Samsung Galaxy S8 ਤੇ Galaxy S8 Plus ਭਾਰਤ ''ਚ ਲਾਂਚ

Wednesday, Apr 19, 2017 - 02:26 PM (IST)

ਜਲੰਧਰ- ਅੰਤਰਰਾਸ਼ਟਰੀ ਲਾਂਚ ਦੇ ਕਰੀਬ ਮਹੀਨੇ ਬਾਅਦ ਸੈਮਸੰਗ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ Samsung Galaxy S8 ਤੇ Galaxy S8 Plus ਨੂੰ ਭਾਰਤੀ ਗਾਹਕਾਂ ਲਈ ਪੇਸ਼ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਸਮਾਰਟਫੋਨਜ਼ ਲਈ ਬੁੱਧਵਾਰ ਤੋਂ ਪ੍ਰੀ-ਬੁਕਿੰਗ ਸ਼ੁਰੂ ਹੋਵੇਗੀ। ਉਥੇ ਹੀ ਦੋਵਾਂ ਫੋਨਜ਼ ਦੀ ਵਿਕਰੀ 5 ਮਈ ਤੋਂ ਸ਼ੁਰੂ ਹੋਵੇਗੀ। 
 
Samsung Galaxy S8 ਦੀ ਭਾਰਤ ''ਚ ਕੀਮਤ
ਸੈਮਸੰਗ ਗਲੈਕਸੀ ਐੱਸ 8 ਦੀ ਕੀਮਤ ਭਾਰਤ ''ਚ 57,900 ਰੁਪਏ ਰੱਖੀ ਗਈ ਹੈ। ਜਦਕਿ ਵੱਡਾ ਸੈਮਸੰਗ ਗਲੈਕਸੀ ਐੱਸ 8 ਪਲੱਸ ਵੇਰੀਅੰਟ ਭਾਰਤ ''ਚ 64,900 ਰੁਪਏ ''ਚ ਵੇਚਿਆ ਜਾਵੇਗਾ। ਇਹ ਫੋਨ ਭਾਰਤ ''ਚ ਮਿਡਨਾਈਟ ਬਲੈਕ, ਕੋਰਲ ਬਲੂ ਅਤੇ ਮੈਪਲ ਗੋਲਡ ਕਲਰ ਵੇਰੀਅੰਟ ''ਚ ਉਪਲੱਬਧ ਹੋਵੇਗਾ। 
ਯਾਦ ਰਹੇ ਕਿ ਇਨ੍ਹਾਂ ਦੋਵਾਂ ਹੀ ਸਮਾਰਟਫੋਨ ਨੂੰ ਮਾਰਚ ਦੇ ਅਖੀਰ ''ਚ ਨਿਊਯਾਰਕ ''ਚ ਗਲੈਕਸੀ ਅਨਪੈਕਡ ਈਵੈਂਟ ''ਚ ਪੇਸ਼ ਕੀਤਾ ਗਿਆ ਸੀ। ਸੈਮਸੰਗ ਦੇ ਇਹ ਦੋਵੇਂ ਫੋਨ ਸਥਾਨਕ ਬਾਜ਼ਾਰ ''ਚ ਆਨਲਾਈਨ (ਫਲਿੱਪਕਾਰਟ ਅਤੇ ਸੈਮਸੰਗ ਇੰਡੀਆ ਸਟੋਰ) ਦੇ ਨਾਲ ਆਫਲਾਈਨ ਪਲੇਟਫਾਰਮ ''ਤੇ ਉਪਲੱਬਧ ਹੋਣਗੇ। 
ਭਾਰਤ ''ਚ ਇਨ੍ਹਾਂ ਸਮਾਰਟਫੋਨ ਨੂੰ ਅਮਰੀਕਾ ਤੋਂ ਜ਼ਿਆਦਾ ਕੀਮਤ ''ਤੇ ਲਾਂਚ ਕੀਤਾ ਗਿਆ ਹੈ। ਅਮਰੀਕਾ ''ਚ ਸੈਮਸੰਗ ਗਲੈਕਸੀ ਐੱਸ 8 ਦੀ ਕੀਮਤ 720 ਡਾਲਰ (46,700 ਰੁਪਏ) ਜਦਕਿ ਗਲੈਕਸੀ ਐੱਸ 8 ਪਲੱਸ ਦੀ ਕੀਮਤ 840 ਡਾਲਰ (ਕਰੀਬ 54,500 ਰੁਪਏ) ਰੱਖੀ ਗਈ ਹੈ। 
ਲਾਂਚ ਆਫਰ ਦੇ ਤਹਿਤ ਸੈਮਸੰਗ ਹੈਂਡਸੈੱਟ ਦੇ ਨਾਲ ਇਕ ਵਾਇਰਲੈੱਸ ਚਾਰਜਰ ਮੁਫਤ ਦੇਵੇਗੀ। ਇਸ ਤੋਂ ਇਲਾਵਾ ਰਿਲਾਇੰਸ ਜਿਓ ਡਬਲ ਡੇਟ ਆਫਰ ਦੇ ਤਹਿ 28ਜੀ.ਬੀ. + 28ਜੀ.ਬੀ. ਡਾਟਾ 309 ਰੁਪਏ ''ਚ ਇਕ ਮਹੀਨੇ ਲਈ ਮਿਲੇਗਾ। ਉਥੇ ਹੀ ਦੂਜੇ ਦੇਸ਼ਾਂ ''ਚ ਇਸ ਸਮਾਰਟਫੋਨ ਨੂੰ ਬਾਕਸ ''ਚ  ਏ.ਕੇ.ਜੀ. ਈਅਰਫੋਨ ਦੇ ਨਾਲ ਦਿੱਤਾ ਗਿਆ ਹੈ। 
 
Samsung Galaxy S8 ਦੇ ਫੀਚਰ
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਐੱਸ 8 ''ਚ 5.8-ਇੰਚ ਦੀ ਕਵਾਡ-ਐੱਚ.ਡੀ. + (1440x2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ। ਉਥੇ ਹੀ ਸੈਮਸੰਗ ਗਲੈਕਸੀ ਐੱਸ 8 ਪਲੱਸ ''ਚ 6.2-ਇੰਚ ਦੀ ਕਵਾਡ-ਐੱਚ.ਡੀ. + (1440x2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ। ਕੰਪਨੀ ਨੇ ਇਨ੍ਹਾਂ ਨੂੰ ਇਨਫੀਨਿਟੀ ਡਿਸਪਲੇ ਦਾ ਨਾਂ ਦਿੱਤਾ ਹੈ। ਡਿਸਪਲੇ ਦਾ ਆਸਪੈੱਕਟ ਅਨੁਪਾਤ 18:9 ਹੈ। ਸਾਨੂੰ ਐੱਲ.ਜੀ. ਜੀ6 ''ਚ ਇਸੇ ਅਨੁਪਾਤ ਵਾਲੀ ਡਿਸਪਲੇ ਦੇਖਣ ਨੂੰ ਮਿਲੀ ਸੀ। ਦੋਵਾਂ ਹੀ ਸਮਾਰਟਫੋਨਜ਼ ''ਚ 12 ਮੈਗਾਪਿਕਸਲ ਦੇ ਡਿਊਲ ਪਿਕਸਲ ਰਿਅਰ ਕੈਮਰੇ ਹਨ। ਇਸ ਦੇ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਮਿਲੇਗਾ। 
ਸੈਮਸੰਗ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ''ਚ ਕੁਆਲਕਾਮ ਦਾ ਲੇਟੈਸਟ ਸਨੈਪਡਰੈਗਨ 835 ਚਿੱਪਸੈੱਟ ਹੈ। ਭਾਰਤ ''ਚ ਐਕਸੀਨਾਸ 8895 ਚਿੱਪਸੈੱਟ ਵਾਲੇ ਮਾਡਲ ਨੂੰ ਲਾਂਚ ਕੀਤੇ ਜਾਣ ਦੀ ਉਮੀਦ ਹੈ। ਦੋਵੇਂ ਹੀ ਸਮਾਰਟਫੋਨ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ ਦੇ ਨਾਲ ਆਉਂਦੇ ਹਨ। ਦੋਵੇਂ ਹੀ ਹੈਂਡਸੈੱਟ 256ਜੀ.ਬੀ. ਤੱਕ ਦੇ ਮਾਈਕ੍ਰੋ-ਐੱਸ.ਡੀ. ਕਾਰਡ ਨੂੰ ਸਪੋਰਟ ਕਰਨਗੇ। ਸੈਮਸੰਗ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਨਗੇ। 
ਗਲੈਕਸੀ ਐੱਸ 8 3000 ਐੱਮ.ਏ.ਐੱਚ. ਅਤੇ ਗਲੈਕਸੀ ਐੱਸ 8 ਪਲੱਸ ''ਚ 3500 ਐੱਮ.ਏ.ਐੱਚ. ਦੀ ਬੈਟਰੀ ਹੈ। ਇਹ ਫੋਨ ਨਵੇਂ ਗਿਅਰ 360 ਦੇ ਨਾਲ ਚੱਲਣਗੇ ਜਿਸ ਨੂੰ ਇਸ ਈਵੈਂਟ ''ਚ ਪੇਸ਼ ਕੀਤਾ ਗਿਆ ਹੈ। ਗਲੈਕਸੀ ਐੱਸ 8 ਦਾ ਡਾਈਮੈਂਸ਼ਨ 148.9x68.1x8 ਮਿਲੀਮੀਟਰ ਅਤੇ ਭਾਰ 155 ਗ੍ਰਾਮ ਹੈ। ਗਲੈਕਸੀ ਐੱਸ 8 ਪਲੱਸ ਦਾ ਡਾਈਮੈਂਸਨ 159.5x73.4x8.1 ਮਿਲੀਮੀਟਰ ਹੈ ਅਤੇ ਭਾਰ 173 ਗ੍ਰਾਮ ਹੈ। 
 
Samsung Galaxy S8 ਤੇ Galaxy S8 Plus ਦੇ ਕੁਨੈਕਟੀਵਿਟੀ ਫੀਚਰ ਦੀ ਗੱਲ ਕਰੀਏ ਤਾਂ ਇਨ੍ਹਾਂ ''ਚ 4ਜੀ ਐੱਲ.ਟੀ.ਈ., ਵਾਈ-ਫਾਈ 802.11ਏਸੀ (2.4 ਗੀਗਾਹਰਟਜ਼, 5 ਗੀਗਾਹਰਟਜ਼), ਬਲੂਟੂਥ ਵੀ5.0, ਯੂ.ਐੱਸ.ਬੀ. ਟਾਈਪ-ਸੀ, ਐੱਨ.ਐੱਫ.ਸੀ. ਅਤੇ ਜੀ.ਪੀ.ਐੱਸ. ਸ਼ਾਮਲ ਹਨ। ਐਕਸਲੈਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਬੈਰੋਮੀਟਰ, ਜਾਇਰੋਸਕੋਪ, ਹਾਰਟ ਰੇਟ ਸੈਂਸਰ, ਮੈਗਨੇਟੋਮੀਟਰ ਅਤੇ ਪ੍ਰਾਕਸੀਮਿਟੀ ਸੈਂਸਰ ਹੈਂਡਸੈੱਟ ਦਾ ਹਿੱਸਾ ਹਨ।

Related News