Samsung Galaxy S23 ਸੀਰੀਜ਼ ਦੀ ਪ੍ਰੀ-ਬੁਕਿੰਗ ਭਾਰਤ ''ਚ ਸ਼ੁਰੂ, ਇਸ ਦਿਨ ਹੋਵੇਗੀ ਲਾਂਚਿੰਗ

01/12/2023 12:40:01 PM

ਗੈਜੇਟ ਡੈਸਕ- ਸੈਮਸੰਗ ਗਲੈਕਸੀ ਐੱਸ23 ਸੀਰੀਜ਼ ਦੀ ਪ੍ਰੀ-ਬੁਕਿੰਗ ਭਾਰਤ 'ਚ ਲਾਂਚਿੰਗ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਹੈ। ਸੈਮਸੰਗ ਗਲੈਕਸੀ ਐੱਸ23 ਸੀਰੀਜ਼ ਦੇ ਫੋਨ ਨੂੰ ਸੈਮਸੰਗ ਇੰਡੀਆ ਦੀ ਵੈੱਬਸਾਈਟ ਤੋਂ 1,999 ਰੁਪਏ ਬੁੱਕ ਕੀਤਾ ਜਾ ਸਕਦਾ ਹੈ। ਪ੍ਰੀ-ਬੁਕਿੰਗ ਕਰਨ ਵਾਲੇ ਗਾਹਕਾਂ ਨੂੰ ਕੰਪਨੀ ਸੇਲ ਸ਼ੁਰੂ ਹੋਣ ਤੋਂ ਬਾਅਦ 5 ਹਜ਼ਾਰ ਰੁਪਏ ਤਕ ਦੇ ਫਾਇਦੇ ਦੇਵੇਗੀ, ਹਾਲਾਂਕਿ ਇਸ ਆਫਰ ਲਈ 31 ਮਾਰਚ 2023 ਤੋਂ ਪਹਿਲਾਂ ਸੈਮਸੰਗ ਗਲੈਕਸੀ ਐੱਸ23 ਸੀਰੀਜ਼ ਦੇ ਫੋਨ ਨੂੰ ਖ਼ਰੀਦਣਾ ਹੋਵੇਗਾ ਅਤੇ ਐਕਟਿਵ ਕਰਨਾ ਹੋਵੇਗਾ। 

1 ਫਰਵਰੀ ਨੂੰ ਹੋਵੇਗਾ ਈਵੈਂਟ

ਗਲੈਕਸੀ ਅਨਪੈਕਡ ਈਵੈਂਟ 2023, 1 ਫਰਵਰੀ ਨੂੰ ਹੋਵੇਗਾ ਜਿਸ ਵਿਚ ਸੈਮਸੰਗ ਗਲੈਕਸੀ ਐੱਸ23 ਸੀਰੀਜ਼ ਦੀ ਲਾਂਚਿੰਗ ਹੋਵੇਗੀ। ਇਸ ਸੀਰੀਜ਼ ਤਹਿਤ Galaxy S23, Galaxy S23+ ਅਤੇ Galaxy S23 Ultra ਫੋਨ ਲਾਂਚ ਕੀਤੇ ਜਾਣਗੇ। ਇਸ ਤੋਂ ਪਹਿਲਾਂ ਵੀ ਸੈਮਸੰਗ ਨੇ ਫਰਵਰੀ ਦੇ ਪਹਿਲੇ ਹਫਤੇ 'ਚ ਹੀ ਗਲੈਕਸੀ ਅਨਪੈਕਡ ਈਵੈਂਟ ਦਾ ਆਯੋਜਨ ਕੀਤਾ ਹੈ। 

ਗਲੈਕਸੀ ਅਨਪੈਕਡ 2023 ਈਵੈਂਟ 1 ਫਰਵਰੀ 2023 ਨੂੰ ਸੈਨ ਫਰਾਂਸਿਸਕੋ 'ਚ ਭਾਰਤੀ ਸਮੇਂ ਮੁਤਾਬਕ, ਰਾਤ ਨੂੰ 11:30 ਵਜੇ ਸ਼ੁਰੂ ਹੋਵੇਗਾ। ਈਵੈਂਟ ਦਾ ਲਾਈਵ ਪ੍ਰਸਾਰਣ ਸੈਮਸੰਗ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਹੋਵੇਗਾ। ਗਲੈਕਸੀ ਐੱਸ23 ਸੀਰੀਜ਼ ਦੇ ਨਾਲ ਸੈਮਸੰਗ ਨੇ ਅਲਟੀਮੇਟ ਪ੍ਰੀਮੀਅਮ ਐਕਸਪੀਰੀਅੰਸ ਦਾ ਵਾਅਦਾ ਕੀਤਾ ਹੈ। Samsung Galaxy S23, Galaxy S23+ ਅਤੇ Galaxy S23 Ultra ਨੂੰ ਸਨੈਪਡ੍ਰੈਗਨ 8 Gen 2 ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਜਾਵੇਗਾ।

Samsung Galaxy S23 series ਦੇ ਸੰਭਾਵਿਤ ਫੀਚਰਜ਼

ਗਲੈਕਸੀ ਐੱਸ24 ਸੀਰੀਜ਼ ਦੇ ਸਾਰੇ ਫੋਨਾਂ 'ਚ 8 Gen 2 ਪ੍ਰੋਸੈਸਰ ਦੇ ਨਾਲ ਤਿੰਨ ਰੀਅਰ ਕੈਮਰੇ ਮਿਲਣਗੇ, ਹਾਲਾਂਕਿ ਗਲੈਕਸੀ ਐੱਸ23 ਅਲਟਰਾ 'ਚ ਚਾਰ ਰੀਅਰ ਕੈਮਰੇ ਮਿਲ ਸਕਦੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 200 ਮੈਗਾਪਿਕਸਲ ਦਾ ਮਿਲੇਗਾ। 

ਇਸ ਸੀਰੀਜ਼ ਦੇ ਗਲੈਕਸੀ ਐੱਸ23 ਅਤੇ ਗਲੈਕਸੀ ਐੱਸ23 ਪਲੱਸ ਦੇ ਨਾਲ 8 ਜੀ.ਬੀ. ਤਕ ਰੈਮ+256 ਜੀ.ਬੀ. ਤਕ ਦੀ ਸਟੋਰੇਜ ਮਿਲ ਸਕਦੀ ਹੈ। ਉੱਥੇ ਹੀ ਗਲੈਕਸੀ ਐੱਸ23 ਅਲਟਰਾ ਨੂੰ 12 ਜੀ.ਬੀ. ਰੈਮ+256 ਜੀ.ਬੀ., 512 ਜੀ.ਬੀ. ਅਤੇ 1 ਟੀ.ਬੀ. ਸਟੋਰੇਜ ਮਾਡਲ 'ਚ ਪੇਸ਼ ਕੀਤਾ ਜਾ ਸਕਦਾ ਹੈ। 

ਗਲੈਕਸੀ ਐੱਸ23 ਅਤੇ ਗਲੈਕਸੀ ਐੱਸ23 ਅਲਟਰਾ ਬੋਟੈਨਿਕ ਗਰੀਨ, ਕਾਟਨ ਫਲਾਵਰ, ਮਿਸਟੀ ਲਿਲੈਕ ਅਤੇ ਫੈਂਟਨ ਬਲੈਕ ਸ਼ੇਡਸ 'ਚ ਪੇਸ਼ ਕੀਤਾ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਸੈਮਸੰਗ ਗਲੈਕਸੀ ਐੱਸ23 ਸੀਰੀਜ਼ ਦੇ ਫੋਨਾਂ ਦੀਆਂ ਕੀਮਤਾਂ ਗਲੈਕਸੀ ਐੱਸ22 ਸੀਰੀਜ਼ ਜਿੰਨੀਆਂ ਹੀ ਹੋ ਸਕਦੀਆਂ ਹਨ। 


Rakesh

Content Editor

Related News