ਸਮਾਰਟਫੋਨ ਕੰਜ਼ਿਊਮਰ ਸਰਵੇਅ : ਸੈਮਸੰਗ ਯੂਜ਼ਰਸ ਵਨਪਲੱਸ ਦੇ ਮੁਕਾਬਲੇ ਜ਼ਿਆਦਾ ਬਦਲ ਰਹੇ ਆਪਣਾ ਸਮਾਰਟਫੋਨ

Monday, Jul 08, 2019 - 07:53 PM (IST)

ਸਮਾਰਟਫੋਨ ਕੰਜ਼ਿਊਮਰ ਸਰਵੇਅ : ਸੈਮਸੰਗ ਯੂਜ਼ਰਸ ਵਨਪਲੱਸ ਦੇ ਮੁਕਾਬਲੇ ਜ਼ਿਆਦਾ ਬਦਲ ਰਹੇ ਆਪਣਾ ਸਮਾਰਟਫੋਨ

ਗੈਜੇਟ ਡੈਸਕ-ਭਾਰਤੀ ਸਮਾਰਟਫੋਨ ਯੂਜ਼ਰਸ 'ਤੇ ਕਾਊਂਟਰਪੁਆਇੰਟ ਰਿਸਰਚ ਨੇ ਇਕ ਸਰਵੇਅ ਕੀਤਾ ਹੈ ਜਿਸ ਨਾਲ ਸਮਾਰਟਫੋਨ ਨੂੰ ਲੈ ਕੇ ਯੂਜ਼ਰਸ ਦੀ ਪਸੰਦ ਅਤੇ ਨਾ ਪਸੰਦ ਦਾ ਪਤਾ ਚੱਲਿਆ ਹੈ। ਇਸ ਸਰਵੇਅ 'ਚ ਮੁੱਖ ਸ਼ਹਿਰਾਂ ਦੇ 800 ਯੂਜ਼ਰਸ ਨੇ ਹਿੱਸਾ ਲਿਆ। ਸਰਵੇਅ ਦੌਰਾਨ ਪਤਾ ਲੱਗਿਆ ਕਿ ਸੈਮਸੰਗ ਸਮਾਰਟਫੋਨ ਦੇ ਯੂਜ਼ਰਸ ਵਨਪਲੱਸ ਦੇ ਮੁਕਾਬਲੇ ਜਲਦੀ ਸਮਾਰਟਫੋਨ ਨੂੰ ਵੇਚਣ ਦੇ ਬਾਰੇ 'ਚ ਸੋਚਨ ਲੱਗਦੇ ਹਨ। ਕਾਊਂਟਰ ਪੁਆਇੰਟ ਦੀ ਸੀਨੀਅਰ ਐਨਾਲਿਸਟ ਪਾਵੇਲ ਨਾਇਆ ਨੇ ਦੱਸਿਆ ਕਿ 10 'ਚੋਂ 6 ਸੈਮਸੰਗ ਯੂਜ਼ਰ ਆਪਣੇ ਸਮਾਰਟਫੋਨ ਨੂੰ ਅਗਲੇ ਸਾਲ ਬਦਲਣ ਦੀ ਸੋਚ ਰਹੇ ਹਨ ਪਰ ਜੇਕਰ ਗੱਲ ਕੀਤੀ ਜਾਵੇ ਵਨਪਲੱਸ ਦੀ ਤਾਂ 10 ਯੂਜ਼ਰਸ 'ਚੋਂ ਅਗਲੇ ਸਾਲ ਤਕ ਫੋਨ ਬਦਲਣ ਦੀ ਇੱਛਾ ਸਿਰਫ 4 ਯੂਜ਼ਰਸ ਦੀ ਹੈ। ਰਿਪੋਰਟ ਮੁਤਾਬਕ ਜੇਕਰ ਯੂਜ਼ਰਸ ਕੋਲ 20,000 ਰੁਪਏ ਜਾਂ ਇਸ ਤੋਂ ਜ਼ਿਆਦਾ ਮਹਿੰਗਾ ਸਮਾਰਟਫੋਨ ਵੀ ਹੈ ਤਾਂ ਉਹ ਇਸ ਨੂੰ 25 ਮਹੀਨਿਆਂ ਦੇ ਕਰੀਬ ਚੱਲਾਉਂਦਾ ਹੈ ਭਾਵ ਸਮਾਰਟਫੋਨਸ ਨੂੰ ਇਸ ਸਮੇਂ ਮਿਆਦ ਦੇ ਅੰਦਰ ਦੀ ਬਦਲ ਲਿਆ ਜਾਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਲ ਮਿਲਾ ਕੇ 81 ਫੀਸਦੀ ਯੂਜ਼ਰਸ ਆਪਣੇ ਲੇਟੈਸਟ ਹਾਈ ਐਂਡ ਸਮਾਰਟਫੋਨ ਨੂੰ ਦੋ ਸਾਲਾਂ ਦੇ ਅੰਦਰ ਬਦਲ ਲੈਂਦੇ ਹਨ।

PunjabKesari

ਨਵੇਂ ਫੋਨ 'ਤੇ 40 ਤੋਂ 60 ਹਜ਼ਾਰ ਰੁਪਏ ਖਰਚਣ ਨੂੰ ਤਿਆਰ ਲੋਕ
ਸਰਵੇਅ 'ਚ ਪਤਾ ਲੱਗਿਆ ਹੈ ਕਿ ਸਮਾਰਟਫੋਨ ਖਰੀਦਣ ਲਈ ਹੁਣ ਲੋਕ 40,000 ਰੁਪਏ ਤਕ ਆਸਾਨੀ ਨਾਲ ਖਰਚਣ ਨੂੰ ਤਿਆਰ ਹਨ, ਉੱਥੇ 5 'ਚੋਂ 1 ਯੂਜ਼ਰ ਅਜਿਹਾ ਹੈ ਜੋ ਆਪਣੇ ਅਗਲੇ ਸਮਾਰਟਫੋਨ ਲਈ 60,000 ਰੁਪਏ ਤਕ ਖਰਚ ਕਰ ਸਕਦਾ ਹੈ।

PunjabKesari

ਇਨ੍ਹਾਂ ਫੀਚਰਸ ਨੂੰ ਕੀਤਾ ਜਾ ਰਿਹਾ ਸਭ ਤੋਂ ਜ਼ਿਆਦਾ ਪਸੰਦ
- ਸਭ ਤੋਂ ਜ਼ਿਆਦਾ ਯੂਜ਼ਰਸ ਚਾਹੁੰਦੇ ਹਨ ਕਿ ਉਨ੍ਹਾਂ ਦਾ ਅਗਲਾ ਫੋਨ ਡਸਟ ਐਂਡ ਵਾਟਰ ਰਜਿਸਟੈਂਟ ਹੋਵੇ।
- ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵਾਲਾ ਸਮਾਰਟਫੋਨ ਖਰੀਦਣ ਦੀ ਇੱਛਾ ਵੀ ਕਾਫੀ ਲੋਕਾਂ ਨੇ ਜਤਾਈ।
- ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, ਫੇਸ਼ੀਅਲ ਰਿਕਾਗਨਿਸ਼ਨ ਤਕਨੀਕ, ਆਰਟੀਫਿਅਸ਼ਲ ਇੰਟੈਲੀਜੈਂਸੀ ਤਕਨੀਕ ਅਤੇ ਪੰਚ-ਹੋਲ ਡਿਸਪਲੇਅ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
- ਡਿਊਲ ਅਤੇ ਜ਼ਿਆਦਾ ਪਾਵਰਫੁੱਲ ਕੈਮਰੇ ਵਾਲੇ ਸਮਾਰਟਫੋਨ ਖਰੀਦਣ ਦੀ ਸੋਚ ਰੱਖਣ ਵਾਲੇ ਲੋਕਾਂ ਦੀ ਗਿਣਤੀ ਵੀ ਜ਼ਿਆਦਾ ਹੈ। 
- ਬਿਲਕੁਲ ਨਵੀਂ ਤਕਨੀਕ ਫੋਲਡੇਬਲ ਡਿਸਪਲੇਅ ਵਾਲੇ ਫੋਨ ਨੂੰ ਖਰੀਦਣ ਦੀ ਰੂਚੀ ਬਹੁਤ ਘੱਟ ਲੋਕਾਂ 'ਚ ਦੇਖੀ ਗਈ।


author

Karan Kumar

Content Editor

Related News