ਕੱਲ੍ਹ ਬੰਦ ਹੋ ਜਾਵੇਗੀ UPI ਸਰਵਿਸ! ਜਲਦੀ ਪੜ੍ਹ ਲਓ ਇਹ ਖ਼ਬਰ
Tuesday, Aug 05, 2025 - 09:04 PM (IST)

ਨੈਸ਼ਨਲ ਡੈਸਕ- ਯੂ.ਪੀ.ਆਈ. ਸਰਵਿਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ, ਸਟੇਟ ਬੈਂਕ ਆਫ ਇੰਡੀਆ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ 6 ਅਗਸਤ ਨੂੰ ਯਾਨੀ ਕੱਲ੍ਹ ਬੈਂਕ ਦੀ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਸਰਵਿਸ ਕੁਝ ਸਮੇਂ ਲਈ ਬੰਦ ਹੋ ਜਾਵੇਗੀ। ਇਹ ਅਸਥਾਈ ਰੋਕ ਬੈਂਕ ਵੱਲੋਂ ਰੱਖ-ਰਖਾਅ ਕੰਮ ਦੇ ਚੱਲਦੇ ਲਗਾਈ ਜਾ ਰਹੀ ਹੈ, ਤਾਂ ਜੋ ਡਿਜੀਟਲ ਲੈਣ-ਦੇਣ ਨੂੰ ਹੋਰ ਬਿਹਤਰ ਅਤੇ ਸੁਰੱਖਿਅਤ ਬਣਾਇਆ ਜਾ ਸਕੇ।
ਕਿੰਨੀ ਦੇਰ ਬੰਦ ਰਹੇਗੀ UPI ਸਰਵਿਸ
ਜਾਣਕਾਰੀ ਅਨੁਸਾਰ ਯੂ.ਪੀ.ਆਈ. ਸਰਵਿਸ 6 ਅਗਸਤ ਨੂੰ ਸਵੇਰੇ 1 ਵਜੇ ਤੋਂ 1.20 ਵਜੇ ਤਕ ਯਾਨੀ ਸਿਰਫ 20 ਮਿੰਟਾਂ ਲਈ ਬੰਦ ਹੋਵੇਗੀ। ਇਸ ਦੌਰਾਨ ਗਾਹਕ ਕਿਸੇ ਵੀ ਤਰ੍ਹਾਂ ਦਾ ਯੂ.ਪੀ.ਆਈ. ਟ੍ਰਾਂਜੈਕਸ਼ਨ ਨਹੀਂ ਕਰ ਸਕਣਗੇ। ਬੈਂਕ ਨੇ ਆਪਣੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਯੂ.ਪੀ.ਆਈ. ਲਾਈਟ ਸਰਵਿਸ ਦਾ ਇਸਤੇਮਾਲ ਕਰੋ, ਜੋ 1,000 ਤੋਂ 5,000 ਰੁਪਏ ਤਕ ਲੈਣ-ਦੇਣ ਲਈ ਬਣਾਈ ਗਈ ਹੈ। ਅਜਿਹੇ 'ਚ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਗਾਹਕ ਯੂ.ਪੀ.ਆਈ. ਲਾਈਟ ਰਾਹੀਂ ਟ੍ਰਾਂਜੈਕਸ਼ਨ ਕਰ ਸਕਦੇ ਹਨ। ਇਸ ਲਈ ਮੁੱਖ ਸੇਵਾ ਬੰਦ ਹੋਣ ਦੀ ਹਾਲਤ 'ਚ ਵੀ ਇਸਦੀ ਵਰਤੋਂ ਸੰਭਵ ਹੈ।