ਸੈਮਸੰਗ ਗਿਅਰ ਫਿੱਟ 2 ਪ੍ਰੋ ਕਲਰ ਸਕ੍ਰੀਨ ਵਾਲਾ ਕੰਪਲੀਟ ਫਿੱਟਨੈੱਸ ਟ੍ਰੈਕਰ
Sunday, Dec 31, 2017 - 12:44 PM (IST)
ਜਲੰਧਰ- ਸਪੈਸੀਫਿਕੇਸ਼ਨ : 1.5 ਇੰਚ ਕਰਵਡ ਐਮੋਲੇਡ, ਹਾਰਟ ਰੇਟ ਮਾਨੀਟਰ, ਜੀ. ਪੀ. ਐੱਸ, ਵਾਟਰ ਪਰੂਫ਼, ਟਾਇਜਨ ਓ. ਐੱਸ
ਸੈਮਸੰਗ ਨੇ ਕੁਝ ਮਹੀਨੇ ਪਹਿਲਾਂ (ਆਈ.ਐੈੱਫ. ਏ 2017) ਇਸ ਫਿੱਟਨੈੱਸ ਟਰੈਕਰ ਦਾ ਐਲਾਨ ਕੀਤਾ ਸੀ। ਕੰਪਨੀ ਨੇ ਗਿਅਰ ਫਿਟ 2 ਦੇ ਮੁਕਾਬਲੇ ਨਵੇਂ ਗਿਅਰ ਫਿਟ 2 ਪ੍ਰੋ 'ਚ ਥੋੜ੍ਹੇ ਹੀ ਬਦਲਾਵ ਕੀਤੇ ਹਨ, ਪਰ ਇਹ ਬਦਲਾਣ ਕਾਫੀ ਕੰਮ ਦੇ ਹਨ। ਗਿਅਰ ਫਿੱਟ 2 ਪ੍ਰੋ ਪਾਣੀ ਦੇ 50 ਮੀਟਰ ਤੱਕ ਅਸਾਨੀ ਨਾਲ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਇਕ ਵੱਖ ਸਵਿਮ ਟਰੈਕਿੰਗ ਮੋਡ ਵੀ ਹੈ। ਸਵਿਮ ਮੋੜ ਨੂੰ ਆਨ ਕਰਦੇ ਸਮੇਂ ਇਹ ਟਰੈਕਰ ਸਵੀਮਿੰਗ ਦੇ ਦੌਰਾਨ ਵੀ ਹਾਰਟ ਰੇਟ ਨੂੰ ਟ੍ਰੈਕ ਕਰ ਸਕਦਾ ਹੈ। ਜ਼ਿਆਦਾਤਰ ਫਿੱਟਨੈੱਸ ਟਰੈਕਰ 'ਚ ਤੁਹਾਨੂੰ ਇਹ ਸਹੂਲਤ ਨਹੀਂ ਮਿਲੇਗੀ। ਟਰੈਕਰ 'ਚ ਜੀ. ਪੀ. ਐੱਸ ਪਹਿਲਾਂ ਤੋਂ ਉੁਪਲੱਬਧ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਵਾਕ/ਰਨ ਨੂੰ ਟ੍ਰੈਕ ਕਰਨ ਲਈ ਫੋਨ ਨੂੰ ਆਪਣੇ ਨਾਲ ਲੰਬੇ ਸਮੇਂ ਤੱਕ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ।
ਗਿਅਰ ਫਿੱਟ 2 ਪ੍ਰੋ ਦੇ ਡਿਜ਼ਾਇਨ ਦੀ ਗੱਲ ਕੀਤੀ ਜਾਵੇ ਤਾਂ ਇਹ ਅਜੇ ਤੱਕ ਮਾਰਕੀਟ 'ਚ ਉਪਲੱਬਧ ਬੈਸਟ ਡਿਜ਼ਾਇਨ ਫਿੱਟਨੈੱਸ ਬੈਂਡਸ 'ਚੋਂ ਇੱਕ ਹੈ। ਕਰਵਡ 1.5 ਇੰਚ ਦੀ ਐਮੋਲੇਡ ਟੱਚ-ਸਕ੍ਰੀਨ ਵਾਲਾ ਇਹ ਬੈਂਡ ਦੇਖਣ 'ਚ ਦੂਜੇ ਬੈਂਡਸ ਨਾਲ ਵੱਖ ਦਿਸਦਾ ਹੈ। ਗਿਅਰ ਫਿੱਟ 2 ਪ੍ਰੋ ਦਾ ਇੰਟਰਫੇਸ ਟਾਇਜਨ ਬੇਸਡ ਹੈ। ਬੈਂਡ ਦੇ ਰਾਈਟ ਸਾਈਡ 'ਤੇ ਦੋ ਬਟਨ ਹਨ। ਟਾਪ 'ਤੇ ਬੈਕ ਬਟਨ ਹੈ ਜਦ ਕਿ ਲੋਵਰ ਸਾਈਡ 'ਤੇ ਮੈਨੀਊ ਦਾ ਬਟਨ ਦਿੱਤਾ ਗਿਆ ਹੈ। ਗਿਅਰ ਫਿੱਟ 2 ਪ੍ਰੋ ਦਾ ਪੂਰਾ ਡਾਟਾ ਤੁਸੀਂ ਗਿਅਰ ਐਪ (ਆਈ. ਓ. ਐੈੱਸ ਅਤੇ ਐਂਡ੍ਰਾਇਡ) 'ਤੇ ਅਸਾਨੀ ਨਾਲ ਸਿੰਕ ਕਰ ਸਕਦੇ ਹੋ। ਉਥੇ ਹੀ ਤੁਸੀਂ ਐਪ ਨਾਲ ਹੀ ਨੋਟੀਫਿਕੇਸ਼ਨ, ਫਾਇੰਡ ਮਾਏ ਗਿਅਰ ਅਤੇ ਐਪ ਲੇ-ਆਊਟ ਦੇ ਫੀਚਰ ਨੂੰ ਮੈਨੇਜ ਕਰ ਸਕਦੇ ਹੋ।
ਇਕ ਆਮ ਫਿੱਟਨੈੱਸ ਟਰੈਕਰ ਦੀ ਤਰ੍ਹਾਂ ਸਲੀਪ, ਹਾਰਟ ਰੇਟ ਵਰਗੀ ਕਈ ਐਕਟੀਵਿਟੀ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਟ੍ਰੈਕ ਕਰ ਸਕਦੇ ਹਨ। ਟਰੈਕਰ ਦੀ ਸਕ੍ਰੀਨ 'ਤੇ ਤੁਹਾਨੂੰ ਫੋਨ ਦੇ ਨੋਟੀਫਿਕੇਸ਼ਨ ਅਤੇ ਇਨਕਮਿੰਗ ਕਾਲ ਦੀ ਜਾਣਕਾਰੀ ਵੀ ਮਿਲ ਜਾਵੇਗੀ। ਟਰੈਕਰ ਦਾ ਮੈਗਨੇਟਿਕ ਚਾਰਜਿੰਗ ਕਰੇਡਲ ਬਹੁਤ ਚੰਗਾ ਹੈ। ਇਸ ਦੀ ਮਦਦ ਨਾਲ ਇਹ ਬੈਂਡ ਨੂੰ ਅਸਾਨੀ ਨਾਲ ਚਾਰਜ ਕਰ ਦਿੰਦਾ ਹੈ। ਰੋਜ਼ਾਨਾ ਇਸਤੇਮਾਲ 'ਚ ਇਕ ਵਾਰ ਟਰੈਕਰ ਨੂੰ ਫੁੱਲ ਚਾਰਜ ਕਰਨ 'ਤੇ ਤੁਹਾਨੂੰ ਤਿੰਨ ਦਿਨ ਦੀ ਬੈਟਰੀ ਲਾਈਫ ਮਿਲ ਜਾਵੇਗਾ। ਦੂਜੀ ਸਮਾਰਟਵਾਚ 'ਚ ਵੀ ਅਮੂਮਨ ਅਜਿਹੀ ਹੀ ਬੈਟਰੀ ਲਾਈਫ ਮਿਲਦੀ ਹੈ।
ਇਸ ਬੈਂਡ ਦੀ ਕੀਮਤ 14,000 ਰੁਪਏ ਹੈ। ਹਾਲਾਂਕਿ ਇਸ 'ਚ ਤੁਹਾਨੂੰ ਕੰਪਨੀ ਕਲਰ ਡਿਸਪਲੇਅ ਵੀ ਦੇ ਰਹੀ ਹੈ। ਗਿਅਰ ਫਿੱਟ 2 ਪ੍ਰੋ ਦੀ ਕੀਮਤ ਦੇ ਮੁਕਾਬਲੇ ਮਾਰਕੀਟ 'ਚ ਫਿੱਟਬਿੱਟ ਚਾਰਜ 2 ਅਤੇ ਅਲਟਰਾ ਐੱਚ. ਆਰ ਸਸਤਾ ਕੀਮਤ 'ਚ ਬਿਲਕੁੱਲ ਅਜਿਹੇ ਫੀਚਰ ਵਾਲੇ ਫਿੱਟਨੈੱਸ ਟਰੈਕਰ ਉਪਲੱਬਧ ਕਰਵਾ ਰਹੀ ਹੈ।
