ਸੈਮਸੰਗ ਗਲੈਕਸੀ ਐੱਸ 7 ਐੱਜ ਓਲੰਪਿਕ ਗੇਮਜ਼ ਲਿਮਟਿਡ ਐਡੀਸ਼ਨ ਲਾਂਚ
Saturday, Jul 09, 2016 - 12:23 PM (IST)

ਜਲੰਧਰ— ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਰਿਓ 2016 ਗੇਮਜ਼ ਦੇ ਮੱਦੇਨਜ਼ਰ ਵੀਰਵਾਰ ਨੂੰ ਆਪਣਾ ਗਲੈਕਸੀ ਐੱਸ 7 ਐੱਜ ਓਲੰਪਿਕ ਗੇਮਜ਼ ਲਿਮਟਿਡ ਐਡੀਸ਼ਨ ਪੇਸ਼ ਕੀਤਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਨਵੇਂ ਲਿਮਟਿਡ ਐਡੀਸ਼ਨ ਸਮਾਰਟਫੋਨ ਰਾਹੀਂ ਪ੍ਰਸ਼ੰਸਕ ਅਤੇ ਗਾਹਕ ਰਿਓ 2016 ਓਲੰਪਿਕ ਗੇਮਜ਼ ਦਾ ਜਸ਼ਨ ਮਨਾਉਣਗੇ। ਇਹ 18 ਜੁਲਾਈ ਤੋਂ ਕੁਝ ਚੁਣੇ ਹੋਏ ਦੇਸ਼ਾਂ ''ਚ ਮੁਹੱਈਆ ਹੋਵੇਗਾ। ਸਮਾਰਟਫੋਨ ਬ੍ਰਾਜ਼ੀਲ, ਜੀਨ, ਜਰਮਨੀ, ਕੋਰੀਆ ਅਤੇ ਅਮਰੀਕਾ ''ਚ ਮਿਲੇਗਾ। ਜ਼ਿਕਰਯੋਗ ਹੈ ਕਿ ਦੱਖਣ ਕੋਰੀਆ ਦੀ ਇਹ ਕੰਪਨ ਵਾਇਰਲੈੱਸ ਕਮਿਊਨੀਕੇਸ਼ਨ ਲਈ ਓਲੰਪਿਕ ਦੀ ਅਧਿਕਾਰਤ ਪਾਰਟਨਰ ਹੈ।
ਸੈਮਸੰਗ, ਅੰਤਰਰਾਸ਼ਟਰੀ ਓਲੰਪਿਕ ਸੰਘ ਦੇ ਨਾਲ ਸਾਂਝੇਦਾਰੀ ''ਚ ਰਿਓ ਓਲੰਪਿਕ 2016 ''ਚ ਹਿੱਸਾ ਲੈਣ ਵਾਲੇ ਸਾਰੇ ਐਥਲੀਟਾਂ ਨੂੰ ਸੈਮਸੰਗ ਗਲੈਕਸੀ ਐੱਸ 7 ਐੱਜ ਓਲੰਪਿਕ ਗੇਮਜ਼ ਲਿਮਟਿਡ ਐਡੀਸ਼ਨ ਅਤੇ ਗਿਅਰ ਆਈਕਨ ਐਕਸ ਦੇਵੇਗੀ।
ਨਵੇਂ ਲਿਮਟਿਡ ਐਡੀਸ਼ਨ ''ਚ ਓਲੰਪਿਕ ਦੇ ਛੱਲਿਆਂ ਦੇ ਪੰਜਾਂ ਰੰਗਾਂ ਦੀ ਵਰਤੋਂ ਕੀਤੀ ਗਈ ਹੈ। ਸੈਮਸੰਗ ਨੇ ਇਨ੍ਹਾਂ ਛੱਲਿਆਂ ਦੇ ਰੰਗਾਂ ਦੀ ਵਰਤੋਂ ਮੋਬਾਇਲ ''ਚ ਹੋਮ ਅਤੇ ਲਾਕ ਸਕ੍ਰੀਨ ਨਾਲ ਜਿਵੇਂ ਯੂਜ਼ਰ ਇੰਟਰਫੇਸ ''ਚ ਵੱਧ-ਚੜ੍ਹ ਕੇ ਕੀਤੀ ਹੈ। ਇਸ ਤੋਂ ਇਲਾਵਾ ਮੈਸੇਜ, ਡਾਇਲ, ਕੰਟੈੱਕਟ ਸਕ੍ਰੀਨ ਅਤੇ ਨੋਟੀਫਿਕੇਸ਼ਨ ਬਾਰ ''ਚ ਵੀ ਇਨ੍ਹਾਂ ਰੰਗਾਂ ਦੀ ਵਰਤੋਂ ਕੀਤੀ ਗਈ ਹੈ। ਇਹ ਸਮਾਰਟਫੋਨ ਰਿਓ 2016 ਓਲੰਪਿਕ ਗੇਮਜ਼ ਦੇ ਥੀਮ ਵਾਲੇ ਵਾਲਪੇਪਰ ਦੇ ਨਾਲ ਆਉਣਗੇ।