1 ਰੁਪਏ ''ਚ 14 GB ਡਾਟਾ ਤੇ ਅਨਲਿਮਿਟਡ ਕਾਲਿੰਗ ! ਆ ਗਿਆ Airtel ਦਾ ਸਭ ਤੋਂ ਧਾਕੜ ਪਲਾਨ
Saturday, Aug 02, 2025 - 03:52 PM (IST)

ਵੈੱਬ ਡੈਸਕ- Airtel ਨੇ ਆਪਣੇ ਲੱਖਾਂ-ਕਰੋੜਾਂ ਪ੍ਰੀਪੇਡ ਯੂਜ਼ਰਾਂ ਲਈ ਇਕ ਨਵਾਂ ਕਿਫਾਇਤੀ ਰੀਚਾਰਜ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੀ ਖਾਸ ਗੱਲ ਇਹ ਹੈ ਕਿ ਸਿਰਫ 1 ਰੁਪਏ ਵੱਧ ਖਰਚ ਕੇ ਉਪਭੋਗਤਾਵਾਂ ਨੂੰ 14GB ਵਧੂ ਡਾਟਾ ਮਿਲ ਰਿਹਾ ਹੈ।
399 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ:
Airtel ਦਾ ਨਵਾਂ ਰੀਚਾਰਜ ਪਲਾਨ 399 ਰੁਪਏ 'ਚ ਆਉਂਦਾ ਹੈ ਅਤੇ ਇਹ ਪੂਰੇ ਭਾਰਤ 'ਚ ਉਪਲਬਧ ਕਰਵਾਇਆ ਗਿਆ ਹੈ (ਜੰਮੂ-ਕਸ਼ਮੀਰ ਨੂੰ ਛੱਡ ਕੇ)।
ਇਸ ਪਲਾਨ 'ਚ ਮਿਲਣ ਵਾਲੀਆਂ ਸਹੂਲਤਾਂ:
28 ਦਿਨਾਂ ਦੀ ਵੈਧਤਾ
ਅਣਲਿਮਟਿਡ ਵੌਇਸ ਕਾਲਿੰਗ
ਰੋਜ਼ਾਨਾ 2.5GB ਹਾਈ-ਸਪੀਡ ਡਾਟਾ
100 ਫ੍ਰੀ SMS ਪ੍ਰਤੀ ਦਿਨ
ਅਣਲਿਮਟਿਡ 5G ਐਕਸੈਸ
JioHotstar ਦਾ ਮੁਫ਼ਤ ਸਬਸਕ੍ਰਿਪਸ਼ਨ
398 ਰੁਪਏ ਦੇ ਪੁਰਾਣੇ ਪਲਾਨ ਨਾਲ ਤੁਲਨਾ:
Airtel ਪਹਿਲਾਂ ਹੀ 398 ਰੁਪਏ ਦਾ ਇਕ ਪਲਾਨ ਚਲਾ ਰਿਹਾ ਸੀ, ਜਿਸ 'ਚ ਰੋਜ਼ਾਨਾ 2GB ਡਾਟਾ, 100 SMS ਅਤੇ ਅਣਲਿਮਟਿਡ ਕਾਲਿੰਗ ਦਿੱਤੀ ਜਾਂਦੀ ਸੀ।
ਨਵੇਂ 399 ਰੁਪਏ ਦੇ ਪਲਾਨ 'ਚ ਉਪਭੋਗਤਾਵਾਂ ਨੂੰ ਰੋਜ਼ਾਨਾ 512MB ਵਾਧੂ ਡਾਟਾ ਦਿੱਤਾ ਜਾ ਰਿਹਾ ਹੈ। ਇਸ ਤਰੀਕੇ ਨਾਲ ਪੂਰੇ 28 ਦਿਨਾਂ 'ਚ ਯੂਜ਼ਰ ਨੂੰ 14GB ਵਾਧੂ ਡਾਟਾ ਮਿਲਦਾ ਹੈ- ਸਿਰਫ 1 ਰੁਪਏ ਵੱਧ ਖਰਚ ਕਰਨ 'ਤੇ।
Airtel ਦੀ ਮਜ਼ਬੂਤ ਪਕੜ:
TRAI ਵੱਲੋਂ ਜਾਰੀ ਕੀਤੇ ਗਏ ਆਖਰੀ ਡਾਟਾ ਅਨੁਸਾਰ, Airtel ਨੇ ਹਾਲ ਹੀ 'ਚ ਲੱਖਾਂ ਨਵੇਂ ਯੂਜ਼ਰ ਆਪਣੇ ਨੈੱਟਵਰਕ ਨਾਲ ਜੋੜੇ ਹਨ। ਕੰਪਨੀ ਦਾ ਯੂਜ਼ਰ ਬੇਸ 36 ਕਰੋੜ ਤੋਂ ਉਪਰ ਪਹੁੰਚ ਚੁੱਕਾ ਹੈ।