31 ਅਗਸਤ ਨੂੰ ਲਾਂਚ ਹੋਵੇਗੀ ਸੈਮਸੰਗ ਦੀ ਡਿਵਾਇਸ

Tuesday, Aug 16, 2016 - 04:22 PM (IST)

31 ਅਗਸਤ ਨੂੰ ਲਾਂਚ ਹੋਵੇਗੀ ਸੈਮਸੰਗ ਦੀ ਡਿਵਾਇਸ

ਜਲੰਧਰ- ਸੈਮਸੰਗ ਨੇ ਆਪਣੇ ਗਿਅਰ S3 ਦੇ ਸਮਾਰਟਵਾਚ ਦੀ ਲਾਂਚ ਕਰਨ ਦਾ ਐਲਾਨ ਕੀਤਾ ਹੈ, ਇਸ ਨੂੰ 31 ਅਗਸਤ ਨੂੰ ਬਰਲਿਨ ''ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਲਈ ਕੰਪਨੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਕ ਪੋਸਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ

 

ਇਹ ਸਮਾਰਟਵਾਚ ਰੋਟਰੀ ਬੇਜ਼ੇਲ ਦੇ ਨਾਲ ਆਵੇਗੀ ਅਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਇਹ Tizen OS ''ਤੇ ਚੱਲਣ ਵਾਲੀ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ''ਚ ਕੁੱਝ ਨਵੇਂ ਅਤੇ ਐਡਵਾਂਸ ਫੀਚਰਸ ਹੋਣ ਵਾਲੇ ਹਨ। ਇਸ ''ਚ ਸੈਮਸੰਗ ਪੇਅ ਵੀ ਕੰਮ ਕਰੇਗਾ।

 

ਇਸ ਦੇ ਨਾਲ ਨਾਲ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਦੋ ਵੇਰਿਅੰਟਸ ''ਚ ਲਾਂਚ ਕੀਤਾ ਜਾ ਸਕਦਾ ਹੈ। ਇਕ ਰੇਗੂਲਰ ਅਤੇ ਇਕ ਲਿਮਟਿਡ ਐਡੀਸ਼ਨ ਸਮਾਰਟਵਾਚ ਹੋਵੇਗੀ। ਸੈਮਸੰਗ ਗਿਅਰ ਦਾ ਪਿੱਛਲਾ ਵਰਜ਼ਨ ਗਿਅਰ S2 ਭਾਰਤ ''ਚ 23,500 ਰੁਪਏ ''ਚ ਉਪਲੱਬਧ ਹੈ, ਪਰ S3 ਦੇ ਲਾਂਚ ਨੂੰ ਵੇਖਦੇ ਹੋਏ ਇਸ ਦੀ ਕੀਮਤ ''ਚ ਕਮੀ ਕੀਤੀ ਜਾ ਸਕਦੀ ਹੈ। ਜੇਕਰ ਇਹ ਸਮਾਰਟਵਾਚ ਜਲਦ ਹੀ ਲਾਂਚ ਕੀਤੀ ਜਾਂਦੀ ਹੈ ਤਾਂ ਇਹ ਮੋਟੋ ਦੀ 360 2nd zen ਨਾਲ ਕੜੀ ਟੱਕਰ ਲਵੇਂਗੀ ਇਸ ਦੀ ਕੀਮਤ ਫਲਿੱਪਕਾਰਟ ''ਤੇ 18,999 ਰੁਪਏ ਹੈ।


Related News