ਸ਼ਾਓਮੀ ਤੋਂ ਬਾਅਦ ਹੁਣ ਸੈਮਸੰਗ ਨੇ ਉਡਾਇਆ ਐਪਲ ਦਾ ਮਜ਼ਾਕ, ਜਾਣੋ ਕਾਰਨ

10/16/2020 6:25:06 PM

ਗੈਜੇਟ ਡੈਸਕ– ਐਪਲ ਨੇ ਆਖ਼ਿਰਕਾਰ ਇਸੇ ਹਫ਼ਤੇ ਆਈਫੋਨ 12 ਸੀਰੀਜ਼ ਦੇ ਨਵੇਂ ਸਮਾਰਟਫੋਨ ਤੋਂ ਪਰਦਾ ਚੁੱਕ ਦਿੱਤਾ ਹੈ। ਆਈਫੋਨ 12, ਆਈਫੋਨ 12 ਮਿੰਨੀ, ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਐਪਲ ਦੇ ਨਵੇਂ ਸਮਾਰਟਫੋਨ ਹਨ। ਪਰ ਕੰਪਨੀ ਨੇ ਇਸ ਸਾਲ ਤੋਂ ਆਪਣੇ ਸਮਾਰਟਫੋਨਾਂ ਨਾਲ ਚਾਰਜਰ ਅਤੇ ਈਅਰਪੌਡਸ ਦੇਣਾ ਬੰਦ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ’ਤੇ ਦੂਜੀਆਂ ਸਮਾਰਟਫੋਨ ਕੰਪਨੀਆਂ ਨੂੰ ਐਪਲ ਦਾ ਮਜ਼ਾਕ ਉਡਾਉਣ ਦਾ ਮੌਕਾ ਮਿਲ ਗਿਆ ਹੈ। ਸ਼ਾਓਮੀ ਤੋਂ ਬਾਅਦ ਹੁਣ ਦਿੱਗਜ ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਐਪਲ ਦਾ ਮਜ਼ਾਕ ਉਡਾਇਆ ਹੈ। 

ਦੁਨੀਆ ਦੀਆਂ ਸਭ ਤੋਂ ਵੱਡੀਆਂ ਸਮਾਰਟਫੋਨ ਨਿਰਮਾਤਾ ਕੰਪਨੀਆਂ ’ਚੋਂ ਇਕ ਸੈਮਸੰਗ ਨੇ ਆਪਣੇ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਨਿਸ਼ਾਨਾ ਲਗਾਇਆ। ਰਿਟੇਲ ਬਾਕਸ ਨਾਲ ਪਾਵਰ ਅਡਾਪਟਰ ਨਾ ਦੇਣ ’ਤੇ ਸੈਮਸੰਗ ਗਲੈਕਸੀ ਸੀਰੀਜ਼ ਦੇ ਸਮਾਰਟਫੋਨਾਂ ਨਾਲ ਪਾਵਰ ਅਡਾਪਟਰ ਮਿਲਦਾ ਰਹੇਗਾ। 

ਗੌਰ ਕਰਨ ਵਾਲੀ ਗੱਲ ਹੈ ਕਿ ਐਪਲ ਨੇ ਆਈਫੋਨ 12 ਮਾਡਲਾਂ ਤੋਂ ਇਲਾਵਾ ਪੁਰਾਣੇ ਆਈਫੋਨ ਮਾਡਲਾਂ ਨਾਲ ਵੀ ਪਾਵਰ ਅਡਾਪਟਰ ਸ਼ਿਪ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਆਈਫੋਨ 11 ਸੀਰੀਜ਼ ਦੇ ਫੋਨ ਖ਼ਰੀਦਦੇ ਹੋ ਤਾਂ ਚਾਰਜਰ ਨਾਲ ਨਹੀਂ ਆਏਗਾ। ਐਪਲ ਦੇ ਇਸ ਫੈਸਲੇ ਦੇ ਚਲਦੇ ਉਸ ਨੂੰ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਕੰਪਨੀ ਦਾ ਦਾਅਵਾ ਹੈ ਕਿ ਇਹ ਕਦਮ ਵਾਤਾਵਰਣ ਦੇ ਹਿੱਤ ਨੂੰ ਧਿਆਨ ’ਚ ਰੱਖ ਕੇ ਚੁੱਕਿਆ ਗਿਆ ਹੈ। ਤਾਂ ਜੋ ਹਰ ਸਾਲ ਹੋਣ ਵਾਲੇ ਈ-ਵੇਸਟ ਨੂੰ ਘੱਟ ਕੀਤਾ ਜਾ ਸਕੇ। ਇਸ ਤੋਂ ਇਲਾਵਾ ਚਾਰਜਰ ਨਾ ਦੇਣ ਦੇ ਚਲਦੇ ਰਿਟੇਲ ਬਾਕਸ ਵੀ ਛੋਟਾ ਹੋਇਆ ਹੈ ਜਿਸ ਨਾਲ ਵਾਤਾਵਰਣ ਨੂੰ ਫਾਇਦਾ ਹੋਵੇਗਾ। 


Rakesh

Content Editor

Related News