Galaxy S24 ਸੀਰੀਜ਼ ''ਚ ਸੈਮਸੰਗ ਨੇ ਲਾਂਚ ਕੀਤੇ ਦਮਦਾਰ ਫੋਨ, ਜਾਣੋ ਤਿੰਨੋਂ ਮਾਡਲਾਂ ਦੀ ਭਾਰਤੀ ਕੀਮਤ ਤੇ ਆਫਰ

Friday, Jan 19, 2024 - 01:38 PM (IST)

ਗੈਜੇਟ ਡੈਸਕ- ਸੈਮਸੰਗ ਨੇ ਭਾਰਤ 'ਚ ਆਪਣੀ Galaxy S24 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਤਹਿਤ ਤਿੰਨ ਸਮਾਰਟਫੋਨ Galaxy S24, Galaxy S24 Plus ਅਤੇ Galaxy S24 Ultra ਨੂੰ ਲਾਂਚ ਕੀਤਾ ਗਿਆ ਹੈ। ਇਸਦੀ ਸ਼ੁਰੂਆਤੀ ਕੀਮਤ 79,999 ਰੁਪਏ ਹੈ, ਜਦੋਂਕਿ 1ਟੀਬੀ ਵਾਲੇ ਟਾਪ ਵੇਰੀਐਂਟ ਦੀ ਕੀਮਤ 1,59,999 ਰੁਪਏ ਹੈ। ਇਸ ਸੀਰੀਜ਼ ਦਾ ਬੇਸ ਵੇਰੀਐਂਟ ਗਲੈਕਸੀ ਐੱਸ 24 ਹੈ, ਜਦੋਂਕਿ ਗਲੈਕਸੀ ਐੱਸ 24 ਅਲਟਰਾ ਟਾਪ ਵੇਰੀਐਂਟ ਹੈ। ਤਿੰਨੋਂ ਸਮਾਰਟਫੋਨਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਫੋਨ ਦੀ ਵਿਕਰੀ 31 ਜਨਵਰੀ ਤੋਂ ਹੋਵੇਗੀ। ਦੱਸ ਦੇਈਏ ਕਿ ਇਨ੍ਹਾਂ ਸਾਰੇ ਸਮਾਰਟਫੋਨਾਂ ਨੂੰ ਇੰਡੀਆ ਦੀ ਨੋਇਡਾ ਫੈਕਟਰੀ 'ਚ ਬਣਾਇਆ ਗਿਆ ਹੈ।

ਆਫਰ

HDFC ਕਾਰਡ ਹੋਲਡਰ 5,000 ਰੁਪਏ ਦੀ ਫਲੈਟ ਛੋਟ 'ਤੇ 12,000 ਰੁਪਏ ਤਕ ਐਕਸਚੇਂਜ ਬੋਨਸ ਦਾ ਫਾਇਦਾ ਚੁੱਕ ਸਕਣਗੇ। ਨਾਲ ਹੀ ਸੈਮਸੰਗ ਫਾਈਨਾਂਸ+ 'ਤੇ 11 ਮਹੀਨਿਆਂ ਦੀ ਨੋ-ਕਾਸਟ ਈ.ਐੱਮ.ਆਈ. ਦਿੱਤੀ ਜਾ ਰਹੀ ਹੈ।

ਕਲਰ ਆਪਸ਼ਨ

ਗਲੈਕਸੀ ਐੱਸ 24 ਸਮਾਰਟਫੋਨ ਐਂਬਰ ਯੈਲੋ, ਕੋਬਾਲਟ ਵਾਇਲੇਟ ਅਤੇ ਓਨਿਕਸ ਬਲੈਕ ਰੰਗ 'ਚ ਪੇਸ਼ ਕੀਤਾ ਗਿਆ ਹੈ। ਸੈਮਸੰਗ ਗਲੈਕਸੀ ਐੱਸ 24+ ਕੋਬਾਲਟ ਵਾਇਲੇਟ ਅਤੇ ਓਨਿਕਸ ਬਲੈਕ ਰੰਗਾਂ 'ਚ ਵਿਕਰੀ ਲਈ ਉਪਲੱਬਧ ਹੋਵੇਗਾ। ਉਥੇ ਹੀ ਗਲੈਕਸੀ ਐੱਸ 24 ਅਲਟਰਾ ਟਾਈਟੇਨੀਅਮ ਗ੍ਰੇਅ, ਟਾਈਟੇਨੀਅਮ ਵਾਇਲੇਟ, ਟਾਈਟੇਨੀਅਮ ਬਲੈਕ ਟਾਈਟੇਨੀਅਮ ਗ੍ਰੇਅ ਕਲਰ ਆਪਸ਼ਨ 'ਚ ਆਏਗਾ।

ਕੀਮਤ

Samsung Galaxy S24

8GB + 256GB - 79,999 ਰੁਪਏ
8GB + 512GB - 89,999 ਰੁਪਏ

Samsung Galaxy S24+

12GB + 256GB - 86,999 ਰੁਪਏ
12GB + 512GB - 87,999 ਰੁਪਏ

Samsung Galaxy S24 Ultra

12GB + 256GB - 1,16,999 ਰੁਪਏ
12GB + 512GB - 1,17,999 ਰੁਪਏ 
12GB + 1TB      - 1,59,999 ਰੁਪਏ

ਫੀਚਰਜ਼

Galaxy S24 Ultra 'ਚ ਕੁਆਲਕਾਮ ਸਨੈਪਡ੍ਰੈਗਨ 8 ਜਨਰੇਸ਼ਨ 3 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 6.8 ਇੰਚ ਡਾਇਨਾਮਿਕ AMOLED 2X ਡਿਸਪਲੇਅ ਦਿੱਤੀ ਗਈ ਹੈ। ਇਸਦਾ ਸਕਰੀਨ ਰਿਫ੍ਰੈਸ਼ ਰੇਟ 120Hz ਹੈ। ਫੋਨ ਦੇ ਰੀਅਰ 'ਚ 50MP, 12MP ਅਤੇ 10MP ਲੈੱਨਜ਼ ਦਿੱਤਾ ਗਿਆ ਹੈ। ਨਾਲ ਹੀ 200MP ਪ੍ਰਾਈਮਰੀ ਕੈਮਰਾ ਸੈਂਸਰ ਦਿੱਤਾ ਗਿਆ ਹੈ। ਫੋਨ 3x ਅਤੇ 5x ਆਪਟਿਕਲ ਜ਼ੂਮ ਦੇ ਨਾਲ ਆਉਂਦਾ ਹੈ। ਫਰੰਟ 'ਚ 12MP ਕੈਮਰਾ ਸੈਂਸਰ ਦਿੱਤਾ ਗਿਆ ਹੈ। ਇਸਦਾ ਭਾਰ 232 ਗ੍ਰਾਮ ਹੈ। ਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ UHD 8K ਵੀਡੀਓ ਰਿਕਾਰਡਿੰਗ ਦੇ ਨਾਲ ਆਉਂਦਾ ਹੈ।


Rakesh

Content Editor

Related News