6G ਨੂੰ ਲਿਆਉਣ ਦੀ ਤਿਆਰੀ ''ਚ ਸੈਮਸੰਗ, 5G ਤੋਂ 50 ਗੁਣਾ ਤੇਜ਼ ਹੋਵੇਗੀ ਇੰਟਰਨੈੱਟ ਦੀ ਸਪੀਡ
Saturday, May 14, 2022 - 01:02 AM (IST)
ਗੈਜੇਟ ਡੈਸਕ-ਇਸ ਸਮੇਂ ਭਾਰਤ 'ਚ ਟੈਲੀਕਾਮ ਕੰਪਨੀਆਂ 5ਜੀ ਦਾ ਟ੍ਰਾਇਲ ਕਰ ਰਹੀਆਂ ਹਨ। ਅਜਿਹੀ ਉਮੀਦ ਜਤਾਈ ਜਾ ਰਹੀ ਹੈ ਕਿ ਅਗਲੇ ਸਾਲ ਤੱਕ ਭਾਰਤ 'ਚ 5ਜੀ ਸਰਵਿਸ ਦੀ ਸ਼ੁਰੂਆਤ ਹੋ ਜਾਵੇਗੀ। ਉਥੇ, ਭਾਰਤ 'ਚ 5ਜੀ ਦੇ ਕਮਰਸ਼ੀਅਲ ਰੋਲ ਆਊਟ ਤੋਂ ਪਹਿਲਾਂ ਹੀ 6ਜੀ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਭਾਰਤ 'ਚ 6ਜੀ ਨੂੰ ਲੈ ਕੇ ਵੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਇਹ ਵੀ ਪੜ੍ਹੋ :- ਭਾਰਤ ਨੇ ਥਾਮਸ ਕੱਪ ਦੇ ਫਾਈਨਲ ’ਚ ਪਹੁੰਚ ਕੇ ਰਚਿਆ ਇਤਿਹਾਸ
ਸੈਮਸੰਗ ਇਲੈਕਟ੍ਰਾਨਿਕਸ ਨੇ ਹਾਲ ਹੀ 'ਚ ਇਕ ਨਵਾਂ ਪਲਾਨ ਜਾਰੀ ਕੀਤਾ ਜੋ ਨੈੱਟਵਰਕਿੰਗ ਦੀ ਨੈਕਸਟ ਜਨਰੇਸ਼ਨ ਦੇ ਸਟੈਂਡਰਡ ਲਈ ਕੰਪਨੀ ਦੇ ਵਿਜ਼ਨ ਨੂੰ ਦਿਖਾਉਂਦਾ ਹੈ ਜੋ ਕਿ 6ਜੀ ਨੈੱਟਵਰਕ 'ਤੇ ਆਧਾਰਿਤ ਹੈ। ਕੰਪਨੀ ਨੇ 6ਜੀ ਸਪੈਕਟਰਮ ਐਕਸਪੈਂਡਿੰਗ ਦਿ ਫਰੰਟੀਅਰ ਟਾਇਟਲ ਨਾਲ ਇਕ ਪੇਪਰ ਸ਼ੇਅਰ ਕੀਤਾ ਹੈ। ਸੈਮਸੰਗ ਦੇ ਐਕਜੀਕਿਊਟੀਵ ਵੀ.ਪੀ. ਅਤੇ ਐਡਵਾਂਸਡ ਕੰਮਿਊਨੀਕੇਸ਼ਨ ਰਿਸਰਚ ਸੈਂਟਰ ਮੁਖੀ Sunghyun Choi ਮੁਤਾਬਕ, ਅਸੀਂ 6ਜੀ ਕਮਿਊਨੀਕੇਸ਼ਨ ਤਕਨਾਲੋਜੀ ਨੂੰ ਪਛਾਣਨ, ਤਿਆਰ ਕਰਨ ਅਤੇ ਆਮਤੌਰ 'ਤੇ ਉਪਲੱਬਧ ਕਰਨ ਲਈ ਆਪਣੀ ਪਲਾਨਿੰਗ ਬਹੁਤ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ :- ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਢਾਈ ਸਾਲ ਦੇ ਹੇਠਲੇ ਪੱਧਰ ’ਤੇ
ਅਸੀਂ ਜੀਵਨ ਦੇ ਹਰ ਹਿੱਸੇ 'ਚ ਨੈਕਸਟ ਹਾਈਪਰ ਕੁਨੈਕਟੇਡ ਐਕਸਪੀਰੀਅੰਸ ਪ੍ਰਦਾਨ ਕਰਨ ਲਈ ਆਪਣੇ ਵਿਜ਼ਨ ਨੂੰ ਦਿਖਆਉਣ ਲਈ ਲੀਡ ਕਰਨ ਅਤੇ ਆਪਣੇ ਰਿਜ਼ਲਟ ਸਾਂਝੇ ਲਈ ਤਿਆਰ ਹਾਂ। ਸਾਫ਼ ਸ਼ਬਦਾਂ 'ਚ ਕਹੀਏ ਤਾਂ ਸਾਊਥੀ ਕੋਰੀਆਈ ਤਕਨਾਲੋਜੀ ਕੰਪਨੀ ਨੇ ਨੈਕਸਟ ਜਨਰੇਸ਼ਨ ਸਟੈਂਡਰਡਰ ਨੂੰ ਮਾਰਕਿਟ 'ਚ ਲਿਆਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ :-ਦਿੱਲੀ : ਮੁੰਡਕਾ ਮੈਟਰੋ ਸਟੇਸ਼ਨ ਨੇੜੇ ਇਮਾਰਤ ਨੂੰ ਲੱਗੀ ਭਿਆਨਕ ਅੱਗ, 16 ਲੋਕਾਂ ਦੀ ਹੋਈ ਮੌਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ