ਸੈਮਸੰਗ ਜਲਦ ਲਾਂਚ ਕਰੇਗੀ ਹੁਣ ਤਕ ਦੀ ਸਭ ਤੋਂ ਵੱਡੀ ਸਕਰੀਨ ਵਾਲਾ ਟੈਬਲੇਟ
Monday, Sep 20, 2021 - 12:16 PM (IST)
ਗੈਜੇਟ ਡੈਸਕ– ਦੱਖਣ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ ਸੈਮਸੰਗ ਇਨ੍ਹੀ ਦਿਨੀਂ ਆਪਣੇ ਨਵੇਂ ਟੈਬਲੇਟ ’ਤੇ ਕੰਮ ਕਰ ਰਹੀ ਹੈ। ਰਿਪੋਰਟ ਮੁਤਾਬਕ, ਕੰਪਨੀ Galaxy Tab S8 Ultra ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਟਿਪਸਟਰ ਆਈਸ ਯੂਨੀਵਰਸ ਮੁਤਾਬਕ, ਇਹ ਟੈਬਲੇਟ 120 ਹਰਟਜ਼ ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ ਅਤੇ ਇਸ ਵਿਚ ਵੱਡੀ 14.6 ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਮਿਲੇਗੀ, ਉਥੇ ਹੀ GSMArena ਦੀ ਰਿਪੋਰਟ ਮੁਤਾਬਕ, ਇਹ ਡਿਸਪਲੇਅ 2,960 x 1,848 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਏਗੀ।
ਇਸ ਟੈਬਲੇਟ ’ਚ 11,500mAh ਦੀ ਬੈਟਰੀ ਮਿਲੇਗੀ ਜੋ ਕਿ 45 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਹ ਐਂਡਰਾਇਡ 12 ’ਤੇ ਆਧਾਰਿਤ OneUI 4.0 ’ਤੇ ਕੰਮ ਕਰੇਗੀ। ਇਸ ਵਿਚ ਡਿਊਲ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਜਨਵਰੀ ਜਾਂ ਫਰਵਰੀ 2022 ’ਚ ਲਾਂਚ ਕਰ ਸਕਦੀ ਹੈ।