Bluetooth 5.0 ਟੈਕਨਾਲੋਜੀ ਨਾਲ ਆਉਣ ਵਾਲਾ ਪਹਿਲਾ ਫੋਨ ਹੈ ਸੈਮਸੰਗ ਗਲੈਕਸੀ ਐੱਸ8

Saturday, Apr 01, 2017 - 10:28 AM (IST)

Bluetooth 5.0 ਟੈਕਨਾਲੋਜੀ ਨਾਲ ਆਉਣ ਵਾਲਾ ਪਹਿਲਾ ਫੋਨ ਹੈ ਸੈਮਸੰਗ ਗਲੈਕਸੀ ਐੱਸ8
ਜਲੰਧਰ- ਸੈਮਸੰਗ ਗਲੈਕਸੀ ਐੱਸ8 ਅਤੇ ਐੱਸ8 ਪਲੱਸ ਲਾਂਚ ਹੋ ਚੁੱਕਾ ਹੈ। ਅਜਿਹੇ ''ਚ ਇਸ ਫਲੈਗਸ਼ਿਪ ਸਮਾਰਟਫੋਨ ''ਚ ਬਲੂਟੁਥ 5.0 ਟੈਕਨਾਲੋਜੀ ਆ ਰਹੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਬਲੂਟੁਥ 5.0 ਟੈਕਨਾਲੋਜੀ ਨਾਲ ਆਉਣ ਵਾਲਾ ਦੁਨੀਆਂ ਦਾ ਪਹਿਲਾ ਸਮਾਰਟਫੋਨ ਸੈਮਸੰਗ ਗਲੈਕਸੀ ਐੱਸ8 ਹੈ। ਬਲੂਟੁਥ 5.0 ਫੀਚਰ ਫਾਸਟ ਡਾਟਾ ਟ੍ਰਾਂਸਫਰ ਸਰਵਿਸ ਦੇਵੇਗਾ। ਇਹ ਫੀਚਰ ਦੁੱਗਣੀ ਸਪੀਡ, ਚਾਰ ਗੁਣਾ ਰੇਂਜ ਅਤੇ 8 ਗੁਣਾ ਬ੍ਰਾਡਕਾਸਟ ਮੈਸੇਜ਼ ਸਮਰੱਥਾ ਮੁਹੱਈਆ ਕਰਵਾਏਗਾ। ਨਾਲ ਹੀ ਇਹ ਫੀਚਰ ਜ਼ਿਆਦਾ ਸਕਿਓਰ ਵੀ ਹੈ।
ਗਲੈਕਸੀ ਐੱਸ8 ''ਚ ਨਵਾਂ ਫੀਚਰ -
ਜਾਣਕਾਰੀ ਦੇ ਮੁਤਾਬਕ ਸੈਮਸੰਗ ਗਲੈਕਸੀ ਐੱਸ8 ਅਤੇ ਐੱਸ8 ਪਲੱਸ ਦੀ ਲਾਂਚਿੰਗ ਤੋਂ ਪਹਿਲਾਂ ਹੀ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਸੈਮਸੰਗ ਗਲੈਕਸੀ ਐੱਸ8 ਸਮਾਰਟਫੋਨ ਇਕ ਬ੍ਰੈਂਡ ਨਿਊ ਫੀਚਰ ਨਾਲ ਮਾਰਕੀਟ ''ਚ ਕਦਮ ਰੱਖੇਗਾ ਅਤੇ ਹੁਣ ਇਸ ਗੱਲ ਤੋਂ ਪਰਦਾ ਉੱਠ ਗਿਆ ਹੈ। ਕਿ ਇਸ ਸਮਾਰਟਫੋਨ ''ਚ ਬਲੂਟੁਥ 5.0 ਦੋ ਤੋਂ ਚਾਰ ਮਹੀਨੇ ''ਚ ਸਮਾਰਟਫੋਨ ''ਚ ਆ ਜਾਵੇਗਾ ਅਤੇ ਹੁਣ ਸੈਮਸੰਗ ਆਪਣੇ ਦੋਵੇਂ ਨਵੇਂ ਸਮਾਰਟਫੋਨ ''ਚ ਇਹ ਫੀਚਰ ਲੈ ਕੇ ਆ ਰਹੀ ਹੈ। 
ਕੀ ਹੈ ਖਾਸ -
ਬਲੂਟੁਥ 5.0 ਫੀਚਰ ਫਾਸਟ ਡਾਟਾ ਟ੍ਰਾਂਸਫਰ ਸਰਵਿਸ ਦੇਵੇਗਾ। ਇਹ ਫੀਚਰ ਦੁੱਗਣੀ ਸਪੀਡ, ਚਾਰ ਗੁਣਾ ਰੇਂਜ ਅਤੇ 8 ਗੁਣਾ ਬ੍ਰਾਡਕਾਸਟ ਮੈਸੇਜ਼ ਸਮਰੱਥਾ ਮੁਹੱਈਆ ਕਰਵਾਏਗਾ। ਨਾਲ ਹੀ ਇਹ ਫੀਚਰ ਜ਼ਿਆਦਾ ਸਕਿਓਰ ਵੀ ਹੈ। ਜ਼ਿਆਦਾ ਤੋਂ ਜ਼ਿਆਦਾ ਦੂਰੀ ਹੋਣ ''ਤੇ ਵੀ ਇਹ ਕੁਝ ਸਮਾਰਟ ਹੋਮ ਡਿਵਾਈਸ ਨਾਲ ਕਨੈਕਟ ਕਰ ਸਕੇਗਾ।
ਸੈਮਸੰਗ ਗਲੈਕਸੀ ਐੱਸ8 ਦੇ ਫੀਚਰਸ -
ਇਸ ਫੋਨ 5.8 ਦਾ ਸੁਪਰ ਐਮੋਲੇਡ ਡਿਸਪਲੇ ਦਿੱਤਾ ਗਿਆ ਹੋਵੇਗਾ। ਇਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੋਵੇਗਾ। ਇਹ ਫੋਨ ਕਵਾਲਕਮ ਸਨੈਪਡ੍ਰੈਗਨ 820 ਆਕਟਾ-ਕੋਰ ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਨਾਲ ਲੈਸ ਹੋਵੇਗਾ। ਇਸ ''ਚ 32 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੋਵੇਗੀ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ''ਚ 16 ਐੱਮ. ਪੀ. ਦਾ ਰਿਅਰ ਕੈਮਰਾ ਅਤੇ 8 ਐੱਮ. ਪੀ. ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

Related News