ਸੈਮਸੰਗ ਦਾ 17 ਹਜ਼ਾਰ ਵਾਲਾ ਸਮਾਰਟਫੋਨ ਮਿਲ ਰਿਹੈ ਸਿਰਫ 10,849 ਰੁਪਏ 'ਚ, ਮਿਲੇਗੀ 6000mAh ਦੀ ਬੈਟਰੀ
Sunday, Feb 28, 2021 - 06:37 PM (IST)
ਨਵੀਂ ਦਿੱਲੀ - ਫਲਿੱਪਕਾਰਟ 'ਤੇ ਮੋਬਾਈਲ ਬੋਨਾਜ਼ਾ ਸੇਲ ਅੱਜ ਭਾਵ 24 ਫਰਵਰੀ ਤੋਂ ਸ਼ੁਰੂ ਹੋ ਗਈ ਹੈ। ਇਸ ਸੇਲ ਦਾ ਅੱਜ ਆਖ਼ਰੀ ਦਿਨ ਹੈ। ਫਲਿੱਪਕਾਰਟ 'ਤੇ ਜਾਰੀ ਕੀਤੇ ਗਏ ਬੈਨਰ ਤੋਂ ਇਹ ਪਤਾ ਲੱਗਾ ਹੈ ਕਿ ਕੰਪਨੀ ਸੈਮਸੰਗ ਗਲੈਕਸੀ ਐਫ 41 ਨੂੰ ਪਹਿਲਾਂ ਨਾਲੋਂ ਬਹੁਤ ਘੱਟ ਕੀਮਤ 'ਤੇ ਵੇਚ ਰਹੀ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 16,999 ਰੁਪਏ ਰੱਖੀ ਗਈ ਸੀ, ਪਰ ਫੋਨ ਨੂੰ ਸਿਰਫ 15,499 ਰੁਪਏ 'ਚ ਘਰ ਲਿਆਇਆ ਜਾ ਸਕਦਾ ਹੈ। ਇੰਨਾ ਹੀ ਨਹੀਂ ਜੇਕਰ ਤੁਸੀਂ ਫਲਿੱਪਕਾਰਟ ਸਮਾਰਟ ਅਪਗ੍ਰੇਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਹ ਫੋਨ 10,849 ਰੁਪਏ 'ਚ ਮਿਲ ਜਾਵੇਗਾ।
ਸੈਮਸੰਗ ਗਲੈਕਸੀ ਐੱਫ 41 ਨੂੰ ਸਭ ਤੋਂ ਖਾਸ ਬਣਾਉਂਦੀਆਂ ਹਨ ਇਸ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਇਨਫਿਨਿਟੀ-ਯੂ ਸੁਪਰ ਐਮੋਲਡ ਡਿਸਪਲੇਅ, 64 ਮੈਗਾਪਿਕਸਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ 6000 mah ਦੀ ਬੈਟਰੀ। ਫੋਨ ਦੇ ਬੇਸ ਮਾਡਲ 6 ਜੀ.ਬੀ. + 64 ਜੀ.ਬੀ. ਦੀ ਕੀਮਤ 16,999 ਰੁਪਏ ਹੈ, ਜਦਕਿ 6 ਜੀ.ਬੀ. + 128 ਜੀ.ਬੀ. ਵੇਰੀਐਂਟ ਦੀ ਕੀਮਤ 17,999 ਰੁਪਏ ਹੈ। ਸੈਮਸੰਗ ਦੀ ਇਸ ਡਿਵਾਈਸ 'ਚ 6.4-ਇੰਚ ਦੀ ਸੈਮੋਲਡ ਇਨਫਿਨਿਟੀ-ਯੂ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ ਅਤੇ ਆਸਪੈਕਟ ਰੇਸ਼ੋ 20: 9 ਹੈ।
ਇਹ ਵੀ ਪੜ੍ਹੋ : ਇਸ ਕੰਪਨੀ ਨੇ ਭਾਰਤ 'ਚ ਲਾਂਚ ਕੀਤੀ ਏਅਰ ਕੰਡੀਸ਼ਨਰਾਂ ਦੀ ਨਵੀਂ ਰੇਂਜ,ਖ਼ਾਸੀਅਤਾਂ ਜਾਣ ਹੋ
ਗਲੈਕਸੀ ਐਫ 41 ਦੀਆਂ ਹੋਰ ਵਿਸ਼ੇਸ਼ਤਾਵਾਂ
ਇਹ ਫੋਨ ਕੰਪਨੀ ਦੇ ਐਕਸਿਨੋਸ 9611 ਪ੍ਰੋਸੈਸਰ ਦੇ ਨਾਲ ਆਇਆ ਹੈ। ਫੋਨ ਐਂਡਰਾਇਡ 10 ਬੇਸਡ ਸੈਮਸੰਗ ਦੀ OneUI ਸਕਿਨ ਦੇ ਨਾਲ ਆਇਆ ਹੈ। ਗਲੈਕਸੀ ਐਫ 41 ਦੇ ਰਿਅਰ ਪੈਨਲ 'ਤੇ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ 'ਚ 64 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ ਅਤੇ ਨਾਲ ਹੀ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਦਿਆ ਹੈ।
ਇਹ ਵੀ ਪੜ੍ਹੋ : ਹੁਣ Telegram 'ਤੇ ਬਦਲੇਗਾ Chat ਦਾ ਢੰਗ, ਨਵੇਂ ਫੀਚਰਜ਼ ਵੇਖ ਕੇ ਭੁੱਲ ਜਾਵੋਗੇ Whatsapp
ਇਸ ਤੋਂ ਇਲਾਵਾ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ, ਗਲੈਕਸੀ ਐਫ 41 ਵਿਚ ਇਕ ਵੱਡੀ 6000mAh ਦੀ ਬੈਟਰੀ ਹੈ, ਜੋ 15 W ਫਾਸਟ ਚਾਰਜਿੰਗ ਦੇ ਨਾਲ ਆਉਂਦੀ ਹੈ।
ਇਹ ਵੀ ਪੜ੍ਹੋ : Tata Nexon ਦੀ ਟੱਕਰ ਚ ਆ ਰਹੀ ਹੈ ਮਹਿੰਦਰਾ ਦੀ ਇਹ ਇਲੈਕਟ੍ਰਿਕ ਕਾਰ, ਜਾਣੋ ਖ਼ਾਸੀਅਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।