Samsung Galaxy S8 ਨੇ ਤੋੜੇ ਦੀਵਾਨਗੀ ਦੇ ਸਾਰੇ ਰਿਕਾਰਡ : ਰਿਪੋਰਟ
Tuesday, Apr 18, 2017 - 06:40 PM (IST)

ਜਲੰਧਰ- ਦੱਖਣ ਕੋਰੀਆ ਤੋਂ ਆਈ ਇਕ ਨਵੀਂ ਰਿਪੋਰਟ ''ਚ ਦਾਅਵਾ ਕੀਤਾ ਗਿਆ ਹੈ ਕਿ ਸੈਮਸੰਗ ਗਲੈਕਸੀ ਐੱਸ 8 ਦੇ ਪ੍ਰੀ-ਆਰਡਰ ਦੀ ਗਿਣਤੀ 10 ਲੱਖ ਤੋਂ ਪਾਰ ਹੋ ਗਈ ਹੈ। ਦਿ ਇਨਵੈਸਟਰ ਦੀ ਰਿਪੋਰਟ ਮੁਤਾਬਕ ਸੈਮਸੰਗ ਨੇ ਗਲੈਕਸੀ ਐੱਸ 8 ਨੇ 10 ਦਿਨਾਂ ''ਚ ਹੀ 10 ਲੱਖ ਪ੍ਰੀ-ਆਰਡਰ ਦੇ ਨਾਲ ਇਕ ਨਵਾਂ ਰਿਕਾਰਡ ਬਣਾ ਲਿਆ ਹੈ। ਦੱਖਣ ਕੋਰੀਆ ''ਚ 7 ਅਪ੍ਰੈਲ ਤੋਂ ਇਸ ਸਮਾਰਟਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋਈ ਸੀ।
ਇਸ ਰਿਪੋਰਟ ''ਚ ਸਥਾਨਕ ਟੈਲੀਕਾਮ ਕੈਰੀਅਲ ਤੋਂ ਇਕੱਠੇ ਕੀਤੇ ਗਏ ਇੰਡਸਟਰੀ ਡਾਟਾ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਦੇਸ਼ ''ਚ ਇਕ ਨਵੇਂ ਸਮਾਰਟਫੋਨ ਲਈ 10 ਲੱਖ ਪ੍ਰੀ-ਆਰਡਰ ਸਭ ਤੋਂ ਜ਼ਿਆਦਾ ਹੈ। ਇਸ ਰਿਪੋਰਟ ''ਚ ਅੱਗੇ ਕਿਹਾ ਗਿਆ ਹੈ ਕਿ ਕੰਪਨੀ ਦਾ ਟੀਚਾ ਸੈਮਸੰਗ ਗਲੈਕਸੀ ਐੱਸ 8 ਦੀਆਂ 6 ਕਰੋੜ ਯੂਨਿਟ ਵੇਚਣ ਦਾ ਹੈ ਜੋ ਕਿ ਗਲੈਕਸੀ ਐੱਸ 7 (5 ਕਰੋੜ 20 ਲੱਖ) ਲਈ ਕੀਤੀ ਗਈ ਉਮੀਦ ਤੋਂ ਜ਼ਿਆਦਾ ਹੈ।
10 ਲੱਖ ਪ੍ਰੀ-ਆਰਡਰ ਦਾ ਅੰਕੜਾ ਹੈਰਾਨ ਕਰਨ ਵਾਲੀ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਆਈ ਇਕ ਰਿਪੋਰਟ ''ਚ ਦਾਅਵਾ ਕੀਤਾ ਗਿਆ ਸੀ ਕਿ ਦੱਖਣ ਕੋਰੀਆ ''ਚ 7 ਦਿਨਾਂ ਦੇ ਅੰਦਰ ਗਲੈਕਸੀ ਐੱਸ 8 ਦੇ 7,20,000 ਯੂਨਿਟ ਬੁੱਕ ਹੋ ਚੁੱਕੇ ਹਨ। ਉਥੇ ਹੀ ਇਕ ਦੂਜੀ ਰਿਪੋਰਟ ''ਚ ਦੋ ਦਿਨਾਂ ''ਚ ਪ੍ਰੀ-ਬੁਕਿੰਗਦ ਦੀ ਗਿਣਤੀ 5,50,000 ਤੋਂ ਜ਼ਿਆਦਾ ਪਹੁੰਚਣ ਦਾ ਦਾਅਵਾ ਕੀਤਾ ਗਿਆ ਸੀ। ਦੱਖਣ ਕੋਰੀਆ ਤੋਂ ਇਲਾਵਾ ਸੈਮਸੰਗ ਦੇ ਗਲੈਕਸੀ ਐੱਸ 8 ਦੀ ਵਿਕਰੀ 21 ਅਪ੍ਰੈਲ ਤੋਂ ਅਮਰੀਕਾ ਅਤੇ ਕੈਨੇਡਾ ''ਚ ਸ਼ੁਰੂ ਹੋਵੇਗੀ।