ਸੈਮਸੰਗ ਨੇ ਲਾਂਚ ਕੀਤਾ Galaxy Note 7

Wednesday, Aug 03, 2016 - 12:08 PM (IST)

ਸੈਮਸੰਗ ਨੇ ਲਾਂਚ ਕੀਤਾ Galaxy Note 7

ਜਲੰਧਰ - ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਭਾਰਤ ''ਚ ਫਲੈਗਸ਼ਿਪ ਹੈਂਡਸੈੱਟ ਗਲੈਕਸੀ ਨੋਟ 7 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਫਿਲਹਾਲ ਹੈਂਡਸੈੱਟ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਇਹ ਸਮਾਰਟਫੋਨ ਬਲੂ, ਗੋਲਡ ਪਲੈਟੀਨਮ, ਸਿਲਵਰ ਟਾਇਟੇਨਿਅਮ ਅਤੇ ਬਲੈਕ ਆਨਿਕਸ ਕਲਰ ਵੇਰਿਅੰਟ 19 ਅਗਸਤ ਤੋਂ ਉਪਲੱਬਧ ਕਰਾਇਆ ਜਾਵੇਗਾ। ਇਸ ਸਮਾਰਟਫੋਨ ਦੀ ਸਭਤੋਂ ਅਹਿਮ ਖਾਸਿਅਤ Iris ਸਕੈਨਰ ਹੈ , ਜੋ ਇੰਫਰਾਰੈੱਡ ਸੈਂਸਰ ਦੀ ਮਦਦ ਨਾਲ ਰਜਿਸਟਰ ਯੂਜ਼ਰ ਆਈ ਪੈਟਨ ਨੂੰ ਡਿਟੈਕਟ ਕਰ ਕੇ ਫੋਨ ਨੂੰ ਅਨਲਾਕ ਕਰੇਗਾ। ਸੈਮਸੰਗ ਗਲੈਕਸੀ ਨੋਟ7 ਨੂੰ iP68 ਸਰਟੀਫਿਕੇਸ਼ਨ ਦੇ ਤਹਿਤ ਬਣਾਇਆ ਗਿਆ ਹੈ ਮਤਲਬ ਇਹ ਡਸਟ ਅਤੇ ਵਾਟਰ ਰੇਸਿਸਟੈਂਟ ਹੈ।

Galaxy Note 7 ਦੇ ਫੀਚਰਸ -

ਡਿਸਪਲੇ 2560x1440 ਪਿਕਸਲਸ 5.7 ਇੰਚ ਦੀ QHD, ਡੂਅਲ ਐੱਜ਼ ਸੁਪਰ ਐਮੋਲਡ
ਪਿਕਸਲ ਡੇਨਸਿਟੀ 518 ਪੀ. ਪੀ. ਆਈ
ਪ੍ਰੋਟੈਕਸ਼ਨ ਕਾਰਨਿੰਗ ਗੋਰਿੱਲਾ ਗਲਾਸ 5
ਪ੍ਰੋਸੈਸਰ 64-ਬਿਟ 14ਐੱਨ. ਐੱਮ ਆਕਟਾ-ਕੋਰ 2. 3 ਗੀਗਾਹਰਟਜ਼ ਕਵਾਡ +1.6 ਗੀਗਾਹਰਟਜ਼ ਕਵਾਡ
ਓ . ਐੱਸ ਐਂਡ੍ਰਾਇਡ 6.0.1 ਮਾਰਸ਼ਮੈਲੋ
ਰੈਮ 4ਜੀ.ਬੀ
ਇਨ-ਬਿਲਟ ਸਟੋਰੇਜ 64 ਜੀ.ਬੀ
ਕਾਰਡ ਸਪੋਰਟ ਅਪ-ਟੂ 256GB
ਕੈਮਰਾ OIS (ਆਪਟੀਕਲ ਇਮੇਜ਼ ਸਟੇਬੀਲਾਇਜੇਸ਼ਨ) ਨਾਲ ਲੈਸ ਡੂਅਲ ਪਿਕਸਲ 12 MP ਦਾ ਰਿਅਰ ਕੈਮਰਾ, 5 MP ਫ੍ਰੰਟ
ਬੈਟਰੀ 2300mAh
ਨੈੱਟਵਰਕ 4G
ਸਾਇਜ਼ 153.5x73. 9x7.9
ਭਾਰ 169 ਗਰਾਮ
ਸੈਂਸਰ ਫਿੰਗਰਪ੍ਰਿੰਟ, ਬੈਰੋਮੀਟਰ, ਜਾਇਰੋ, ਜਯੋਮੈਗਨੈਟਿਕ, ਹਾਲ , ਐੱਚ. ਆਰ, ਆਇਰਿਸ, ਪ੍ਰਾਕਸਿਮਿਟੀ ਅਤੇ ਆਰ. ਜੀ. ਬੀ ਲਾਇਟ
ਹੋਰ ਫੀਚਰਸ ਵਾਈ-ਫਾਈ 802.11 ਏ/ਬੀ/ਜੀ/ਐੱਨ /ਏ. ਸੀ, ਬਲੂਟੁੱਥ ਵੀ 4.2, ਯੂ. ਐੱਸ. ਬੀ ਟਾਈਪ-ਸੀ, ਐੱਨ. ਐੱਫ. ਸੀ ਅਤੇ ਜੀ. ਪੀ. ਐੱਸ
 

Related News