ਸਿਰਫ਼ 1 ਰੁਪਏ ''ਚ ਖਰੀਦੋ Samsung ਦਾ ਇਹ ਬਿਹਤਰੀਨ ਸਮਾਰਟਫੋਨ
Saturday, Apr 30, 2016 - 11:37 AM (IST)

ਜਲੰਧਰ: ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ''ਮੇਕ ਫਾਰ ਇੰਡੀਆ'' ਸੈਲੀਬ੍ਰੇਸ਼ਨ ਦਾ ਐਲਾਨ ਕੀਤਾ। ਇਸ ਪ੍ਰੋਗਰਾਮ ਦੇ ਤਹਿਤ ਭਾਰਤ ''ਚ ਕਈ ਸੈਮਸੰਗ ਡਿਵਾਇਸਿਸ ''ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਨੋ ਐਕਸਟ੍ਰਾ ਕਾਸਟ”ਨਾਮ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ। ਜਿਸ ''ਚ ਕਸਟਮਰ 1 ਰੁਪਏ ''ਚ ਡਿਵਾਇਸ ਪਾ ਸਕਦੇ ਹਨ ਅਤੇ 10 EMi ਕਿਸਤਾਂ ''ਚ ਸਮਾਰਟਫੋਨ ਦਾ ਭੁਗਤਾਨ ਕਰ ਸਕਦੇ ਹਨ। ਇਸ ਡਿਸਕਾਊਂਟ ਦਾ ਮੁਨਾਫ਼ਾ ਯੂਜ਼ਰ 15 ਮਈ ਤੱਕ ਚੁੱਕ ਸਕਦੇ ਹਨ।
ਮੇਕ ਫਾਰ ਇੰਡੀਆ ਸੈਲੀਬ੍ਰੇਸ਼ਨ ਦੇ ਤਹਿਤ ਗਲੈਕਸੀ S6 ਦੀ ਕੀਮਤ 33900 ਰੁਪਏ ਹੈ ਅਤੇ ਨੋਟ5 ਦੀ ਕੀਮਤ 42,900 ਰੁਪਏ ਹੈ। ਇਸ ਫੋਨ ਦੀ ਖਰੀਦ ''ਤੇ ਕਸਟਮਰਸ ਨੂੰ 10 ਫੀਸਦੀ ਦਾ ਕੈਸ਼ਬੈਕ ਆਫਰ ਮਿਲੇਗਾ। ਨਾਲ ਹੀ ਤੁਸੀਂ ਇਸ ਸਮਾਰਟਫੋਨਸ ਨੂੰ 3, 6, 9 ਅਤੇ 12 ਮਹੀਨੇ ਦੀ 5M9 ''ਤੇ ਵੀ ਖਰੀਦ ਸਕਦੇ ਹਨ। ਇਸ ਆਫਰ ''ਚ ਗਲੈਕਸੀ A7(2016) ਨੂੰ 29,900 ਰੁਪਏ ''ਚ ਖਰੀਦ ਸਕਦੇ ਹਨ। ਗਲੈਕਸੀ A5(2016) ਨੂੰ 24,900 ਰੁਪਏ ਅਤੇ ਗਲੈਕਸੀ ਗਰੈਂਡ ਪ੍ਰਾਇਮ 4G ਨੂੰ 8, 250 ਰੁਪਏ ''ਚ ਖਰੀਦ ਸਕਦੇ ਹੋ।
ਕੰਪਨੀ ਇਹ EMi ਅਤੇ ਕੈਸ਼ਬੈਕ ਆਫਰ ਸਮਾਰਟ ਟੀ. ਵੀ, ਸਪਲਿਟ ਏ. ਸੀ ਅਤੇ ਗਲੈਕਸੀ ਟੈਬਲੇਟ ''ਤੇ ਵੀ ਦੇ ਰਹੀ ਹੈ।