ਨੋਟ 7 ਤੋਂ ਬਾਅਦ ਹੁਣ ਸੈਮਸੰਗ ਦੇ ਇਕ ਹੋਰ ਮੋਬਾਇਲ ''ਚ ਹੋਇਆ ਧਮਾਕਾ

10/25/2016 1:59:31 PM

ਜਲੰਧਰ- ਸੈਮਸੰਗ ਗਲੈਕਸੀ ਨੋਟ 7 ''ਚ ਧਮਾਕੇ ਦੀਆਂ ਖਬਰਾਂ ਤੋਂ ਬਾਅਦ ਕੰਪਨੀ ਨੇ ਇਸ ਦੀ ਵਿਕਰੀ ''ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਪਰ ਕੰਪਨੀ ਦੀਆਂ ਸਮੱਸਿਆਵਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਗਲੈਕਸੀ ਐੱਸ7 ਐੱਜ ''ਚ ਚਾਰਜਿੰਗ ਦੌਰਾਨ ਧਮਾਕੇ ਦੀ ਖਬਰ ਸਾਹਮਣੇ ਆਈ ਹੈ। ਇਕ ਵੈੱਬਸਾਈਟ ਮੁਤਾਬਕ, ਇਕ ਅਮਰੀਕੀ ਵਿਅਕਤੀ ਦੇ ਐੱਸ 7 ਐੱਜ ''ਚ ਧਮਾਕਾ ਹੋਇਆ ਹੈ ਜਿਸ ਤੋਂ ਬਾਅਦ ਉਹ ਸਟੋਰ ''ਤੇ ਡੈਮੇਜ ਹੈਂਡਸੈੱਟ ਦੇ ਨਾਲ ਪਹੁੰਚਿਆ ਅਤੇ ਫੋਨ ਬਾਰੇ ਜਾਣਕਾਰੀ ਦਿੱਤੀ। 
ਗਾਹਕ ਦਾ ਦਾਅਵਾ ਹੈ ਕਿ ਉਸ ਨੇ ਆਪਣਾ ਨੋਟ 7 ਦੂਜੀ ਵਾਰ ਲਿਪਲੇਸ ਕਰਵਾਇਆ ਅਤੇ ਉਸ ਨੇ ਨੋਟ 7 ਦੇ ਬਦਲੇ ਗਲੈਕਸੀ ਐੱਸ7 ਐੱਜ ਲੈਣ ਦਾ ਫੈਸਲਾ ਕੀਤਾ। ਇਸ ਸਮਾਰਟਫੋਨ ਲਈ ਯੂਜ਼ਰ ਨੇ OEM (ਮੂਲ ਉਪਕਰਣ ਨਿਰਮਾਤਾ) ਚਾਰਜਰ ਦੀ ਵਰਤੋਂ ਕੀਤੀ ਪਰ ਫਿਰ ਵੀ ਚਾਰਜਿੰਗ ਦੌਰਾਨ ਮੋਬਾਇਲ ''ਚ ਧਮਾਕਾ ਹੋ ਗਿਆ। ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਗਲੈਕਸੀ ਐੱਸ 7 ਐੱਜ ਪੂਰੀ ਤਰ੍ਹਾਂ ਸੜ ਗਿਆ ਅਤੇ ਜ਼ਾਹਿਰ ਹੈ ਇਸ ਨੂੰ ਰਿਪੇਅਰ ਕਰਨਾ ਨਾਮੁਮਕਿਨ ਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਬ੍ਰਿਟੇਨ ਦੇ ਇਕ ਰੈਸਟੋਰੈਂਟ ''ਚ ਇਕ ਮਹਿਲਾ ਦੇ ਹੱਥ ''ਚ ਗਲੈਕਸੀ ਐੱਸ 7 ਫਟ ਗਿਆ ਸੀ ਜੋ ਸੀ.ਸੀ.ਟੀ.ਵੀ. ਰਾਹੀਂ ਰਿਕਾਰਡ ਹੋ ਗਿਆ ਸੀ। ਇਸ ਘਟਨਾ ''ਤੇ ਯੂਜ਼ਰ ਕੰਪਨੀ ਨੂੰ ਸ਼ਿਕਾਇਤ ਕੀਤੀ ਹੈ। ਫਿਲਹਾਲ ਕੰਪਨੀ ਵੱਲੋਂ ਅਜੇ ਕੋਈ ਬਿਆਨ ਨਹੀਂ ਆਇਆ ਹੈ।

Related News