MWC 2018 ਤੋਂ ਪਹਿਲਾਂ ਹੀ ਪੇਸ਼ ਕੀਤਾ ਜਾ ਸਕਦੈ ਸੈਮਸੰਗ Galaxy S9

Wednesday, Nov 15, 2017 - 11:47 AM (IST)

ਜਲੰਧਰ- ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਸੈਮਸੰਗ 2018 'ਚ ਆਪਣੇ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨ ਸੈਮਸੰਗ ਗਲੈਕਸੀ ਐੱਸ 9 ਨੂੰ ਪੇਸ਼ ਕਰਨ ਵਾਲੀ ਹੈ। ਹਾਲਾਂਕਿ ਅਜੇ ਇਸ ਬਾਰੇ ਜਾਣਕਾਰੀ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਈ ਹੈ ਕਿ ਅਖਿਰ ਇਸ ਸਮਾਰਟਫੋਨ 'ਚ ਕਿਹੜੇ ਸਪੈਸੀਫਿਕੇਸ਼ਨ ਹੋਣ ਵਾਲੇ ਹਨ। ਇਸ ਸਮਾਰਟਫੋਨ ਨੂੰ ਲੈ ਕੇ ਹੁਣ ਤੋਂ ਹੀ ਕਾਫੀ ਅਫਵਾਹਾਂ ਆਉਣੀ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਅਜਿਹੇ ਕਈ ਸਵਾਲ ਹਨ ਜੋ ਅਜੇ ਵੀ ਬਾਕੀ ਹਨ, ਜਿਵੇਂ ਜਿਸ ਦਿਨ ਇਹ ਸਮਾਰਟਫੋਨ ਪੇਸ਼ ਕੀਤਾ ਜਾਵੇਗਾ ਕੀ ਉਸੇ ਸਮੇਂ ਇਸ ਨੂੰ ਰਿਟੇਲ ਸਟੋਰਸ 'ਤੇ ਉਪਲੱਬਧ ਕਰਵਾ ਦਿੱਤਾ ਜਾਵੇਗਾ, ਇਸ ਤੋਂ ਇਲਾਵਾ ਇਸ ਦੀ ਕੀਮਤ ਕੀ ਹੋਵੋਗੀ? ਅਜਿਹੇ ਬਹੁਤ ਸਾਰੇ ਸਵਾਲ ਸਾਹਮਣੇ ਖੜ੍ਹੇ ਹਨ ਜਿਨ੍ਹਾਂ ਦਾ ਜਵਾਬ ਮਿਲਣਾ ਅਜੇ ਵੀ ਬਾਕੀ ਹੈ। ਹਾਲਾਂਕਿ ਅਜਿਹਾ ਕਿਹਾ ਜਾ ਰਿਹਾ ਸੀ ਕਿ ਸਮਾਰਟਫੋਨ ਐੱਮ.ਡਬਲਯੂ.ਸੀ. 2018 'ਚ ਪੇਸ਼ ਕੀਤਾ ਜਾ ਸਕਦਾ ਹੈ ਪਰ ਹੁਣ ਅਜਿਹਾ ਸਾਹਮਣੇ ਆ ਰਿਹਾ ਹੈ ਕਿ ਸਮਾਰਟਫੋਨ ਨੂੰ ਇਸ ਤੋਂ ਪਹਿਲਾਂ ਹੀ ਪੇਸ਼ ਕੀਤਾ ਜਾ ਸਕਦਾ ਹੈ। 
ਜੇਕਰ ਇਹ ਰਿਪੋਰਟ ਸਹੀ ਸਾਬਿਤ ਹੁੰਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੈਮਸੰਗ ਗਲੈਕਸੀ ਐੱਸ 9 ਸਮਾਰਟਫੋਨ ਉਸ ਸਮੇਂ ਬਾਜ਼ਾਰ 'ਚ ਵਿਕਰੀ ਲਈ ਉਪਲੱਬਧ ਹੋ ਜਾਵੇਗਾ ਜਦੋਂ ਐੱਮ.ਡਬਲਯੂ.ਸੀ. 2018 ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਾਰਚ ਦੇ ਖਤਮ ਹੋਣ ਤੋਂ ਪਹਿਲਾਂ ਹੀ ਇਸ ਨੂੰ ਦੁਨੀਆ ਭਰ 'ਚ ਉਪਲੱਬਧ ਕਰਵਾ ਦਿੱਤਾ ਜਾਵੇਗਾ।


Related News