ਸੈਮਸੰਗ ਨੇ ਲਾਂਚ ਕੀਤੀ 10.1 ਇੰਚ ਗਲੈਕਸੀ ਟੈਬ

Wednesday, May 11, 2016 - 02:30 PM (IST)

ਸੈਮਸੰਗ ਨੇ ਲਾਂਚ ਕੀਤੀ 10.1 ਇੰਚ ਗਲੈਕਸੀ ਟੈਬ

ਜਲੰਧਰ— ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਗਲੈਕਸੀ ਟੈਬ ਏ 10.1 (2016) ਨੂੰ ਜਰਮਨੀ ਸਮੇਤ ਹੋਰ ਯੂਰਪੀ ਦੇਸ਼ਾਂ ''ਚ ਲਾਂਚ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਸ ਨਵੇਂ ਟੈਬਲੇਟ ਨੂੰ ਕੰਪਨੀ ਦੀ ਨੀਦਰਲੈਂਡ ਵੈੱਬਸਾਈਟ ''ਤੇ ਵੀ ਲਿਸਟਿਡ ਕੀਤਾ ਗਿਆ ਹੈ। 
ਸੈਮਸੰਗ ਦੇ ਇਸ ਗਲੈਕਸੀ ਟੈਬ ਏ 10.1 ਵਾਈ-ਫਾਈ ਦੀ ਕੀਮਤ 289 ਯੂਰੋ (ਕਰੀਬ 22,000 ਰੁਪਏ) ਰੱਖੀ ਹੈ ਅਤੇ ਇਸ ਦਾ ਐੱਲ.ਟੀ.ਈ. ਵੇਰੀਅੰਟ 349 ਯੂਰੋ (ਕਰੀਬ 26,500 ਰੁਪਏ) ''ਚ ਮਿਲੇਗਾ। ਗਲੈਕਸੀ ਟੈਬ ਏ 10.1 ਦੇ ਐੱਲ.ਟੀ.ਈ. ਅਤੇ ਵਾਈ-ਫਾਈ ਵੇਰੀਅੰਟ ''ਚ ਸਿਰਫ ਇਕ ਅੰਤਰ ਹੈ, ਐੱਲ.ਟੀ.ਈ. ਵੇਰੀਅੰਟ ਸਿਮ ਕਾਰਡ ਸਲਾਟ ਦੇ ਨਾਲ ਆਉਂਦਾ ਹੈ ਅਤੇ ਇਹ 4ਜੀ ਨੈੱਟਵਰਕ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਦੋਵੇਂ ਮਾਡਲਾਂ ਦੇ ਬਾਕੀ ਸਪੈਸੀਫਿਕੇਸ਼ੰਸ ਬਿਲਬੁਕ ਇਕੋਂ ਜਿਹੇ ਹੀ ਹਨ। 
ਗਲੈਕਸੀ ਟੈਬ ਏ 10.1 (2016) ''ਚ 10.1 ਇੰਚ ਦੀ ਡਬਲਯੂ.ਕਿਊ.ਐਕਸ.ਜੀ.ਏ. (1920x1200) ਟੀ.ਐੱਫ.ਟੀ. ਡਿਸਪਲੇ ਅਤੇ 1.6 ਗੀਗਾਹਰਟਜ਼ ਆਕਟਾ-ਕੋਰ ਐਕਸੀਨਾਸ ਪ੍ਰੋਸੈਸਰ ਸ਼ਾਮਲ ਹੈ। 2ਜੀ.ਬੀ. ਰੈਮ ਦੇ ਨਾਲ ਇਸ ਸਮਾਰਟਫੋਨ ''ਚ 16ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 200 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ''ਤੇ ਆਧਾਰਿਤ ਇਸ ਸਮਾਰਟਫੋਨ ''ਚ ਐੱਫ/1.9 ਅਪਰਚਰ ਵਾਲਾ 8 ਮੈਗਾਪਿਕਸਲ ਦਾ ਰਿਅਰ ਆਟੋਫੋਕਸ ਕੈਮਰਾ ਅਤੇ ਫਰੰਟ ''ਚ 2 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। 
ਇਸ ਟੈਬਲੇਟ ਨੂੰ ਪਾਵਰ ਦੇਣ ਲਈ 7300 ਐੱਮ.ਏ.ਐੱਚ. ਜੀ ਬੈਟਰੀ ਦਿੱਤੀ ਗਈ ਹੈ। ਇਸ ਵਿਚ ਵਾਈ-ਫਾਈ 802.11 ਏ/ਬੀ/ਜੀ/ਐੱਨ/ਏ.ਸੀ., ਬਲੂਟੁਥ 4.2, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਕੁਨੈਕਟੀਵਿਟੀ ਫੀਚਰ ਮੌਜੂਦ ਹਨ। ਫਿਲਹਾਲ ਇਸ ਦੇ ਭਾਰਤ ''ਚ ਲਾਂਚ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।


Related News