ਸੈਮਸੰਗ ਨੇ ਭਾਰਤ ''ਚ ਲਾਂਚ ਕੀਤਾ ਵੱਡੀ ਸਕਰੀਨ ਵਾਲਾ ਗੇਮਿੰਗ ਮਾਨੀਟਰ, ਮਿਲਣਗੇ ਕਈ ਦਮਦਾਰ ਫੀਚਰਜ਼

Saturday, Jul 01, 2023 - 01:35 PM (IST)

ਸੈਮਸੰਗ ਨੇ ਭਾਰਤ ''ਚ ਲਾਂਚ ਕੀਤਾ ਵੱਡੀ ਸਕਰੀਨ ਵਾਲਾ ਗੇਮਿੰਗ ਮਾਨੀਟਰ, ਮਿਲਣਗੇ ਕਈ ਦਮਦਾਰ ਫੀਚਰਜ਼

ਗੈਜੇਟ ਡੈਸਕ- ਇਲੈਕਟ੍ਰੋਨਿਕ ਬ੍ਰਾਂਡ ਸੈਮਸੰਗ ਨੇ ਭਾਰਤ 'ਚ ਆਪਣੇ ਨਵੇਂ ਗੇਮਿੰਗ ਮਾਨੀਟਰ Samsung Odyssey G9 OLED ਨੂੰ ਲਾਂਚ ਕਰ ਦਿੱਤਾ ਹੈ। ਇਸ ਗੇਮਿੰਗ ਮਾਨੀਟਰ ਨੂੰ Odyssey G8 ਦੇ ਅਪਗ੍ਰੇਡੇਸ਼ਨ ਦੇ ਦੌਰ 'ਤੇ ਪੇਸ਼ ਕੀਤਾ ਗਿਆ ਹੈ। ਗੇਮਿੰਗ ਮਾਨੀਟਰ ਨੂੰ ਨਿਓ ਕਵਾਂਟਮ ਪ੍ਰੋਸੈਸਰ ਪ੍ਰੋ ਨਾਲ ਲੈਸ ਕੀਤਾ ਗਿਆ ਹੈ ਅਤੇ ਇਸਦੇ ਨਾਲ 49 ਇੰਚ ਦੀ OLED ਡਿਸਪਲੇਅ ਮਿਲਦੀ ਹੈ। ਡਿਸਪਲੇਅ ਦੇ ਨਾਲ ਡਿਊਲ ਕਵਾਡ ਹਾਈ ਡੈਫੀਨੇਸ਼ਨ ਰੈਜ਼ੋਲਿਊਸ਼ਨ ਮਿਲਦਾ ਹੈ। 

Samsung Odyssey G9 OLED ਦੀ ਕੀਮਤ

ਸੈਸਮੰਗ ਓਡਿਸੀ G9 OLED ਗੇਮਿੰਗ ਮਾਨੀਟਰ ਨੂੰ ਸਿੰਗਲ ਬਲੈਕ ਕਲਰ 'ਚ ਪੇਸ਼ ਕੀਤਾ ਗਿਆ ਹੈ। ਭਾਰਤ 'ਚ ਇਸ ਮਾਨੀਟਰ ਦੀ ਕੀਮਤ 1,99,999 ਰੁਪਏ ਰੱਖੀ ਗਈ ਹੈ। Samsung Odyssey G9 OLED ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਐਮਾਜ਼ੋਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਚੁਣੇ ਹੋਏ ਬੈਂਕ ਕਾਰਡ ਤੋਂ ਖਰੀਦਦਾਰੀ ਕਰਨ 'ਤੇ 3500 ਰੁਪਏ ਦਾ ਇੰਸਟੈਂਟ ਡਿਸਕਾਊਂਟ ਵੀ ਆਫਰ ਕਰ ਰਹੀ ਹੈ।

Samsung Odyssey G9 OLED ਦੇ ਫੀਚਰਜ਼

ਸੈਮਸੰਗ ਦੇ ਨਵੇਂ ਗੇਮਿੰਗ ਮਾਨੀਟਰ ਨੂੰ 49 ਇੰਚ OLED ਡਿਸਪਲੇਅ ਦੇ ਨਾਲ ਪੇਸ਼ ਕੀਤਾ ਗਿਆ ਹੈ। ਡਿਸਪਲੇਅ ਦੇ ਨਾਲ 1800R  ਫਿਊਰੇਚਰ, 240 ਹਰਟਜ਼ ਰਿਫ੍ਰੈਸ਼ ਰੇਟ ਅਤੇ 0.03 ਰਿਸਪਾਂਸ ਟਾਈਮ ਮਿਲਦਾ ਹੈ। ਕੰਪਨੀ ਦਾ ਕਹਿਣਾ ਹੈ ਕਿ 49 ਇੰਚ ਦੀ Odyssey OLED G9 32:9 ਰੇਸ਼ੀਓ ਦੇ ਨਾਲ ਡਿਊਲ ਕਵਾਡ ਹਾਈ ਡੈਫੀਨੇਸ਼ਨ (DQHD; 5,120 x 1,440) ਰੈਜ਼ੋਲਿਊਸ਼ਨ ਦੇਣ ਵਾਲਾ ਪਹਿਲਾ OLED ਮਾਨੀਟਰ ਹੈ। ਵੱਡਾ ਅਤੇ ਚੌੜਾ ਸਕਰੀਨ ਰੇਸ਼ੀਓ ਯੂਜ਼ਰਜ਼ ਨੂੰ ਸੂਪਰ-ਅਲਟਰਾ ਵਾਈਡ ਦ੍ਰਿਸ਼ਾਂ ਦਾ ਬਿਹਤਰੀਨ ਅਨੁਭਵ ਦਿੰਦਾ ਹੈ।

ਮਾਨੀਟਰ ਨਿਓ ਕਵਾਂਟਮ ਪ੍ਰੋਸੈਸਰ ਪ੍ਰੋ ਨਾਲ ਲੈਸ ਹੈ ਅਤੇ ਇਸਦੇ ਨਾਲ ਸੂਪਰ ਸਮੂਥ ਗੇਮਪਲੇਅ ਲਈ AMD FreeSync ਪ੍ਰੀਮੀਅਮ ਪ੍ਰੋ ਦਾ ਸਪੋਰਟ ਮਿਲਦਾ ਹੈ। ਮਾਨੀਟਰ 'ਚ ਆਟੋ ਸੋਰਸ ਸਵਿੱਚ ਪਲੱਸ, ਬਿਲਟ ਇਨ ਸਟੀਰੀਓ ਸਪੀਕਰ ਅਤੇ ਵੌਇਸ ਅਸਿਸਟੈਂਟ ਸਪੋਰਟ ਮਿਲਦਾ ਹੈ। ਗੇਮਿੰਗ ਮਾਨੀਟਰ 'ਚ ਕੁਨੈਕਟੀਵਿਟੀ ਲਈ ਬਲੂਟੁੱਥ, ਵਾਈ-ਫਾਈ, HDMI, Micro HDMI, USB ਅਤੇ ਬਿਲਟ ਇਨ Wireless LAN ਵਰਗੇ ਫੀਚਰਜ਼ ਹਨ। ਕੰਪਨੀ ਦਾ ਕਹਿਣਾ ਹੈ ਕਿ ਸੈਮਸੰਗ ਓਡਿਸੀ ਜੀ9 'ਚ IoT Hub ਦੇ ਨਾਲ ਸਮਾਰਟ ਟੀਵੀ ਅਨੁਭਵ ਪ੍ਰੋਵਾਈਡ ਕਰਦਾ ਹੈ।


author

Rakesh

Content Editor

Related News