ਸੈਮਸੰਗ ਦੇ Galaxy View 2 ਟੈਬਲੇਟ ਦੀ ਤਸਵੀਰ ਲੀਕ, ਜਲਦੀ ਹੋ ਸਕਦੈ ਲਾਂਚ

04/23/2019 1:10:29 PM

ਗੈਜੇਟ ਡੈਸਕ– ਸੈਮਸੰਗ ਨੇ ਸਾਲ 2015 ’ਚ ਆਪਣਾ Galaxy View ਟੈਬਲੇਟ ਲਾਂਚ ਕੀਤਾ ਸੀ। ਕੰਪਨੀ ਹੁਣ ਇਸੇ ਦਾ ਅਪਗ੍ਰੇਡਿਡ ਵੇਰੀਐਂਟ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਸੈਮਸੰਗ ਦੇ ਇਸ ਨਵੇਂ ਟੈਬਲੇਟ Galaxy View 2 ਨੂੰ ਬਲੂਟੁੱਥ SIF ਅਤੇ WiFi Alliance ਨੇ ਸਤੰਬਰ 2018 ’ਚ ਸਰਟੀਫਾਈ ਕਰ ਦਿੱਤਾ ਸੀ। ਸਰਟੀਫਿਕੇਸ਼ਨ ਤੋਂ ਬਾਅਦ ਹੀ ਇਸ ਦੇ ਲਾਂਚ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕੰਪਨੀ ਵਲੋਂ ਅਜੇ ਇਸ ਦੇ ਲਾਂਚ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। 

ਹਾਲਾਂਕਿ ਗਲੈਕਸੀ ਵਿਊ 2 ਦੇ ਲਾਂਚ ’ਚ ਅਜੇ ਸਮਾਂ ਹੈ ਪਰ ਇਸ ਟੈਬਲੇਟ ਦੇ ਪ੍ਰੈੱਸ ਰੈਂਡਰ ਆਨਲਾਈਨ ਲੀਕ ਹੋ ਗਏ ਹਨ। ਲੀਕ ਹੋਈਆਂ ਤਸਵੀਰਾਂ ’ਚ ਸੈਮਸੰਗ ਦੇ ਇਸ ਨਵੇਂ ਟੈਬਲੇਟ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਪਿਛਲੇ ਵੇਰੀਐਂਟ ਨਾਲੋਂ ਕਈ ਮਾਮਲਿਆਂ ’ਚ ਅਲੱਗ ਹੋ ਸਕਦਾ ਹੈ। ਪਿਛਲਾ ਗਲੈਕਸੀ ਵਿਊ 18.4 ਇੰਚ ਦੀ ਸਕਰੀਨ ਦੇ ਨਾਲ ਆਉਂਦਾ ਸੀ ਪਰ ਨਵੇਂ ਗਲੈਕਸੀ ਵਿਊ ’ਚ 17.5 ਇੰਚ ਦੀ ਹੀ ਡਿਸਪਲੇਅ ਦਿੱਤੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਾ ਸਕਰੀਨ ਰੈਜ਼ੋਲਿਊਸ਼ਨ 1080 ਪਿਕਸਲ ਹੋ ਸਕਦਾ ਹੈ। 

PunjabKesari

ਇਹ ਟੈਬਲੇਟ ਨਵੇਂ ਹਿੰਜ ਸਟੈਂਡ ਦੇ ਨਾਲ ਆਏਗਾ ਜਿਸ ਨਾਲ ਇਸ ਨੂੰ 360 ਡਿਗਰੀ ਦੇ ਐਂਗਲ ’ਤੇ ਰੱਖਿਆ ਜਾ ਸਕੇਗਾ। ਗਲੈਕਸੀ ਵਿਊ 2 ਦੇ ਡਿਜ਼ਾਈਨ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਵਿਚ ਟਾਈਪਿੰਗ ਕਰਨਾ ਕਾਫੀ ਆਸਾਨ ਹੋਵੇਗਾ। ਟੈਬਲੇਟ ਨੂੰ ਸਟੈਂਡਿੰਗ ਪੋਜਿਸ਼ਨ ’ਤੇ ਰੱਖ ਕੇ ਇਸ ਵਿਚ ਆਰਾਮ ਨਾਲ ਵੀਡੀਓ ਦੇਖੀ ਜਾ ਸਕਦੀ ਹੈ। 

ਪੁਰਾਣੇ ਗਲੈਕਸੀ ਵਿਊ ’ਚ ਇਕ ਇੰਟੀਗ੍ਰੇਡਿਟ ਹੈਂਡਲ ਦਿੱਤਾ ਗਿਆ ਸੀ ਜੋ ਨਵੇਂ ਗਲੈਕਸੀ ਵਿਊ ਤੋਂ ਹਟਾ ਦਿੱਤਾ ਗਿਆ ਹੈ। ਹੈਂਡਲ ਦੀ ਥਾਂ ਗਲੈਕਸੀ ਵਿਊ 2 ਟੈਬਲੇਟ ਦੇ ਸਟੈਂਡ ’ਚ ਇਕ ਸਰਕੁਲਰ ਹੋਲ ਦਿੱਤਾ ਗਿਆ ਹੈ ਜਿਸ ਨਾਲ ਇਸ ਨੂੰ ਹੋਲਡ ਕਰਨਾ ਕਾਫੀ ਕੰਫਰਟੇਬਲ ਹੋਵੇਗਾ। ਫੀਚਰਜ਼ ਦੀ ਗੱਲ ਕਰੀਏ ਤਾਂ ਗਲੈਕਸੀ ਵਿਊ 2 3 ਜੀ.ਬੀ. ਰੈਮ ਅਤੇ ਸੈਮਸੰਗ ਦੇ Exynos 7885 ਚਿਪਸੈੱਟ ਦੇ ਨਾਲ ਆਏਗਾ। 


Related News