ਸੈਮਸੰਗ ਨੂੰ ਇਸ ਗਲਤੀ ਕਾਰਣ ਯੂਜ਼ਰਸ ਤੋਂ ਮੰਗਣੀ ਪਈ ਮੁਆਫੀ

02/20/2020 11:47:57 PM

ਗੈਜੇਟ ਡੈਸਕ—ਸਾਊਥ ਕੋਰੀਅਨ ਬ੍ਰੈਂਡ ਸੈਮਸੰਗ ਨੇ ਯੂ.ਕੇ. ਸਮਾਰਟਫੋਨ ਯੂਜ਼ਰਸ ਤੋਂ ਮੁਆਫੀ ਮੰਗੀ ਹੈ ਕਿਉਂਕਿ ਉਨ੍ਹਾਂ ਨੂੰ ਕੰਪਨੀ ਵੱਲੋਂ ਰਾਤ ਨੂੰ ਇਕ ਅਜੀਬ ਨੋਟੀਫਿਕੇਸ਼ਨ ਮਿਲਿਆ। ਇਸ ਨੋਟੀਫਿਕੇਸ਼ਨ 'ਚ ਸਿਰਫ ਦੋ ਵਾਰ  '1' ਲਿਖਿਆ ਸੀ ਅਤੇ ਇਸ ਨੂੰ ਸੈਮਸੰਗ ਦੀ My Mobile ਸਰਵਿਸ ਦੀ ਮਦਦ ਨਾਲ ਭੇਜਿਆ ਗਿਆ ਸੀ। ਕਰੀਬ 20 ਫੀਸਦੀ ਯੂਜ਼ਰਸ ਨੂੰ ਇਹ ਨੋਟੀਫਿਕੇਸ਼ਨ ਮਿਲਿਆ। ਯੂਜ਼ਰਸ ਦੀ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਵੀ ਦਿਖੀ ਕਿ ਨੋਟੀਫਿਕੇਸ਼ਨ ਕਾਰਣ ਉਨ੍ਹਾਂ ਦੇ ਫੋਨ ਦੀ ਬੈਟਰੀ 'ਤੇ ਵੀ ਫਰਕ ਪਿਆ।

ਸੈਮਸੰਗ ਸਮਾਰਟਫੋਨ ਯੂਜ਼ਰਸ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਕਿਓਰਟੀ ਸਬੰਧੀ ਖਾਮੀ ਦੇ ਚੱਲਦੇ ਇਹ ਨੋਟੀਫਿਕੇਸ਼ਨ ਮਿਲਿਆ। ਕਈ ਅਜਿਹੇ ਯੂਜ਼ਰਸ ਨੂੰ ਵੀ ਇਹ ਨੋਟੀਫਿਕੇਸ਼ਨ ਪਹੁੰਚਿਆ, ਜਿਨ੍ਹਾਂ ਨੇ ਇਸ ਸਰਵਿਸ ਲਈ ਕਦੇ ਸਾਈਨ-ਅਪ ਤਕ ਨਹੀਂ ਕੀਤਾ ਸੀ। ਕਈ ਯੂਜ਼ਰਸ ਨੇ ਇਸ ਦਾ ਸਕਰੀਨਸ਼ਾਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਅਤੇ ਇਸ ਦਾ ਮਤਲਬ ਜਾਣਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸੈਮਸੰਗ ਵੱਲੋਂ ਟਵਿਟਰ 'ਤੇ ਸਫਾਈ ਦਿੱਤੀ ਗਈ।

ਕੰਪਨੀ ਨੇ ਦੱਸਿਆ ਇਹ ਕਾਰਣ
ਸੈਮਸੰਗ ਨੇ ਟਵਿਟਰ 'ਤੇ ਇਸ ਅਜੀਬ ਨੋਟੀਫਿਕੇਸ਼ਨ ਲਈ ਯੂਜ਼ਰਸ ਤੋਂ ਮੁਆਫੀ ਮੰਗੀ ਹੈ ਅਤੇ ਦੱਸਿਆ ਹੈ ਕਿ ਇਹ ਨੋਟੀਫਿਕੇਸ਼ਨ ਗਲਤੀ ਨਾਲ ਭੇਜਿਆ ਗਿਆ ਸੀ। ਕੰਪਨੀ ਨੇ ਕਿਹਾ ਕਿ ਇਹ ਨੋਟੀਫਿਕੇਸ਼ਨ ਇੰਟਰਨਲ ਟੈਸਟਿੰਗ ਦੌਰਾਨ ਗਲਤੀ ਨਾਲ ਭੇਜਿਆ ਗਿਆ ਮੈਸੇਜ ਸੀ, ਇਸ ਦਾ ਤੁਹਾਡੇ ਡਿਵਾਈਸ 'ਤੇ ਕੋਈ ਅਸਰ ਨਹੀਂ ਪਵੇਗਾ। ਟਵਿਟ 'ਚ ਲਿਖਿਆ ਗਿਆ, 'ਸੈਮਸੰਗ ਕਸਟਮਰਸ ਨੂੰ ਹੋਈ ਕਿਸੇ ਵੀ ਅਸੁਵਿਧਾ ਲਈ ਮੁਆਫੀ ਮੰਗਦਾ ਹੈ ਅਤੇ ਭਵਿੱਖ 'ਚ ਅਜਿਹੇ ਮਾਮਲਿਆਂ ਤੋਂ ਬਚਣ 'ਤੇ ਕੰਮ ਕਰੇਗਾ।

ਇਨ੍ਹਾਂ ਡਿਵਾਈਸੇਜ 'ਤੇ ਨੋਟੀਫਿਕੇਸ਼ਨ
ਨੋਟੀਫਿਕੇਸ਼ਨ ਪਾਉਣ ਵਾਲੇ ਡਿਵਾਈਸੇਜ 'ਚ ਗਲੈਕਸੀ ਐੱਸ7, ਗਲੈਕਸੀ ਏ51 ਤੋਂ ਲੈ ਕੇ ਗਲੈਕਸੀ ਨੋਟ 10 ਵਰਗੇ ਡਿਵਾਈਸ ਤਕ ਸ਼ਾਮਲ ਹਨ। ਇਸ ਕਾਰਣ ਪ੍ਰੇਸ਼ਾਨ ਯੂਜ਼ਰਸ ਨੇ ਟਵਿਟਰ ਅਤੇ ਰੈਡਿਟ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਅਤੇ ਪੁੱਛਿਆ ਕਿ ਇਹ ਅਜੀਬ ਜਿਹੀ ਨੋਟੀਫਿਕੇਸ਼ਨ ਉਨ੍ਹਾਂ ਦੇ ਫੋਨ 'ਤੇ ਕਿਉਂ ਦਿਖਾਈ ਦਿੱਤੀ। ਕਈ ਯੂਜ਼ਰਸ ਨੇ ਕੰਪਨੀ ਤੋਂ ਇਸ ਦਾ ਕਾਰਣ ਜਾਣਨਾ ਚਾਹੀਆ ਅਤੇ ਕਿਹਾ ਕਿ ਇਸ ਨੂੰ ਲੈ ਕੇ ਕੋਈ ਸਫਾਈ ਦਿੱਤੀ ਜਾਵੇ। ਜ਼ਿਆਦਾਤਰ ਯੂਜ਼ਰਸ ਨੂੰ ਇਹ ਨੋਟੀਫਿਕੇਸ਼ਨ ਰਾਤ ਨੂੰ ਮਿਲਿਆ ਅਤੇ ਸਵੇਰੇ-ਸਵੇਰੇ ਉਨ੍ਹਾਂ ਦੇ ਡਿਵਾਈਸ 'ਤੇ ਦਿਖਾਈ ਦਿੱਤਾ।


Karan Kumar

Content Editor

Related News