29 ਮਾਰਚ ਨੂੰ Samsung Galaxy S8 ਸਮਾਰਟਫੋਨ ਹੋਵੇਗਾ ਲਾਂਚ

Monday, Feb 27, 2017 - 03:57 PM (IST)

ਜਲੰਧਰ- ਸੈਮਸੰਗ ਨੇ ਖੁਲਾਸਾ ਕਰ ਦਿੱਤਾ ਹੈ ਕਿ ਕੰਪਨੀ ਅਗਲੇ ਮਹੀਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਸੈਮਸੰਗ ਗਲੈਕਸੀ ਐੱਸ8 ਲਾਂਚ ਕਰੇਗੀ। ਸੈਮਸੰਗ ਨੇ ਐਤਵਾਰ ਨੂੰ ਹੋ ਰਹੇ ਬਾਰਸੀਲੋਨਾ ''ਚ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਗਲੈਕਸੀ ਅਨਪੈਕਡ 2017 ਦਾ ਆਯੋਜਨ 29 ਮਾਰਚ ਨੂੰ ਹੋਵੇਗਾ, ਜਿੱਥੇ ਕੰਪਨੀ ਆਪਣਾ ਅਗਲਾ ਫਲੈਗਸ਼ਿਪ ਗਲੈਕਸੀ ਐੱਸ 8 ਲਾਂਚ ਕਰੇਗੀ। ਇਸ ਤੋਂ ਪਹਿਲਾ ਆਈ ਰਿਪੋਰਟ ''ਚ ਸੰਕੇਤ ਮਿਲੇ ਸਨ ਕਿ ਇਸ ਸਮਾਰਟਫੋਨ ਦੀ ਵਿਕਰੀ 21 ਅਪ੍ਰੈਲ ਤੋਂ ਸ਼ੁਰੂ ਹੋਵੇਗੀ। 

ਲਾਂਚ ਈਵੈਂਟ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸੈਮਸੰਗ ਨੇ ਆਪਣੇ ਅਧਿਕਾਰਿਕ ਈਵੈਂਟ ''ਚ ਲਿਖਿਆ ਹੈ ਕਿ 29 ਮਾਰਚ ਨੂੰ ਸੈਮਸੰਗ ਇਲੈਕਟ੍ਰਾਨਿਕਸ ਅਪਣੇ ਨਵੇਂ ਗਲੈਕਸੀ ਸਮਾਰਟਫੋਨ ਨੂੰ ਪੇਸ਼ ਕਰੇਗੀ।  ਦਿੱਗਜ਼ ਦੱਖਣੀ ਕੋਰੀਆਈ ਕੰਪਨੀ ਨੇ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ 29 ਮਾਰਚ ਨੂੰ ਨਿਊ ਯਾਰਕ ''ਚ ਹੋਣ ਵਾਲਾ ਈਵੈਂਟ ਭਾਰਤੀ ਸਮੇਂ ਅਨੁਸਾਰ ਸਾਢੇ 9 ਵਜੇ ਸ਼ੁਰੂ ਹੋਵੇਗਾ। ਇਸ Îਇਨਵਾਈਟ ''ਚ ਅੱਗੇ ਕਿਹਾ ਗਿਆ ਹੈ ਕਿ ਗਲੈਕਸੀ ਸੀਰੀਜ਼ ਦੇ ਆਉਣ ਵਾਲੇ ਵੇਰਿਅੰਟ ਨਾਲ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ, ਪਿਛਲੇ ਕੁਝ ਸਾਲਾਂ ਤੋਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣੇ ਇਸ ਡਿਵਾਈਸ ਨੂੰ ਇਕ ਨਵਾਂ ਆਕਾਰ ਦਿੱਤਾ ਗਿਆ ਹੈ। ਕਈ ਸਾਰੇ ਲੀਕ ''ਚ ਸੈਮਸੰਗ ਗਲੈਕਸੀ ਐੱਸ 8 ਦੇ ਨਾਲ-ਨਾਲ ਗਲੈਕਸੀ ਐੱਸ 8+ ਦੇ ਬਾਰੇ ''ਚ ਵੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ। 
ਹੁਣ ਤੱਕ ਲੀਕ ਦੇ ਆਧਾਰ ''ਤੇ ਮਿਲੀ ਜਾਣਕਾਰੀ ਦੇ ਮੁਤਾਬਕ ਕੰਪਨੀ ਵੱਲੋਂ ਗਲੈਕਸੀ ਐੱਸ 8 ਦੇ ਡਿਜ਼ਾਈਨ ਨੂੰ ਪੂਰੀ ਤਰ੍ਹਾਂ ਬਦਲਿਆ ਜਾਵੇਗਾ। ਇਸ ''ਚ ਅੱਗਲੇ ਪਾਸੇ ਹੋਮ ਬਟਨ ਨਹੀਂ ਹੋਵੇਗਾ। ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਫੋਨ ''ਚ ਸੈਮਸੰਗ ਦੇ ਨਵੇਂ ਏ. ਆਈ. ਅਸਿਸਟੈਂਟ ਵਿਕਸਵੀ ਲਈ ਇਕ ਵੱਖ ਬਟਨ ਹੋਵੇਗਾ, ਜੋ ਕਿ ਸਾਰੇ ਨੈਟਿਵ ਐਪ ਨਾਲ ਕੰਮ ਕਰੇਗਾ। ਸਪੈਸੀਫਿਕੇਸ਼ਨ  ਦੀ ਗੱਲ ਕਰੀਏ ਤਾਂ ਗਲੈਕਸੀ ਐੱਸ 8 ''ਚ ਲੇਟੈਸਟ ਕਵਾਲਕਮ ਸਨੈਪਡ੍ਰੈਗਨ 835 ਨਾਲ 4 ਜੀਬੀ ਜਾਂ 6 ਜੀਬੀ ਰੈਮ ਦਿੱਤੇ ਜਾਣ ਦੀ ਉਮੀਦ ਹੈ। ਇਸ ਹੈਂਡਸੈੱਟ ''ਚ 64 ਜੀਬੀ ਇਨਬਿਲਟ ਸਟੋਰੇਜ ਹੋਵੇਗੀ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਸੈਮਸੰਗ ਗਲੈਕਸੀ ਐੱਸ 8 ''ਚ 3250 ਐੱਮ. ਏ. ਐੱਚ. ਦੀ ਬੈਟਰੀ ਹੋ ਸਕਦੀ ਹੈ।

Related News