1 ਰੁਪਏ 'ਚ 30 ਦਿਨਾਂ ਲਈ ਅਨਲਿਮਟਿਡ ਕਾਲਿੰਗ ਨਾਲ ਰੋਜ਼ 2GB ਡਾਟਾ ਦੇ ਰਹੀ ਇਹ ਕੰਪਨੀ

Friday, Aug 01, 2025 - 08:37 PM (IST)

1 ਰੁਪਏ 'ਚ 30 ਦਿਨਾਂ ਲਈ ਅਨਲਿਮਟਿਡ ਕਾਲਿੰਗ ਨਾਲ ਰੋਜ਼ 2GB ਡਾਟਾ ਦੇ ਰਹੀ ਇਹ ਕੰਪਨੀ

ਗੈਜੇਟ ਡੈਸਕ- Jio, Vi ਅਤੇ Airtel ਵਰਗੀਆਂ ਪ੍ਰਾਈਵੇਟ ਕੰਪਨੀਆਂ ਦੀ ਨੀਂਦ ਉਡਾਉਣ ਲਈ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ 'ਆਜ਼ਾਦੀ ਦਾ ਪਲਾਨ' ਪੇਸ਼ ਕਰ ਦਿੱਤਾ ਹੈ। ਇਸ ਪਲਾਨ ਨੂੰ ਸਿਰਫ 1 ਰੁਪਏ 'ਚ ਲਾਂਚ ਹੋਏ ਇਸ ਪਲਾਨ ਦੇ ਨਾਲ ਕੰਪਨੀ ਡਾਟਾ, ਕਾਲਿੰਗ, ਐੱਸ.ਐੱਮ.ਐੱਸ. ਅਤੇ ਫ੍ਰੀ ਸਿਮ ਦਾ ਫਾਇਦਾ ਦੇ ਰਹੀ ਹੈ। ਇਹ ਨਵਾਂ ਪਲਾਨ ਉਨ੍ਹਾਂ ਲੋਕਾਂ ਨੂੰ ਪਸੰਦ ਆ ਸਕਦਾ ਹੈ ਜੋ BSNL ਸਰਵਿਸ ਦਾ ਅਨੁਭਵ ਲੈਣਾ ਚਾਹੁੰਦੇ ਹਨ। 

ਐਕਸ 'ਤੇ ਕੰਪਨੀ ਨੇ ਇਸ ਪਲਾਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਜ਼ਾਦੀ ਦਾ ਪਲਾਨ ਸਿਰਫ 1 ਰੁਪਏ 'ਚ BSNL ਦੇ ਨਾਲ ਸੱਚੀ ਡਿਜੀਟਲ ਆਜ਼ਾਦੀ ਪਾਓ। ਆਓ ਤੁਹਾਨੂੰ 1 ਰੁਪਏ ਵਾਲੇ ਪਲਾਨ ਦੇ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹਾਂ। 

ਇਹ ਵੀ ਪੜ੍ਹੋ- ਟੂਰਨਾਮੈਂਟ 'ਚੋਂ ਬਾਹਰ ਹੋਇਆ ਭਾਰਤ! ਫਾਈਨਲ 'ਚ ਪੁੱਜਾ ਪਾਕਿਸਤਾਨ

1 ਰੁਪਏ ਵਾਲੇ ਪਲਾਨ 'ਚ ਕੀ ਮਿਲੇਗਾ

1 ਰੁਪਏ ਵਾਲੇ ਕੰਪਨੀ ਦੇ ਇਸ ਪਲਾਨ ਦੇ ਨਾਲ ਰੋਜ਼ਾਨਾ 2 ਜੀ.ਬੀ. ਹਾਈ ਸਪੀਡ ਡਾਟਾ, ਅਨਲਿਮਟਿਡ ਵੌਇਸ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ. ਦਾ ਫਾਇਦਾ ਮਿਲੇਗਾ। ਇਹ ਪਲਾਨ 30 ਦਿਨਾਂ ਦੀ ਮਿਆਦ ਨਾਲ ਮਿਲੇਗਾ ਪਰ ਇਕ ਗੱਲ ਜੋ ਧਿਆਨ ਦੇਣ ਵਾਲੀ ਹੈ, ਉਹ ਇਹ ਹੈ ਕਿ ਇਹ ਆਫਰ 1 ਅਗਸਤ ਤੋਂ 31 ਅਗਸਤ ਤਕ ਦੀ ਯੋਗ ਹੈ। ਯਾਨੀ ਤੁਸੀਂ 31 ਅਗਸਤ ਤਕ ਇਸ ਪਲਾਨ ਨੂੰ ਨਹੀਂ ਲੈ ਸਕੇ ਤਾਂ ਤੁਸੀਂ ਇਸ ਮੌਕੇ ਤੋਂ ਖੁੰਝ ਜਾਓਗੇ। 

ਇਛੁੱਕ ਗਾਹਕ ਇਸ ਆਫਰ ਦਾ ਫਾਇਦਾ ਚੁੱਕਣ ਲਈ ਆਪਣੇ ਨਜ਼ਦੀਕੀ BSNL ਗਾਹਕ ਸੇਵਾ ਕੇਂਦਰ ਜਾਂ ਦੁਕਾਨ 'ਤੇ ਜਾ ਸਕਦੇ ਹਨ। ਇਹ ਆਫਰ ਸੁਤੰਤਰਤਾ ਦਿਵਸ ਤੋਂ ਪਹਿਲਾਂ ਲਾਂਚ ਕੀਤਾ ਗਿਆ ਹੈ ਅਤੇ ਪੂਰੇ ਅਗਸਤ ਮਹੀਨੇ ਤਕ ਚੱਲੇਗਾ। ਫਿਲਹਾਲ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਵੱਲੋਂ ਅਜੇ ਇਸ ਤਰ੍ਹਾਂ ਦਾ ਕੋਈ ਵੀ ਆਫਰ ਪੇਸ਼ ਨਹੀਂ ਕੀਤਾ ਗਿਆ ਪਰ ਹੋ ਸਕਦਾ ਹੈ ਕਿ ਜਲਦੀ ਹੀ ਵੱਡੇ ਪ੍ਰਾਈਵੇਟ ਪਲੇਅਰ ਵੀ ਗਾਹਕਾਂ ਲਈ ਇਸ ਤਰ੍ਹਾਂ ਦਾ ਆਫਰ ਪੇਸ਼ ਕਰ ਸਕਦੇ ਹਨ। 

ਇਹ ਵੀ ਪੜ੍ਹੋ- ਓਵਲ ਟੈਸਟ ਵਿਚਾਲੇ ਟੀਮ ਇੰਡੀਆ ਨੂੰ ਛੱਡ ਗਿਆ ਇਹ ਖਿਡਾਰੀ, BCCI ਨੇ ਕੀਤਾ ਐਲਾਨ


author

Rakesh

Content Editor

Related News