲ ਕੀਤੇ ਗਏ ਟ੍ਰੇਂਡਮਾਰਕ 'ਚ Galaxy X moniker ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ । ਵੀਬੋ 'ਤੇ ਮਾਡਲ ਨੰਬਰ SM-X9000 (Galaxy X1) and SM-X9050 (Galaxy X1 Plus)  ਨਾਂ ਤੋਂ ਦੋ ਸਮਾਰਟਫੋਨਜ਼ ਲਿਸਟ ਹੋਏ ਸੀ। GSM Arena 'ਤੇ ਵੀ ਇਸ ਤੋਂ ਜੁੜੀ ਜਾਣਕਾਰੀ ਦਿੱਤੀ ਗਈ ਸੀ। ਇਸ ਫੋਲਡੇਬਲ ਸਮਾਰਟਫੋਨ ਨੂੰ ਖਪਤਕਾਰ ਆਪਣੀ ਸੁਵਿਧਾ ਅਨੁਸਾਰ ਸਮਾਰਟਫੋਨ ਜਾਂ ਟੈਬਲੇਟ ਦੋਵਾਂ ਤਰੀਕਿਆਂ ਨਾਲ ਵਰਤੋਂ ਕਰ ਸਕਦੇ ਹੈ।
 


Related News