5G ''ਚ ਸੈਮਸੰਗ ਦਾ ਦਬਦਬਾ, 74 ਫੀਸਦੀ ਮਾਰਕੀਟ ''ਤੇ ਕੰਪਨੀ ਦਾ ਕਬਜ਼ਾ

12/14/2019 2:11:42 AM

ਗੈਜੇਟ ਡੈਸਕ—ਸਾਲ 2019 'ਚ ਦੁਨੀਆਭਰ 'ਚ 5ਜੀ ਦਾ ਟਰੈਂਡ ਕਾਫੀ ਵਧ ਗਿਆ ਹੈ। ਲਗਭਗ ਸਾਰੇ ਵੱਡੇ ਬ੍ਰਾਂਡਸ 5ਜੀ ਦੇ ਖੇਤਰ 'ਚ ਭਾਰੀ ਨਿਵੇਸ਼ ਕਰ ਰਹੇ ਹਨ। Samsung, LG, Vivo, Xiaomi, Oppo, ZTE, Huawei ਅਤੇ Honor ਵਰਗੀਆਂ ਕੰਪਨੀਆਂ 5ਜੀ 'ਚ ਨਿਵੇਸ਼ ਕਰ ਰਹੀਆਂ ਹਨ ਪਰ ਸਖਤ ਟੱਕਰ ਮਿਲਣ ਦੇ ਬਾਵਜੂਦ ਸੈਮਸੰਗ ਨੇ 5ਜੀ ਦੇ ਖੇਤਰ 'ਚ ਆਪਣਾ ਦਬਦਬਾ ਕਾਇਮ ਕੀਤਾ ਹੈ। ਰਿਪੋਰਟ ਮੁਤਾਬਕ 2019 ਦੀ ਦੂਜੀ ਤਿਮਾਹੀ 'ਚ 5ਜੀ ਮਾਰਕੀਟ 'ਤੇ ਸੈਮਸੰਗ ਦਾ 74 ਫੀਸਦੀ ਹਿੱਸਾ ਰਿਹਾ।

10 ਫੀਸਦੀ ਘੱਟ ਹੋਈ ਹਿੱਸੇਦਾਰੀ
2017 ਦੀ ਦੂਜੀ ਤਿਮਾਹੀ 'ਚ ਸੈਮਸੰਗ ਦੀ ਮਾਰਕੀਟ 'ਚ ਲਗਭਗ 84 ਫੀਸਦੀ ਹਿੱਸੇਦਾਰੀ ਸੀ ਜੋ ਘਟ ਕੇ 74 ਫੀਸਦੀ ਹੋ ਗਈ ਹੈ। ਰਿਪੋਰਟ ਮੁਤਾਬਕ ਤੀਸਰੇ ਨੰਬਰ 'ਤੇ ਐੱਲ.ਜੀ. ਰਿਹਾ। ਐੱਲ.ਜੀ. ਨੇ 0.40 ਮਿਲੀਅਨ 5ਜੀ ਸਮਾਰਟਫੋਨਸ ਸ਼ਿਪ ਕੀਤੇ। ਆਪਣੀ ਮਸ਼ਹੂਰ 'ਐੱਮ' ਸੀਰੀਜ਼ ਨੂੰ ਅਪਗ੍ਰੇਡ ਕਰਨ ਜਾ ਰਹੀ ਹੈ। ਕੰਪਨੀ ਨੇ ਹਾਲ ਹੀ 'ਚ ਆਪਣੀ ਗਲੈਕਸੀ ਏ ਸੀਰੀਜ਼ ਨੂੰ ਅਪਗ੍ਰੇਡ ਕੀਤਾ ਹੈ। ਏ ਸੀਰੀਜ਼ ਤਹਿਤ ਗਲੈਕਸੀ ਏ51 ਅਤੇ ਗਲੈਕਸੀ ਏ71 ਲਾਂਚ ਕਰਨ ਤੋਂ ਬਾਅਦ ਹੁਣ ਕੰਪਨੀ ਗਲੈਕਸੀ ਐੱਮ ਸੀਰੀਜ਼ ਤਹਿਤ ਸੈਮਸੰਗ ਗਲੈਕਸੀ ਐੱਮ11 ਅਤੇ ਗਲੈਕਸੀ ਐੱਮ31 ਲਾਂਚ ਕਰੇਗੀ। ਇਹ ਦੋਵੇਂ ਫੋਨਸ ਗਲੈਕਸੀ ਐੱਮ10 ਅਤੇ ਗਲੈਕਸੀ ਐੱਮ30 ਦੇ ਸਕਸੈਸਰ ਹਨ। ਇਨ੍ਹਾਂ ਫੋਨਸ ਦੇ ਡਿਜ਼ਾਈਨ ਅਤੇ ਸਪੈਸੀਫਿਕੇਸ਼ਨਸ ਦੇ ਬਾਰੇ 'ਚ ਕੋਈ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

ਸੈਮਸੰਗ ਗਲੈਕਸੀ ਐੱਮ10 'ਚ 6.2 ਇੰਚ ਦੀ ਫੁਲ ਐੱਚ.ਡੀ.+ਇੰਫੀਨਿਟੀ ਵੀ ਡਿਸਪਲੇਅ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਫੋਨ 1.6GHz ਆਕਟਾ ਕੋਰ Exynos 7870 ਪ੍ਰੋਸੈਸਰ ਨਾਲ ਪਾਵਰਡ ਹੈ। ਫੋਨ 'ਚ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਉੱਥੇ ਇਸ ਦੇ ਰੀਅਰ 'ਚ 13 ਅਤੇ 5 ਮੈਗਾਪਿਕਸਲ ਦੇ ਕੈਮਰੇ ਹਨ। ਗੱਲ ਕੀਤੀ ਜਾਵੇ ਗਲੈਕਸੀ ਐੱਮ30 ਦੇ ਫੀਚਰਸ ਦੀ ਤਾਂ ਗਲੈਕਸੀ ਐੱਮ30 'ਚ 6.4 ਇੰਚ ਦੀ ਫੁਲ ਐੱਚ.ਡੀ.+ਏਮੋਲੇਡ ਇੰਫੀਨਿਟੀ ਯੂ ਡਿਸਪਲੇਅ ਦਿੱਤੀ ਗਈ ਹੈ। ਵਾਟਰਡਰਾਪ ਨੌਚ ਨਾਲ ਪੇਸ਼ ਕੀਤਾ ਗਿਆ ਇਹ ਫੋਨ ਐਂਡ੍ਰਾਇਡ 8.1 ਓਰੀਓ ਬੇਸਡ ਸੈਮਸੰਗ ਐਕਸਪੀਰੀਅੰਸ 9.5 ਯੂ.ਆਈ. 'ਤੇ ਚੱਲਦਾ ਹੈ। ਆਕਟਾ-ਕੋਰ Exynos 7904 ਪ੍ਰੋਸੈਸਰ ਨਾਲ ਇਸ ਦੇ ਦੋ ਵੇਰੀਐਂਟ 4ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਅਤੇ 6ਜੀ.ਬੀ.ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।


Karan Kumar

Content Editor

Related News