ਫੋਟੋ ਨੂੰ ਵੀਡੀਓ ਕਲਿਪ ’ਚ ਬਦਲ ਦੇਵੇਗੀ ਨਵੀਂ ਤਕਨੀਕ

Wednesday, May 29, 2019 - 11:16 AM (IST)

ਫੋਟੋ ਨੂੰ ਵੀਡੀਓ ਕਲਿਪ ’ਚ ਬਦਲ ਦੇਵੇਗੀ ਨਵੀਂ ਤਕਨੀਕ

ਨਵੀਂ ਦਿੱਲੀ– ਦੱਖਣ ਕੋਰੀਆ ਕੰਪਨੀ ਸੈਮਸੰਗ ਨੇ ਇਸ ਤਰ੍ਹਾਂ ਦੀ ਤਕਨੀਕ ਵਿਕਸਤ ਕੀਤੀ ਹੈ, ਜੋ ਸਿੰਗਲ ਫੋਟੋ ਨੂੰ ਵੀਡੀਓ ਕਲਿਪ ’ਚ ਬਦਲ ਦਿੰਦੀ ਹੈ। ਇਸ ਤਕਨੀਕ ਦਾ ਨਾਂ ਡੀਪਫੇਕ ਹੈ, ਜੋ ਆਰਟੀਫੀਸ਼ੀਅਲ ਇੰਟੈਲੀਜੈਂਟ ’ਤੇ ਕੰਮ ਕਰਦੀ ਹੈ? ਇਹ ਕਿਸੇ ਸਿੰਗਲ ਫੋਟੋ ਨੂੰ ਹਾਵਭਾਵ ਦੇਣ ਵਾਲੇ ਵੀਡੀਓ ਕਲਿਪ ’ਚ ਬਦਲਣ ’ਚ ਸਮਰਥ ਹੈ। ਕਿਸੇ ਵੀ ਫੋਟੋ ਤੋਂ ਇਸ ਤਰ੍ਹਾਂ ਦਾ ਵੀਡੀਓ ਬਣਾਇਆ ਜਾ ਸਕਦਾ ਹੈ। ਲਿਆਨਾਰਡੋ ਦਾ ਵਿੰਚੀ ਦੁਆਰਾ ਬਣਾਈ ਗਈ ਮੋਨਾਲਿਸਾ ਦੀ ਪੇਂਟਿੰਗ ’ਤੇ ਡੀਪਫੇਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਕਲਿਪ ਪੂਰੀ ਤਰ੍ਹਾਂ ਅਸਲੀ ਦਿਖਾਈ ਦਿੰਦੀ ਹੈ। ਇਸ ਤਰ੍ਹਾਂ ਨਹੀਂ ਲੱਗਦਾ ਕਿ ਕਿਸੇ ਫੋਟੋ ਦੀ ਮਦਦ ਨਾਲ ਬਣਾਈ ਗਈ ਹੈ। ਇਸ ਨੂੰ ਫਾਈਲ ਦੀ ਤਰ੍ਹਾਂ ਵੀ ਦੇਖ ਸਕਦੇ ਹਾਂ।


Related News