Samsung ਦੇ ਇਸ ਧਾਕੜ Phone ਦੀਆਂ ਡਿੱਗੀਆਂ ਕੀਮਤਾਂ! ਕੀਮਤ ਜਾਣ ਹੋ ਜਾਓਗੇ ਹੈਰਾਨ
Thursday, Jul 03, 2025 - 04:56 PM (IST)

ਗੈਜੇਟ ਡੈਸਕ - 12 ਜੁਲਾਈ ਤੋਂ ਫਲਿਪਕਾਰਡ਼ 'ਤੇ GOAT ਸੇਲ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਸ ਸੇਲ 'ਚ ਬਹੁਤ ਸਾਰੇ ਸਮਾਰਟਫੋਨਜ਼ 'ਤੇ ਵੱਡੀ ਡੀਲ ਦੇਖਣ ਨੂੰ ਮਿਲਣ ਵਾਲੀ ਹੈ। ਜੇਕਰ ਤੁਸੀਂ ਇਕ ਵਧੀਆ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਡੀਲ ਤੁਹਾਡੇ ਲਈ ਕਾਫੀ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਇਸ ਡੀਲ 'ਚ ਸੈਮਸੰਗ ਆਪਣਾ Galaxy S24 Ultra ਸਮਾਰਟਫੋਨ ਘੱਟ ਕੀਮਤਾਂ 'ਤੇ ਪੇਸ਼ ਕਰ ਰਿਹਾ ਹੈ। ਦੱਸਣਯੋਗ ਹੈ ਕਿ ਕੰਪਨੀ ਨੇ ਇਸ ਫੋਨ ਨੂੰ 1,29,999 ਰੁਪਏ ਵਿਚ ਲਾਂਚ ਕੀਤਾ ਸੀ ਪਰ ਹੁਣ ਇਹ ਫੋਨ ਫਲਿੱਪਕਾਰਟ 'ਤੇ 82,748 ਰੁਪਏ ਵਿਚ ਉਪਲਬਧ ਹੈ। ਵਾਧੂ ਬੈਂਕ ਆਫਰਾਂ ਦੇ ਨਾਲ ਡਿਵਾਈਸ 'ਤੇ ਹੋਰ ਵੀ ਛੋਟਾਂ ਉਪਲਬਧ ਹਨ। ਆਓ ਇਸ ਡੀਲ ਦੀ ਜਾਣਕਾਰੀ ਵਿਸਥਾਰ ਨਾਲ ਹਾਸਲ ਕਰਦੇ ਹਾਂ।
ਕੀ ਹੈ ਡਿਸਕਾਊਂਟ ਆਫਰ?
ਸੈਮਸੰਗ ਦੇ ਗਲੈਕਸੀ S24 ਅਲਟਰਾ ਦਾ 12GB ਰੈਮ ਅਤੇ 256GB ਸਟੋਰੇਜ ਵਾਲਾ ਵੇਰੀਐਂਟ ਇਸ ਸਮੇਂ ਬਿਨਾਂ ਕਿਸੇ ਬੈਂਕ ਆਫਰ ਦੇ ਸਿਰਫ਼ 82,748 ਰੁਪਏ ਵਿਚ ਉਪਲਬਧ ਹੈ ਭਾਵ ਕਿ ਫੋਨ ਦੀ ਕੀਮਤ ਲਾਂਚ ਕੀਮਤ ਤੋਂ ਕਾਫ਼ੀ ਘੱਟ ਗਈ ਹੈ। ਹਾਲਾਂਕਿ, ਇਸ ਤੋਂ ਇਲਾਵਾ, ਫਲਿੱਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ 'ਤੇ 4,000 ਰੁਪਏ ਤੱਕ ਦੀ ਵਾਧੂ ਛੋਟ ਵੀ ਦਿੱਤੀ ਜਾ ਰਹੀ ਹੈ, ਜੋ ਫੋਨ ਦੀ ਅੰਤਿਮ ਕੀਮਤ 78,748 ਰੁਪਏ ਤੱਕ ਲੈ ਜਾਂਦੀ ਹੈ ਭਾਵ ਕਿ ਫੋਨ ਦੀ ਕੀਮਤ ਲੇਟੈਸਟ ਆਈਫੋਨ 16 ਦੀ ਲਾਂਚ ਕੀਮਤ ਤੋਂ ਵੀ ਹੇਠਾਂ ਆ ਗਈ ਹੈ।
ਇਸ ਤੋਂ ਇਲਾਵਾ, ਕੰਪਨੀ ਇਸ ਫੋਨ 'ਤੇ ਇਕ ਵਿਸ਼ੇਸ਼ ਐਕਸਚੇਂਜ ਆਫਰ ਵੀ ਦੇ ਰਹੀ ਹੈ। ਐਕਸਚੇਂਜ ਆਫਰ ਦੇ ਨਾਲ, ਤੁਸੀਂ ਫੋਨ ਨੂੰ ਹੋਰ ਵੀ ਘੱਟ ਕੀਮਤ 'ਤੇ ਖਰੀਦ ਸਕਦੇ ਹੋ ਭਾਵ ਕਿ ਜੇਕਰ ਤੁਸੀਂ ਪੁਰਾਣੇ ਸਮਾਰਟਫੋਨ ਨੂੰ ਐਕਸਚੇਂਜ ਕਰਨਾ ਚਾਹੁੰਦੇ ਹੋ, ਤਾਂ ਫਲਿੱਪਕਾਰਟ ਤੁਹਾਡੇ ਮੌਜੂਦਾ ਡਿਵਾਈਸ ਦੀ ਸਥਿਤੀ, ਬ੍ਰਾਂਡ ਅਤੇ ਮਾਡਲ ਦੇ ਆਧਾਰ 'ਤੇ ਐਕਸਚੇਂਜ ਬੋਨਸ ਵੀ ਦਿੰਦਾ ਹੈ, ਜਿਸ ਨਾਲ ਕੀਮਤ ਹੋਰ ਵੀ ਘੱਟ ਜਾਂਦੀ ਹੈ।
ਕੀ ਹਨ ਖਾਸੀਅਤਾਂ
ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਸ਼ਕਤੀਸ਼ਾਲੀ ਫੋਨ ਵਿਚ 120Hz ਰਿਫਰੈਸ਼ ਰੇਟ ਦੇ ਨਾਲ 6.8-ਇੰਚ AMOLED LTPO ਡਿਸਪਲੇਅ ਹੈ ਤੇ ਇਸ ਵਿਚ ਇਕ ਸ਼ਕਤੀਸ਼ਾਲੀ Qualcomm Snapdragon 8 Gen 3 ਪ੍ਰੋਸੈਸਰ ਹੈ। ਨਾਲ ਹੀ, ਇਹ ਡਿਵਾਈਸ 12GB ਤੱਕ RAM ਅਤੇ 1TB ਤੱਕ ਸਟੋਰੇਜ ਵੀ ਪ੍ਰਦਾਨ ਕਰਦਾ ਹੈ। ਡਿਵਾਈਸ ਵਿਚ 45W ਫਾਸਟ ਚਾਰਜਿੰਗ ਅਤੇ 5000mAh ਬੈਟਰੀ ਹੈ।
ਸਭ ਤੋਂ ਸ਼ਕਤੀਸ਼ਾਲੀ ਕੈਮਰਾ ਸੀਰੀਜ਼ ਦੇ ਅਲਟਰਾ ਮਾਡਲ ਵਿੱਚ ਵੀ ਉਪਲਬਧ ਹੈ। ਇਸੇ ਤਰ੍ਹਾਂ, Galaxy S24 Ultra ਵਿਚ 200-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 12-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ, 5x ਜ਼ੂਮ ਵਾਲਾ 50-ਮੈਗਾਪਿਕਸਲ ਦਾ ਪੈਰੀਸਕੋਪ ਕੈਮਰਾ ਅਤੇ 3x ਜ਼ੂਮ ਵਾਲਾ 10-ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਵੀ ਹੈ। ਡਿਵਾਈਸ ਵਿਚ ਸੈਲਫੀ ਅਤੇ ਵੀਡੀਓ ਕਾਲਾਂ ਲਈ 12-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।