Samsung ਦਾ ਵੱਡਾ ਈਵੈਂਟ ਅੱਜ, ਨਵੇਂ ਫੋਲਡੇਬਲ ਫੋਨ ਸਮੇਤ ਲਾਂਚ ਹੋ ਸਕਦੇ ਹਨ ਇਹ ਪ੍ਰੋਡਕਟਸ

Wednesday, Aug 11, 2021 - 02:05 PM (IST)

Samsung ਦਾ ਵੱਡਾ ਈਵੈਂਟ ਅੱਜ, ਨਵੇਂ ਫੋਲਡੇਬਲ ਫੋਨ ਸਮੇਤ ਲਾਂਚ ਹੋ ਸਕਦੇ ਹਨ ਇਹ ਪ੍ਰੋਡਕਟਸ

ਗੈਜੇਟ ਡੈਸਕ– ਸੈਮਸੰਗ ਗਲੈਕਸੀ ਅਨਪੈਕਡ ਈਵੈਂਟ ਦੀ ਲਾਈਵਸਟ੍ਰੀਮਿੰਗ ਅੱਜ ਸ਼ਾਮ 7:30 ਵਜੇ ਸ਼ੁਰੂ ਹੋਵੇਗੀ। ਇਸ ਈਵੈਂਟ ’ਚ ਨੈਕਸਟ-ਜਨਰੇਸ਼ਨ ਫੋਲਡੇਬਲ ਸਮਾਰਟਫੋਨ- ਗਲੈਕਸੀ ਜ਼ੈੱਡ ਫੋਲਡ 3 ਅਤੇ ਗਲੈਕਸੀ ਜ਼ੈੱਡ ਫਲਿਪ 3 ਨੂੰ ਲਾਂਚ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਫੋਨਾਂ ਨੂੰ ਪੁਰਾਣੇ ਮਾਡਲਾਂ ਨੂੰ ਅਪਗ੍ਰੇਡ ਦੇ ਤੌਰ ’ਤੇ ਲਾਂਚ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਪਹਿਲਾਂ ਨਾਲੋਂ ਸਸਤੇ ਹੋਣ ਦੀ ਉਮੀਦ ਹੈ। ਇਸ ਈਵੈਂਟ ’ਚ ਸੈਮਸੰਗ ਗਲੈਕਸੀ ਬਡਸ 2 ਟਰੂ ਵਾਇਰਲੈੱਸ ਸਟੀਰੀਓ ਈਅਰਬਡਸ ਅਤੇ ਸੈਮਸੰਗ ਗਲੈਕਸੀ ਵਾਟ 4 ਮਾਡਲ ਨੂੰ ਵੀ ਲਾਂਚ ਕੀਤੇ ਜਾਣ ਦੀ ਉਮੀਦ ਹੈ। 

ਸਾਊਥ ਕੋਰੀਅਨ ਕੰਪਨੀ ਆਪਣੇ ਗਲੈਕਸੀ ਅਨਪੈਕਡ ਈਵੈਂਟ ਦੀ ਸ਼ੁਰੂਆਤ ਅੱਜ ਯਾਨੀ 11 ਅਗਸਤ ਨੂੰ ਸ਼ਾਮ 7:30 ਵਜੇ ਕਰੇਗੀ। ਇਸ ਦੀ ਲਾਈਵਸਟ੍ਰੀਮਿੰਗ ਸੈਮਸੰਗ ਦੀ ਵੈੱਬਸਾਈਟ ਅਤੇ ਫੇਸਬੁੱਕ ਰਾਹੀਂ ਕੀਤੀ ਜਾਵੇਗੀ। ਇਹ ਕੰਪਨੀ ਦਾ ਇਸ ਸਾਲ ਦਾ ਦੂਜਾ ਅਨਪੈਕਡ ਈਵੈਂਟ ਹੋਵੇਗਾ। ਇਸ ਤੋਂ ਪਹਿਲਾਂ ਜਨਵਰੀ ’ਚ ਕੰਪਨੀ ਨੇ ਗਲੈਕਸੀ ਸੀਰੀਜ਼ ਸਮਾਰਟਫੋਨ ਅਤੇ ਗਲੈਕਸੀ ਬਡਸ ਪ੍ਰੋ ਈਅਰਬਡਸ ਲਾਂਚ ਕੀਤੇ ਸਨ। 

ਇਹ ਵੀ ਪੜ੍ਹੋ– ਸੈਮਸੰਗ ਦੀ ਨਵੀਂ ਪੇਸ਼ਕਸ਼, ਲਾਂਚਿੰਗ ਤੋਂ ਪਹਿਲਾਂ 2000 ਰੁਪਏ ’ਚ ਬੁੱਕ ਕਰ ਸਕਦੇ ਹੋ ਫੋਨ

PunjabKesari

ਅੱਜ ਦੇ ਵੱਡੇ ਈਵੈਂਟ ’ਚ ਉਮੀਦ ਹੈ ਕਿ ਸੈਮਸੰਗ ਆਪਣੇ ਦੋ ਨਵੇਂ ਫੋਲਡੇਬਲ ਸਮਾਰਟਫੋਨ, TWS ਈਅਰਬਡਸ ਅਤੇ ਦੋ ਨਵੀਆਂ ਸਮਾਰਟ ਘੜੀਆਂ ਲਾਂਚ ਕਰੇਗੀ। ਫੋਲਡੇਬਲ ਫੋਨ ਸੈਮਸੰਗ ਗਲੈਕਸੀ ਜ਼ੈੱਡ ਫੋਲਡ 3 ਅਤੇ ਗਲੈਕਸੀ ਜੈੱਡ ਫਲਿਪ 3 ਹੋਣਗੇ। ਉਥੇ ਹੀ ਇਸ ਈਵੈਂਟ ’ਚ ਸੈਮਸੰਗ ਗਲੈਕਸੀ ਬਡਸ 2 ਦੀ ਵੀ ਲਾਂਚਿੰਗ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਜਿਨ੍ਹਾਂ ਦੋ ਨਵੀਆਂ ਘੜੀਆਂ ਨੂੰ ਕੰਪਨੀ ਲਾਂਚ ਕਰ ਸਕਦੀ ਹੈ ਉਹ ਸੈਮਸੰਗ ਗਲੈਕਸੀ ਵਾਟ 4 ਅਤੇ ਸੈਮਸੰਗ ਗਲੈਕਸੀ ਵਾਚ 4 ਕਲਾਸਿਕ ਹੋ ਸਕਦੀਆਂ ਹਨ। ਦੱਸ ਦੇਈਏ ਕਿ ਸੈਮਸੰਗ ਨੇ ਅਧਿਕਾਰਤ ਤੌਰ ’ਤੇ ਸਿਰਫ ਨੈਕਸਟ-ਜਨਰੇਸ਼ਨ ਗਲੈਕਸੀ ਫੋਲਡ ਦਾ ਹੀ ਟੀਜ਼ਰ ਜਾਰੀ ਕੀਤਾ ਹੈ। 

ਲੀਕਸ ਤੋਂ ਮਿਲੀ ਜਾਣਕਾਰੀ ਮੁਤਾਬਕ, ਗਲੈਕਸੀ ਜ਼ੈੱਡ ਫੋਲਡ 3 ਦੀ ਕੀਮਤ 1,49,990 ਰੁਪਏ ਤਕ ਰੱਖੀ ਜਾ ਸਕਦੀ ਹੈ। ਉਥੇ ਹੀ ਗਲੈਕਸੀ ਜ਼ੈੱਡ ਫਲਿਪ 3 ਨੂੰ 80 ਹਜ਼ਾਰ ਤੋਂ 90 ਹਜ਼ਾਰ ਰੁਪਏ ਦੇ ਵਿਚਕਾਰ ਲਾਂਚ ਕੀਤਾ ਜਾ ਸਕਦਾ ਹੈ। ਦੋਵਾਂ ਮਾਡਲਾਂ ’ਚ ਸਨੈਪਡ੍ਰੈਗਨ 888 ਪ੍ਰੋਸੈਸਰ ਦਿੱਤੇ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ– 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ


author

Rakesh

Content Editor

Related News