ਸੈਮਸੰਗ Galaxy S8 Plus ਸਮਾਰਟਫੋਨ ਦੀ ਕੀਮਤ ''ਚ ਹੋਈ ਕਟੌਤੀ

10/16/2017 4:16:53 PM

ਜਲੰਧਰ-ਸੈਮਸੰਗ ਨੇ ਇਸ ਸਾਲ ਅਪ੍ਰੈਲ ਮਹੀਨੇ 'ਚ ਆਪਣੇ ਫਲੈਗਸ਼ਿਪ ਗੈਲੇਕਸੀ S8 ਗੈਲੇਕਸੀ S8 Plus ਸਮਾਰਟਫੋਨਜ਼ ਨੂੰ 57,900 ਰੁਪਏ ਅਤੇ 64,900 ਰੁਪਏ ਕੀਮਤ ਨਾਲ ਲਾਂਚ ਕੀਤਾ ਗਿਆ ਹੈ। ਫਿਰ ਕੁਝ ਮਹੀਨੇ ਬਾਅਦ ਕੰਪਨੀ ਨੇ ਗੈਲੇਕਸੀ S8 ਪਲੱਸ ਦੇ 6GB ਅਤੇ 128GB ਇੰਟਰਨਲ ਸਟੋਰੇਜ  ਵਾਲਾ ਨਵਾਂ ਵੇਰੀਐਂਟ 74,900 ਰੁਪਏ 'ਚ ਪੇਸ਼ ਕੀਤਾ ਸੀ। ਹੁਣ ਗੈਲੇਕਸੀ S8 Plus ਦੇ ਪਹਿਲੇ 4GB ਰੈਮ ਅਤੇ 64GB ਵੇਰੀਐਂਟ ਸਮਾਰਟਫੋਨ ਦੀ ਕੀਮਤ ਦੀ ਕਟੌਤੀ ਬਾਰੇ ਗੱਲ ਕੀਤੀ ਗਈ ਹੈ। ਰਿਪੋਰਟ ਅਨੁਸਾਰ ਸੈਮਸੰਗ ਗੈਲੇਕਸੀ S8 ਪਲੱਸ ਦੇ 64GB ਇੰਟਰਨਲ ਸਟੋਰੇਜ ਵਾਲਾ ਸਮਾਰਟਫੋਨ 58,900 ਰੁਪਏ 'ਚ ਵਿਕਰੀ ਲਈ ਉਪਲੱਬਧ ਹੈ। ਇਸ ਸਮਾਰਟਫੋਨ ਨੂੰ ਫਲਿੱਪਕਾਰਟ ਅਤੇ ਸੈਮਸੰਗ ਦੀ ਅਧਿਕਾਰਿਕ ਆਨਲਾਈਨ ਸਟੋਰਾਂ ਤੋਂ ਖਰੀਦਿਆਂ ਜਾ ਸਕਦਾ ਹੈ।

 

ਸਪੈਸੀਫਿਕੇਸ਼ਨ -

ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਬੇਜ਼ਲ ਲੈੱਸ ਡਿਜ਼ਾਈਨ ਨਾਲ ਮੌਜ਼ੂਦ ਹੈ। ਇਸ ਡਿਵਾਈਸ 'ਚ ਕੰਪਨੀ ਨੇ ਇਨਫਿਨਿਟੀ ਡਿਸਪਲੇਅ ਦਾ ਨਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਰਨਿੰਗ ਗੋਰਿਲਾ ਗਲਾਸ 5 ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 6.2 ਇੰਚ ਦੀ ਸਕਰੀਨ, ਡਾਨਿੰਗ ਕਵਾਡ HD ਪਲੱਸ ਅਤੇ ਰੈਜ਼ੋਲਿਊਸ਼ਨ 2960x1440 ਪਿਕਸਲ ਨਾਲ ਆਉਦਾ ਹੈ। ਇਸ ਤੋਂ ਇਲਾਵਾ ਲੇਟੈਸਟ 2.3GHz ਐਕਸੀਨਾਸ 8895 ਆਕਟਾ-ਕੋਰ ਪ੍ਰੋਸੈਸਰ , 4GB ਰੈਮ ਅਤੇ 64GB ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256GB ਤੱਕ ਵਧਾਇਆ ਜਾ ਸਕਦਾ ਹੈ।

ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ , ਡਿਊਲ ਪਿਕਸਲ ਤਕਨੀਕ , ਅਪਚਰ f/1.7 ਨਾਲ ਹੈ ਅਤੇ 8 ਮੈਗਾਪਿਕਸਲ ਦਾ ਸਮਾਰਟ ਆਟੋ-ਫੋਕਸ ਕੈਮਰਾ ਫ੍ਰੰਟ 'ਚ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਇਸ 'ਚ 3500mAh ਦੀ ਬੈਟਰੀ ਦਿੱਤੀ ਗਈ ਹੈ, ਜੋ ਫਾਸਟ ਚਾਰਜ਼ਿੰਗ ਵਾਇਰਲੈੱਸ ਅਤੇ ਵਾਇਰ ਦੋਵਾਂ ਨੂੰ ਸੁਪੋਟ ਕਰਦਾ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਗੈਲੇਕਸੀ S8 ਪਲੱਸ 'ਚ ਬਲੂਟੁੱਥ 5.0 , ਵਾਈ-ਫਾਈ , 802.11 a/b/g/n/ac , USB ਟਾਇਪ ਸੀ ਪੋਰਟ , GPS, GLONASS  ਅਤੇ 4G LTE ਦੀ ਸਹੂਲਤ ਦਿੱਤੀ ਗਈ ਹੈ। ਇਸ ਡਿਵਾਈਸ ਦਾ ਕੁੱਲ ਮਾਪ 159.5x73.4x8.1 ਅਤੇ 173 ਗ੍ਰਾਮ ਵਜ਼ਨ ਹੈ।


Related News