2016 ਦਾ ਪਹਿਲਾ ਫਲੈਗਸ਼ਿਪ ਸਮਾਰਟਫੋਨ ਹੋਵੇਗਾ ਸੈਮਸੰਗ Galaxy S7
Tuesday, Dec 08, 2015 - 03:28 PM (IST)

ਨਵੀਂ ਦਿੱਲੀ— ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਸਾਲ 2016 ਦਾ ਪਹਿਲਾ ਫਲੈਗਸ਼ਿਪ ਫੋਨ ਸੈਮਸੰਗ ਗਲੈਕਸੀ S7 ਹੋ ਸਕਦਾ ਹੈ। ਇਸ ਫੋਨ ਬਾਰੇ ਪਿਛਲੇ ਕਈ ਮਹੀਨਿਆਂ ਤੋਂ ਖਬਰਾਂ ਆ ਰਹੀਆਂ ਹਨ।
ਜਾਣਕਾਰੀ ਮੁਤਾਬਕ ਕੰਪਨੀ ਦਾ ਇਹ ਫੋਨ ਤਿਆਰ ਹੈ ਅਤੇ ਬਸ ਕਵਾਲਕੋਮ ਦੇ ਨਵੇਂ ਚਿਪਸੈੱਟ ਸਨੈਪਡ੍ਰੈਗਨ 820 ਦਾ ਇੰਤਜ਼ਾਰ ਹੈ। ਕਈ ਖਬਰਾਂ ''ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਸੈਮਸੰਗ ਗਲੈਕਸੀ S7 ਕਵਾਲਕਾਮ ਸਨੈਪਡ੍ਰੈਗਨ 820 ਚਿਪਸੈੱਟ ''ਤੇ ਲਾਂਚ ਹੋਣ ਵਾਲਾ ਵਿਸ਼ਵ ਦਾ ਪਹਿਲਾ ਫੋਨ ਹੋ ਸਕਦਾਹੈ। ਉਥੇ ਹੀ ਅੱਜ ਇਸ ਫੋਨ ਨਾਲ ਜੁੜੀਆਂ ਕੁਝ ਹੋਰ ਜਾਣਕਾਰੀਆਂ ਵੀ ਆਈਆਂ ਹਨ। ਇਸ ਤੋਂ ਪਹਿਲਾਂ ਸੈਮਸੰਗ ਗਲੈਕਸੀ S7ਦੇ ਐਕਸੋਨਸ ਚਿਪਸੈੱਟ ਵਰਜਨ ਬਾਰੇ ਕਈ ਖਬਰਾਂ ਆ ਚੁੱਕੀਆਂ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਗੀਕਬੇਂਚ ''ਤੇ ਸੈਮਸੰਗ S7 ਦੇ ਕਵਾਲਕਾਮ ਸਨੈਪਡ੍ਰੈਗਨ ਚਿਪਸੈੱਟ ਵਰਜਨ ਨੂੰ ਦੇਖਿਆ ਗਿਆ ਹੈ।
ਵੇਈਬੋ ''ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਸਨੈਪਡ੍ਰੈਗਨ 820 ਚਿਪਸੈੱਟ ''ਚ ਚਾਰ ਕੋਰ ਕ੍ਰੋਯੋ ਸੀ.ਪੀ.ਯੂ ਹੈ ਜਦੋਂਕਿ ਦੋ ਕੋਰ 2.2 ਗੀਗਾਹਰਟਜ਼ ਕਲਾਕ ਸਪੀਡ ਦੇ ਹਨ। ਹੋਰ ਚਾਰੇ ਕੋਰ 1.6-1.7 ਗੀਗਾਹਰਟਜ਼ ਕਲਾਕ ਸਪੀਡ ਦੇ ਨਾਲ ਹਨ। ਹਾਲਾਂਕਿ ਗੀਗਬੇਂਚ ''ਤੇ ਸੈਮਸੰਗ ਗਲੈਕਸੀ S7 ਦਾ ਪ੍ਰੋਟੋਟਾਈਪ ਫੋਨ ਹੈ ਅਤੇ ਉਸ ਦੇ ਮੁਤਾਬਕ ਇਹ ਪਰਫਾਰਮੈਂਸ ਹੈ। ਪੂਰੀ ਤਰ੍ਹਾਂ ਨਾਲ ਫਿਨਿਸ਼ ਪ੍ਰੋਡਕਟ ''ਚ ਪਰਫਾਰਮੈਂਸ ਹੋਰ ਬਿਹਤਰ ਹੋਵੇਗੀ।
ਜਿਥੋਂ ਤਕ ਗਲੈਕਸੀ S7 ਦੇ ਸਪੈਸਿਫਿਕੇਸ਼ਨ ਦੀ ਗੱਲ ਹੈ ਤਾਂ ਹਾਲ ਹੀ ''ਚ ਮਿਲੀ ਜਾਣਕਾਰੀ ਮੁਤਾਬਕ ਸੈਮਸੰਗ ਗਲੈਕਸੀ S7 ਨੂੰ ਐੱਲ.ਟੀ.ਈ. ਕੈਟ.12 ਵਰਜਨ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਨੂੰ ਦੋ ਵਰਜਨਾਂ ''ਚ ਲਾਂਚ ਕੀਤਾ ਜਾ ਸਕਦਾ ਹੈ ਜਿਨ੍ਹਾਂ ''ਚ ਇਕ ਕਵਾਲਕਾਮ ਸਨੈਪਡ੍ਰੈਗਨ 820 ਚਿਪਸੈੱਟ ''ਤੇ ਅਧਾਰਿਤ ਹੈ ਜਦੋਂਕਿ ਦੂਜਾ ਵਰਜਨ ਸੈਮਸੰਗ ਦੇ ਆਪਣੇ ਐਕਸਨੋਸ 8890 (ਐੱਮ1) ਐੱਸ.ਓ.ਸੀ. ਦੇ ਨਾਲ ਉਪਲੱਬਧ ਹੋਵੇਗਾ।