ਗਲੋਬਲ ਸਮਾਰਟਫੋਨ ਬਾਜ਼ਾਰ ''ਚ Samsung ਦੀ ਬਾਦਸ਼ਾਹਤ ਬਰਕਰਾਰ

Thursday, May 19, 2016 - 05:22 PM (IST)

ਗਲੋਬਲ ਸਮਾਰਟਫੋਨ ਬਾਜ਼ਾਰ ''ਚ Samsung ਦੀ ਬਾਦਸ਼ਾਹਤ ਬਰਕਰਾਰ
ਜਲੰਧਰ— ਇਲੈਕਟ੍ਰੋਨਿਕ ਉਪਕਰਣ ਨਿਰਮਾਤਾ ਕੋਰੀਆਈ ਕੰਪਨੀ ਸੈਮਸੰਗ ਨੇ ਗਲੈਕਸੀ ਐੱਸ7 ਸੀਰੀਜ਼ ਸਮਾਰਟਫੋਨ ਦੇ ਬਿਹਤਰ ਪ੍ਰਦਰਸ਼ਨ ਅਤੇ ਕਿਫਾਇਤੀ 4ਜੀ ਫੋਨ ਦੇ ਮਾਡਲਾਂ ਦੇ ਜ਼ੋਰ ''ਤੇ ਇਸ ਸਾਲ ਦੀ ਪਹਿਲੀ ਤਿਮਾਹੀ ''ਚ ਗਲੋਬਲ ਸਮਾਰਟਫੋਨ ਬਾਜ਼ਾਰ ''ਚ ਆਪਣੀ ਬਾਦਸ਼ਾਹਤ ਬਰਕਰਾਰ ਰੱਖੀ ਹੈ। 
ਅੰਤਰਰਾਸ਼ਟਰੀ ਸੂਚਨਾ ਤਕਨੀਕੀ ਸੁਧਾਰ ਅਤੇ ਸਲਾਹ ਸੇਵਾ ਦੇਣ ਵਾਲੀ ਕੰਪਨੀ ਗਾਰਟਨਰ ਦੀ ਰਿਪੋਰਟ ''ਚ ਕਿਹਾ ਗਿਆ ਹੈ ਕਿ ਸਾਲ 2016 ਦੀ ਪਹਿਲੀ ਤਿਮਾਹੀ ''ਚ ਸੈਮਸੰਗ ਨੇ 8 ਕਰੋੜ 11 ਲੱਖ 86 ਹਜ਼ਾਰ 900 ਸਮਾਰਟਫੋਨ ਵੇਚੇ ਹਨ ਅਤੇ 23.2 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਪਹਿਲੀ ਸਥਾਨ ''ਤੇ ਰਹੀ। ਉਥੇ ਹੀ ਆਈਐਂਡ ਫੋਨ ਨਿਰਮਾਣ ਸਮੇਤ ਵੱਖ-ਵੱਖ ਖੇਤਰਾਂ ''ਚ ਕਾਰੋਬਾਰ ਕਰਨ ਵਾਲੀ ਅਮਰੀਕੀ ਕੰਪਨੀ ਐਪਲ ਦੀ ਵਿਕਰੀ ਪੰਜ ਕਰੋੜ 16 ਲੱਖ, 29 ਹਜ਼ਾਰ 500 ਇਕਾਈ ਰਹੀ ਅਤੇ ਉਹ 14.8 ਫੀਸਦੀ ਹਿੱਸੇਦਾਰੀ ਦੇ ਨਾਲ ਦੂਜੇ ਸਥਾਨ ''ਤੇ ਰਹੀ। 
ਰਿਪੋਰਟ ਮੁਤਾਬਕ ਇਨੇ ਹੀ ਸਮੇਂ ''ਚ ਹੁਵਾਵੇ ਨੇ ਦੋ ਕਰੋੜ, 88 ਲੱਖ 61 ਹਜ਼ਾਰ ਸਮਾਰਟਫੋਨ ਵੇਚੇ ਅਤੇ 8.3 ਫੀਸਦੀ ਬਾਜ਼ਾਰ ਹਿੱਸੇਦਾਰੀ ਲੈ ਕੇ ਇਹ ਤੀਜੇ ਸਥਾਨ ''ਤੇ ਰਹੀ। ਇਸ ਤੋਂ ਇਲਾਵਾ 4.6 ਬਾਜ਼ਾਰ ਹਿੱਸੇਦਾਰੀ ਅਤੇ ਇਕ ਕਰੋੜ, 61 ਲੱਖ 12 ਹਜ਼ਾਰ 600 ਇਕਾਰੀ ਵਿਕਰੀ ਦੇ ਨਾਲ ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ ਓਪੋ ਵੈਸ਼ਵਿਕ ਪੱਧਰ ''ਤੇ ਚੌਥੇ ਸਥਾਨ ''ਤੇ ਰਹੀ। ਇਕ ਕਰੋੜ, 50 ਲੱਖ 48 ਹਜ਼ਾਰ ਸਮਾਰਟਫੋਨ ਵਿਕਰੀ ਦੇ ਨਾਲ ਚੀਨ ਦੀ ਕੰਪਨੀ Xiaomi 4.3 ਫੀਸਦੀ ਹਿੱਸੇਦਾਰੀ ਦੇ ਨਾਲ ਪੰਜਵੇਂ ਸਥਾਨ ''ਤੇ ਰਹੀ। ਇਸ ਤੋਂ ਬਾਅਦ ਹੋਰ ਕੰਪਨੀਆਂ ਦੀ ਬਾਜ਼ਾਰ ਹਿੱਸੇਦਾਰੀ 44.8 ਫੀਸਦੀ ਰਹੀ ਅਤੇ ਉਨ੍ਹਾਂ ਦੀ ਵਿਕਰੀ 15 ਕਰੋੜ, 64 ਲੱਖ 13 ਹਜ਼ਾਰ 400 ਰਹੀ।

Related News