ਸੈਮਸੰਗ ਦੀ ਵਾਚ ’ਚ ਵੀ ਆਇਆ ਐਪਲ ਵਾਚ ਦਾ ਇਹ ‘ਜੀਵਨਰੱਖਿਅਕ’ ਫੀਚਰ

Saturday, Oct 23, 2021 - 12:37 PM (IST)

ਸੈਮਸੰਗ ਦੀ ਵਾਚ ’ਚ ਵੀ ਆਇਆ ਐਪਲ ਵਾਚ ਦਾ ਇਹ ‘ਜੀਵਨਰੱਖਿਅਕ’ ਫੀਚਰ

ਗੈਜੇਟ ਡੈਸਕ– ਐਪਲ ਵਾਚ ’ਚ ਇਕ ਖ਼ਾਸ ਫੀਚਰ ਹੈ ਜਿਸ ਲਈ ਉਸ ਦੀ ਸਭ ਤੋਂ ਜ਼ਿਆਦਾ ਚਰਚਾ ਹੁੰਦੀ ਹੈ ਅਤੇ ਉਹ ਫੀਚਰ ਹੈ ‘ਫਾਲ ਡਿਟੈਕਸ਼ਨ’ ਦਾ। ਫਾਲ ਡਿਟੈਕਸ਼ਨ ਫੀਚਰ ਦੀ ਮਦਦ ਨਾਲ ਹੁਣ ਤਕ ਕਈ ਲੋਕਾਂ ਦੀ ਜਾਣ ਬਚੀ ਹੈ। ਹੁਣ ਇਹੀ ਫੀਚਰ ਸੈਮਸੰਗ ਵਾਚ 4 ਅਤੇ ਗਲੈਕਸੀ ਵਾਚ 4 ਕਲਾਸਿਕ ’ਚ ਵੀ ਆ ਗਿਆ ਹੈ। ਐਪਲ ਤੋਂ ਬਾਅਦ ਦੁਨੀਆ ਦੀ ਅਜਿਹੀ ਦੂਜੀ ਸਮਾਰਟਵਾਚ ਕੰਪਨੀ ਬਣ ਗਈ ਹੈ ਜਿਸ ਦੀ ਸਮਾਰਟਵਾਚ ’ਚ ਫਾਲ ਡਿਟੈਕਸ਼ਨ ਦਾ ਫੀਚਰ ਹੈ। ਸੈਮਸੰਗ ਨੇ ਆਪਣੀਆਂ ਇਨ੍ਹਾਂ ਦੋਵਾਂ ਸਮਾਰਟ ਘੜੀਆਂ ’ਚ ਫਾਲ ਡਿਟੈਕਸ਼ਨ ਦਾ ਫੀਚਰ ਇਕ ਅਪਡੇਟ ਰਾਹੀਂ ਦਿੱਤਾ ਹੈ। 

ਇਹ ਵੀ ਪੜ੍ਹੋ– ਚੀਨੀ ਹੈਕਰ ਦਾ ਕਾਰਨਾਮਾ, ਸਿਰਫ 1 ਸਕਿੰਟ ’ਚ ਹੈਕ ਕੀਤਾ iPhone 13 Pro

ਫਾਲ ਡਿਟੈਕਸ਼ਨ ਤੋਂ ਇਲਾਵਾ ਨਵੀਂ ਅਪਡੇਟ ਨਾਲ ਸੈਮਸੰਗ ਗਲੈਕਸੀ ਵਾਚ 4 ਅਤੇ ਗਲੈਕਸੀ ਵਾਚ 4 ਕਲਾਸਿਕ ਦੇ ਯੂਜ਼ਰਸ ਨੂੰ 4 ਨਵੇਂ ਵਾਚ ਫੇਸਿਜ਼ ਵੀ ਮਿਲੇ ਹਨ। ਵਾਚ ਫੇਸਿਜ਼ ਦੇ ਨਾਲ GIFsਦਾ ਵੀ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਾਚ ਫੇਸ ਕਲੈਕਸ਼ਨ ’ਚ ਨਵੇਂ ਐਨੀਮੇਸ਼ਨ ਵੀ ਜੋੜੇ ਗਏ ਹਨ। 

ਸੈਮਸੰਗ ਵਾਚ 4 ਅਤੇ ਗਲੈਕਸੀ ਵਾਚ 4 ਕਲਾਸਿਕ ਨੂੰ ਇਸੇ ਸਾਲ ਅਗਸਤ ’ਚ ਹੋਏ ਗਲੈਕਸੀ ਅਨਪੈਕਡ ਈਵੈਂਟ ’ਚ ਲਾਂਚ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਇਨ੍ਹਾਂ ਦੋਵਾਂ ਵਾਚ ਨੂੰ ਇਹ ਪਹਿਲੀ ਵੱਡੀ ਅਪਡੇਟ ਮਿਲੀ ਹੈ। ਨਵੀਂ ਅਪਡੇਟ ਨੂੰ ਗਲੈਕਸੀ ਇਅਰੇਬਲ ਐਪ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ– ਆਨਲਾਈਨ ਸਮਾਰਟਫੋਨ ਖ਼ਰੀਦਣ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ 


author

Rakesh

Content Editor

Related News