ਸੈਮਸੰਗ ਦਾ ਵੱਡਾ ਐਲਾਨ, ਹੁਣ ਇਨ੍ਹਾਂ ਪ੍ਰੋਡਕਟਸ ’ਤੇ ਮਿਲੇਗੀ 20 ਸਾਲਾਂ ਦੀ ਵਾਰੰਟੀ
Saturday, Dec 03, 2022 - 03:50 PM (IST)

ਗੈਜੇਟ ਡੈਸਕ– ਸੈਮਸੰਗ ਦੇ ਪੋਰਟਫੋਲੀਓ ’ਚ ਸਮਾਰਟਫੋਨ ਤੋਂ ਲੈ ਕੇ ਫਰਿੱਜ ਅਤੇ ਵਾਸ਼ਿੰਗ ਮਸ਼ੀਨ ਤਕ ਕਈ ਡਿਵਾਈਸਿਜ਼ ਹਨ। ਬ੍ਰਾਂਡ ਆਪਣੀ ਸਥਿਤੀ ਨੂੰ ਮਜਬੂਤ ਬਣਾਈ ਰੱਖਣ ਲਈ ਕਈ ਵੱਡੇ ਫੈਸਲੇ ਲੈਂਦਾ ਰਹਿੰਦਾ ਹੈ। ਸੈਮਸੰਗ ਕਈ ਅਜਿਹੇ ਕਦਮ ਚੁੱਕਦਾ ਹੈ, ਜੋ ਇੰਡਸਟਰੀ ’ਚ ਕੋਈ ਹੋਰ ਬ੍ਰਾਂਡ ਨਹੀਂ ਆਫਰ ਕਰਦਾ।
ਦੱਸ ਦੇਈਏ ਕਿ ਸਮਾਰਟਫੋਨ ’ਤੇ ਐਂਡਰਾਇਡ ਅਪਡੇਟਸ ਦੀ ਹੋਵੇ ਜਾਂ ਫਿਰ ਦੂਜੇ ਪ੍ਰੋਡਕਟਸ ’ਤੇ ਵਾਰੰਟੀ ਦੀ, ਸੈਮਸੰਗ ਕਈਵੱਡੇ ਐਲਾਨ ਕਰ ਚੁੱਕਾ ਹੈ। ਕੰਪਨੀ ਆਪਣੇ ਸਮਾਰਟਫੋਨਜ਼ ’ਤੇ ਕਿਸੇ ਵੀ ਦੂਜੇ ਬ੍ਰਾਂਡਸ ਦੇ ਮੁਕਾਬਲੇ ਜ਼ਿਆਦਾ ਐਂਡਰਾਇਡ ਅਪਡੇਟਸ ਦਿੰਦੀ ਹੈ। ਸੈਮਸੰਗ ਨੇ ਹੁਣ ਅਜਿਹਾ ਹੀ ਕੁਝ ਵਾਸ਼ਿੰਗ ਮਸ਼ੀਨ ਅਤੇ ਰੈਫਰੀਜਰੇਟਰ ਲਈ ਵੀ ਐਲਾਨ ਕੀਤਾ ਹੈ। ਇਨ੍ਹਾਂ ਡਿਵਾਈਸਿਜ਼ ਨੂੰ 4 ਜਾਂ 5 ਸਾਲਾਂ ਤਕ ਅਪਡੇਟ ਨਹੀਂ ਮਿਲੇਗੀ ਸਗੋਂ ਕਈਸਾਲਾਂ ਤਕ ਦੀ ਵਾਰੰਟੀ ਮਿਲੇਗੀ। ਆਓ ਜਾਣਦੇ ਹਾਂ ਇਸਦੀ ਡਿਟੇਲਸ।
20 ਸਾਲਾਂ ਤਕ ਨੋ-ਟੈਨਸ਼ਨ
ਸੈਮਸੰਗ ਭਾਰਤ ’ਚ ਮੌਜੂਦਾ ਸਭ ਤੋਂ ਵੱਡੇ ਕੰਜ਼ਿਊਮਰਜ਼ ਬ੍ਰਾਂਡਸ ’ਚੋਂ ਇਕ ਹੈ। ਕੰਪਨੀ ਵਾਸ਼ਿੰਗ ਮਸ਼ੀਨ ਦੇ ਡਿਜੀਟਲ ਇਨਵਰਟਰ ਮੋਟਰ ਅਤੇ ਰੈਫਰੀਜਰੇਟਰ ਦੇ ਡਿਜੀਟਲ ਇਨਵਰਟਰ ਕੰਪ੍ਰੈਸਰ ’ਤੇ 20 ਸਾਲਾਂ ਦੀ ਵਾਰੰਟੀ ਦੇ ਰਿਹਾ ਹੈ। ਯਾਨੀ ਇਨ੍ਹਾਂ ਪ੍ਰੋਡਕਟਸ ਨੂੰ ਖਰੀਦਣ ਤੋਂ ਬਾਅਦ ਤੁਹਾਨੂੰ 20 ਸਾਲਾਂ ਤਕ ਇਨ੍ਹਾਂ ਦੇ ਖਰਾਬ ਹੋਣ ਦੀ ਚੰਤਾ ਨਹੀਂ ਕਰਨੀ ਹੋਵੇਗੀ। ਕੰਪਨੀ ਨੇ ਅਧਿਕਾਰਤ ਰੂਪ ਨਾਲ ਇਸਦੀ ਜਾਣਕਾਰੀ ਦਿੱਤੀ ਹੈ।