ਸਿਰਫ਼ ਇਕ SIM ਚਾਲੂ ਕਰਵਾਉਣ ਲਈ ਸ਼ਖਸ ਨੂੰ ਜਰਮਨੀ ਤੋਂ ਆਉਣਾ ਪਿਆ ਭਾਰਤ, ਹੈਰਾਨ ਕਰੇਗਾ ਮਾਮਲਾ

Friday, Aug 15, 2025 - 02:39 PM (IST)

ਸਿਰਫ਼ ਇਕ SIM ਚਾਲੂ ਕਰਵਾਉਣ ਲਈ ਸ਼ਖਸ ਨੂੰ ਜਰਮਨੀ ਤੋਂ ਆਉਣਾ ਪਿਆ ਭਾਰਤ, ਹੈਰਾਨ ਕਰੇਗਾ ਮਾਮਲਾ

ਵੈੱਬ ਡੈਸਕ- ਇਕ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਨੂੰ ਆਪਣਾ Jio ਸਿਮ ਕਾਰਡ ਚਾਲੂ ਕਰਵਾਉਣ ਲਈ ਜਰਮਨੀ ਤੋਂ ਭਾਰਤ ਆਉਣਾ ਪਿਆ, ਜਿਸ ਕਾਰਨ ਉਸ ਦਾ ਕਾਫ਼ੀ ਪੈਸਾ ਅਤੇ ਸਮਾਂ ਬਰਬਾਦ ਹੋਇਆ। Reddit ਤੇ ਇਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੇ ਇਹ ਦਾਅਵਾ ਕੀਤਾ ਹੈ। ਇਹ ਪੋਸਟ r/LegalAdviceIndia ਪੇਜ 'ਤੇ ਸਾਂਝੀ ਕੀਤੀ ਗਈ, ਜਿਸ 'ਚ ਯੂਜ਼ਰ ਨੇ ਲਿਖਿਆ,"ਨਮਸਤੇ ਦੋਸਤੋ, ਮੈਂ ਵਿਦੇਸ਼ 'ਚ ਰਹਿੰਦਿਆਂ ਆਪਣੇ Jio ਪ੍ਰੀਪੇਡ ਨੰਬਰ ਦੀ ਇਕ ਸਮੱਸਿਆ ਬਾਰੇ ਮਦਦ ਚਾਹੁੰਦਾ ਹਾਂ।" ਉਸ ਦਾ ਕਹਿਣਾ ਹੈ ਕਿ ਉਹ ਜਰਮਨੀ 'ਚ ਸੀ ਅਤੇ 12 ਜੂਨ ਨੂੰ ਉਸ ਦਾ ਸਿਮ ਅਚਾਨਕ ਬੰਦ ਹੋ ਗਿਆ।

PunjabKesari

ਯੂਜ਼ਰ ਨੇ ਕਿਹਾ ਕਿ ਉਸ ਨੂੰ ਪਤਾ ਹੈ 6 ਮਹੀਨੇ ਤੱਕ ਸਿਮ ਨਾ ਵਰਤਣ 'ਤੇ ਕੰਪਨੀ ਇਸ ਨੂੰ ਡਿਐਕਟੀਵੇਟ ਕਰ ਸਕਦੀ ਹੈ ਪਰ ਉਸ ਨੂੰ ਪਹਿਲਾਂ ਕੋਈ SMS ਜਾਂ ਈਮੇਲ ਰਾਹੀਂ ਚਿਤਾਵਨੀ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ : ਰੋਜ਼ 3 GB ਡਾਟਾ, Unlimited ਕਾਲਿੰਗ ਤੇ ਹੋਰ ਬਹੁਤ ਕੁਝ ! ਆ ਗਿਆ ਸਭ ਤੋਂ ਸਸਤਾ ਪਲਾਨ

TRAI ਦੇ ਨਿਯਮ ਅਤੇ Jio ਦੀਆਂ ਸ਼ਰਤਾਂ

ਨਿਯਮਾਂ ਅਨੁਸਾਰ, ਸਿਮ ਬੰਦ ਕਰਨ ਤੋਂ ਪਹਿਲਾਂ ਗਾਹਕ ਨੂੰ ਸੂਚਿਤ ਕਰਨਾ ਲਾਜ਼ਮੀ ਹੈ ਅਤੇ 20 ਰੁਪਏ ਦਾ ਘੱਟੋ-ਘੱਟ ਰੀਚਾਰਜ ਕਰਕੇ 15 ਦਿਨਾਂ ਅੰਦਰ ਇਸ ਨੂੰ ਦੁਬਾਰਾ ਚਾਲੂ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਬਿਨਾਂ Recharge ਕੀਤੇ ਕਿੰਨੇ ਦਿਨਾਂ ਤੱਕ ਚੱਲਦੀ ਹੈ SIM, ਜਾਣੋ ਕੀ ਹੈ ਨਿਯਮ

ਅਚਾਨਕ ਬੰਦ ਹੋਇਆ ਸਿਮ

ਉਸ ਨੇ ਦੱਸਿਆ ਕਿ 11 ਜੂਨ ਤੱਕ ਸਿਮ ਚਾਲੂ ਸੀ ਪਰ ਅਗਲੇ ਦਿਨ ਇਸ ਨੂੰ ਬੰਦ ਕਰ ਦਿੱਤਾ ਗਿਆ। Jio ਕਸਟਮਰ ਕੇਅਰ, ਸ਼ਿਕਾਇਤ ਅਧਿਕਾਰੀ ਅਤੇ TRAI ਨਾਲ ਕਈ ਵਾਰ ਈਮੇਲ, ਸੋਸ਼ਲ ਮੀਡੀਆ ਅਤੇ ਹੈਲਪਲਾਈਨ ਰਾਹੀਂ ਸੰਪਰਕ ਕੀਤਾ ਗਿਆ ਪਰ ਹਰ ਵਾਰ ਸਿਰਫ਼ ਆਟੋਮੈਟਿਕ ਜਵਾਬ ਮਿਲਿਆ, ਸਮੱਸਿਆ ਦਾ ਹੱਲ ਨਹੀਂ।

ਭਾਰਤ ਆ ਕੇ ਹੀ ਮਿਲੀ ਸਹੂਲਤ

Jio ਵੱਲੋਂ ਸਿਰਫ਼ ਇਹ ਕਿਹਾ ਗਿਆ ਕਿ ਉਸ ਦੇ ਕੋਲ 9 ਸਤੰਬਰ 2025 ਤੱਕ ਸਿਮ ਦੁਬਾਰਾ ਚਾਲੂ ਕਰਨ ਦਾ ਸਮਾਂ ਹੈ ਪਰ ਇਸ ਲਈ ਉਸ ਨੂੰ ਭਾਰਤ 'ਚ ਮੌਜੂਦ ਰਹਿਣਾ ਲਾਜ਼ਮੀ ਹੈ। ਆਖਰਕਾਰ, ਉਸ ਨੂੰ ਜਰਮਨੀ ਤੋਂ ਭਾਰਤ ਆ ਕੇ ਆਪਣਾ ਨੰਬਰ ਚਾਲੂ ਕਰਵਾਉਣਾ ਪਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News