ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਨਵਾਂ ਟੀ.ਵੀ. ਆਰਟ ਫਰੇਮ ਦਾ ਵੀ ਕਰੇਗਾ ਕੰਮ
Wednesday, Jun 09, 2021 - 03:38 PM (IST)
ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਸਭ ਤੋਂ ਸਟਾਈਲਿਸ਼ ਅਤੇ ਬੇਹੱਦ ਲੋਕਪ੍ਰਸਿੱਧ ਲਾਈਫ ਸਟਾਈਲ ਟੀ.ਵੀ. ਦਿ ਫਰੇਮ ਦਾ 2021 ਮਾਡਲ ਭਾਰਤ ’ਚ ਲਾਂਚ ਕਰ ਦਿੱਤਾ ਹੈ। ਦਿ ਫਰੇਮ ਇਕ ਅਜਿਹਾ ਟੀ.ਵੀ. ਹੈ ਜੋ ਆਨ ਹੋਣ ’ਤੇ ਟੀ.ਵੀ. ਦਾ ਕੰਮ ਕਰੇਗਾ ਅਤੇ ਬੰਦ ਹੋਣ ’ਤੇ ਕਿਸੇ ਆਰਟ ਫਰੇਮ ਦੀ ਵਰਗਾ ਦਿਸਦਾ ਹੈ। ਇਸ ਲਈ ਇਸ ਦਾ ਨਾਂ ਦਿ ਫਰੇਮ ਰੱਖਿਆ ਗਿਆ ਹੈ। ਦਿ ਫਰੇਮ ਨੂੰ 43 ਇੰਚ ਦੇ ਸਾਈਜ਼ ’ਚ ਪੇਸ਼ ਕੀਤਾ ਗਿਆ ਹੈ। ਇਸ ਵਿਚ 1,400 ਤੋਂ ਜ਼ਿਆਦਾ ਆਰਟ ਦਿੱਤੇ ਗਏ ਹਨ। ਇਸ ਤੋਂ ਇਲਾਵਾ ਤੁਸੀਂ ਆਪਣੀਆਂ ਪਸੰਦੀਦਾ ਤਸਵੀਰਾਂ ਨੂੰ ਵੀ ਅਪਲੋਡ ਕਰ ਸਕਦੇ ਹੋ। ਇਸ ਟੀ.ਵੀ. ’ਤੇ ਤੁਸੀਂ ਤਸਵੀਰਾਂ ਨੂੰ 5 ਵੱਖ-ਵੱਖ ਮੈਟ ਲੇਆਊਟ ਆਪਸ਼ਨ ਅਤੇ 16 ਵੱਖ-ਵੱਖ ਰੰਗਾਂ ਦੀ ਮਦਦ ਨਾਲ ਕਸਟਮਾਈਜ਼ ਕਰ ਸਕਦੇ ਹੋ।
ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਦਿ ਫਰੇਮ ਦਾ ਨਵਾਂ ਮਾਡਲ ਪਿਛਲੇ ਮਾਡਲ ਦੇ ਮੁਕਾਬਲੇ 46 ਫੀਸਦੀ ਪਤਲਾ ਹੈ ਅਤੇ ਇਹ ਟੀ.ਵੀ. QLED ਸਕਰੀਨ ਨਾਲ ਆਉਂਦਾ ਹੈ। ਦਿ ਫਰੇਮ 2021 ’ਚ ਸੈਮਸੰਗ ਕਵਾਂਟਮ ਡਾਟ ਤਕਨੀਕ, ਦਮਦਾਰ ਕਵਾਂਟਮ ਪ੍ਰੋਸੈਸਰ 4ਕੇ, 4ਕੇ ਏ.ਆਈ. ਅਪਸਕੇਲਿੰਗ ਅਤੇ ਸਪੈਸਫਿਟ ਸਾਊਂਡ ਵੀ ਮੌਜੂਦ ਹੈ ਜੋ ਤੁਹਾਡੇ ਕਮਰੇ ਦੇ ਮਾਹੌਲ ਨੂੰ ਵੇਖਦੇ ਹੋਏ ਸਾਊਂਡ ਸੈਟਿੰਗਸ ਨੂੰ ਬਦਲਦਾ ਹੈ। ਦਿ ਫਰੇਮ 2021 ਦੀ ਵਿਕਰੀ 12 ਜੂ ਤੋਂ ਐਮਾਜ਼ੋਨ, ਫਲਿਪਕਾਰਟ ਅਤੇ ਸੈਮਸੰਗ ਦੇ ਅਧਿਕਾਰਤ ਆਨਲਾਈਨ ਸਟੋਰ ’ਤੇ 61,990 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਹੋਵੇਗੀ। ਦਿ ਫਰੇਮ ਟੀ.ਵੀ. ਨੂੰ ਚਾਰ ਸਕਰੀਨ ਸਾਈਜ਼- 43 ਇੰਚ, 50 ਇੰਚ, 55 ਇੰਚ ਅਤੇ 65 ਇੰਚ ’ਚ ਖ਼ਰੀਦਿਆ ਜਾ ਸਕੇਗਾ। 12 ਜੂਨ ਤੋਂ 21 ਜੂਨ ਵਿਚਕਾਰ ਦਿ ਫਰੇਮ ਖ਼ਰੀਦਣ ਵਾਲਿਆਂ ਨੂੰ 9,990 ਰੁਪਏ ਦਾ ਬੇਜ਼ਲ ਮੁਫ਼ਤ ਮਿਲੇਗਾ।
ਇਹ ਵੀ ਪੜ੍ਹੋ– ਗੂਗਲ ਨੂੰ ਲੱਗ ਸਕਦੈ ਜ਼ੋਰਦਾਰ ਝਟਕਾ, ਇਨ੍ਹਾਂ ਦੇਸ਼ਾਂ ’ਚ ਖ਼ਤਮ ਹੋ ਰਿਹਾ ਦਬਦਬਾ
ਦਿ ਫਰੇਮ 2021 ਨੂੰ ਸਸਟੇਨੇਬਲ ਪੈਕੇਜਿੰਗ ਡਿਜ਼ਾਇਨ ’ਚ ਦਿੱਤਾ ਜਾਵੇਗਾ ਅਤੇ ਇਸ ਪੈਕੇਜ ਦਾ ਇਸਤੇਮਾਲ ਕੈਟ ਹਾਊਸ ਜਾਂ ਬੁਕਸ਼ੈਲਫ ਬਣਾਉਣ ਲਈ ਕੀਤਾ ਜਾ ਸਕਦਾ ਹੈ। ਨਾਲ ਹੀ ਟੀ.ਵੀ. ਦੇ ਰਿਮੋਟ ’ਚ ਖੁਦ ਹੀ ਚਾਰਜ ਹੋਣ ਵਾਲੇ ਸੋਲਰ ਸੈੱਲ ਹੋਣਗੇ, ਇਸ ਲਈ ਇਸ ਵਿਚ ਬਾਹਰੋਂ ਬੈਟਰੀ ਨਹੀਂ ਪਾਉਣੀ ਪਵੇਗੀ ਅਤੇ ਘਰ ਦੇ ਅੰਦਰ ਰਹਿਣ ਵਾਲੀ ਰੋਸ਼ਨੀ ਨਾਲ ਹੀ ਇਹ ਚਾਰਜ ਹੋ ਜਾਵੇਗਾ।