ਸੈਮਸੰਗ ਇਸ ਸਾਲ ਲਾਂਚ ਕਰੇਗਾ 5ਜੀ ਲੈਪਟਾਪ

08/09/2020 9:34:48 PM

ਗੈਜੇਟ ਡੈਸਕ—ਸੈਮਸੰਗ ਇਸ ਸਾਲ ਤੇਜ਼ੀ ਨਾਲ ਆਪਣੇ ਨਵੇਂ ਡਿਵਾਈਸ ਲਾਂਚ ਕਰ ਰਿਹਾ ਹੈ। ਇਸ ਦੌਰਾਨ ਕੰਪਨੀ ਹੁਣ ਗਲੈਕਸੀ ਬੁੱਕ ਫਲੈਕਸ 5ਜੀ ਲੈਪਟਾਪ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਅਕਤੂਬਰ 'ਚ ਗਲੈਕਸੀ ਜ਼ੈੱਡ ਫੋਲਡ 2 ਨਾਲ ਲਾਂਚ ਕਰ ਸਕਦੀ ਹੈ। ਲੇਟਸ ਗੋ ਡਿਜੀਟਲ ਦੀ ਇਕ ਖਬਰ ਮੁਤਾਬਕ ਸੈਮਸੰਗ 'ਚ ਗਲੈਕਸੀ ਬੁੱਕ ਫਲੈਕਸ 5ਜੀ ਲਈ ਟ੍ਰੇਡਮਾਰਕ ਐਪਲੀਕੇਸ਼ਨ ਵੀ ਫਾਈਲ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਇਹ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ 5ਜੀ ਵੇਰੀਐਐਂਟ 'ਚ ਲਾਂਚ ਕਰਨ ਵਾਲੀ ਹੈ।

PunjabKesari

ਦੂਜੀ ਕੰਪਨੀ ਨੇ ਫਾਈਲ ਕੀਤਾ ਟ੍ਰੇਡਮਾਰਕ
ਟ੍ਰੇਡਮਾਰਕ ਨੂੰ ਸੈਮਸੰਗ ਦੀ ਜਗ੍ਹਾ Abril Abogados ਨਾਂ ਦੀ ਇਕ ਕੰਪਨੀ ਵੱਲੋਂ ਫਾਈਲ ਕੀਤਾ ਗਿਆ ਹੈ। ਇਹ ਉਹੀ ਕੰਪਨੀ ਹੈ ਜਿਸ ਨੇ ਸਾਲ 2019 ਦੇ ਜੁਲਾਈ 'ਚ ਗਲੈਕਸੀ ਏ.ਐਕਸ.1 ਲਈ ਟ੍ਰੇਡਮਾਰਕ ਫਾਈਲ ਕੀਤਾ ਸੀ। ਕਈ ਵਾਰ ਟ੍ਰੇਡਮਾਰਕ ਫਾਈਲਿੰਗ 'ਚ ਪ੍ਰੋਡਕਟ ਦੇ ਨਾਂ ਗਲੈਕਸੀ ਸ਼ਬਦ ਤੋਂ ਸ਼ੁਰੂ ਨਹੀਂ ਹੁੰਦੇ। ਅਜਿਹਾ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਕਿ ਗਲੈਕਸੀ ਪ੍ਰੋਡਕਟ ਦੇ ਟ੍ਰੇਡਮਾਰਕ ਫਾਈਲਿੰਗ 'ਚ ਕੀਵਰਡ ਮਿਸਿੰਗ ਸਨ। ਅਜਿਹੇ 'ਚ ਨਵੇਂ ਬੁੱਕ ਫਲੈਕਸ ਨੂੰ 'Samsung Galaxy Book Flex 5G' ਦੇ ਨਾਂ ਨਾਲ ਲਾਂਚ ਕੀਤਾ ਜਾਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।

PunjabKesari


Karan Kumar

Content Editor

Related News